ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਚੰਡੀਗੜ੍ਹ ਦੀ ਥਾਂ ਅੰਮ੍ਰਿਤਸਰ ਜਾ ਕੇ ਚੋਣ ਲੜਨ ਨਵਜੋਤ ਸਿੱਧੂ: ਮਧੂ ਬਾਂਸਲ

ਲੰਘੀ 26 ਜਨਵਰੀ ਨੂੰ ਚੰਡੀਗੜ੍ਹ ਦੇ ਧਨਾਸ ਵਿਖੇ ਨਵਜੋਤ ਕੌਰ ਸਿੱਧੂ ਦੇ ਸਮਾਗਮ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਹੀ ਚੰਡੀਗੜ੍ਹ ਦੇ ਸਾਬਕਾ ਕਾਂਗਰਸੀ ਸਾਂਸਦ ਮੈਂਬਰ ਪਵਨ ਬਾਂਸਲ ਦੀ ਪਤਨੀ ਮਧੂ ਬਾਂਸਲ ਦਾ ਗਣਤੰਤਰ ਦਿਹਾੜੇ ਤੇ ਸਮਾਗਮ ਹੋਇਆ। ਇਸ ਸਮਾਗਮ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਧੂ ਬਾਂਸਲ ਨੇ ਨਵਜੋਤ ਕੌਰ ਸਿੱਧੂ ਨੂੰ ਘੇਰਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਮੀਡੀਆ ਨਾਲ ਗੱਲਬਾਤ ਕਰਦਿਆਂ ਮਧੂ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹਾਈਕਮਾਨ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਦੀ ਉਮੀਦਵਾਰੀ ਦੀ ਟਿਕਟ ਪਵਨ ਬਾਂਸਲ ਨੂੰ ਹੀ ਦੇਵੇਗੀ। ਪਵਨ ਬਾਂਸਲ ਪਿਛਲੇ 40 ਸਾਲਾਂ ਤੋਂ ਸ਼ਹਿਰ ਚ ਸਿਆਸਤ ਹੰਢਾ ਰਹੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਪੰਜਾਬ ਦੀ ਹਨ, ਉਨ੍ਹਾਂ ਦੇ ਪਤੀ ਤੇ ਉਹ ਖੁੱਦ ਅੰਮ੍ਰਿਤਸਰ ਤੋਂ ਚੋਣ ਲੜ ਚੁੱਕੇ ਹਨ। ਪੰਜਾਬ ਵਾਲਾ ਵਿਅਕਤੀ ਚੰਡੀਗੜ੍ਹ ਤੋਂ ਚੋਣ ਨਹੀਂ ਲੜ ਸਕਦਾ ਕਿਉਂਕਿ ਚੰਡੀਗੜ੍ਹ ਦੇ 99 ਫੀਸਦ ਲੋਕ ਚਾਹੁੰਦੇ ਹਨ ਕਿ ਸ਼ਹਿਰ ਕੇਂਦਰ ਸ਼ਾਸਤ ਸੂਬਾ ਰਹੇ ਜਦਕਿ ਪੰਜਾਬ ਹਮੇਸ਼ਾ ਇਹ ਦਾਅਵਾ ਕਰਦਾ ਰਿਹਾ ਹੈ ਕਿ ਚੰਡੀਗੜ੍ਹ ਉਨ੍ਹਾਂ ਨੂੰ ਦਿੱਤਾ ਜਾਵੇ। ਅਜਿਹੇ ਹਾਲਾਤ ਚ ਪੱਤਰਕਾਰਾਂ ਨੂੰ ਨਵਜੋਤ ਕੌਰ ਸਿੱਧੂ ਤੋਂ ਪੁੱਛਣਾ ਚਾਹੀਦਾ ਹੈ ਕਿ ੳੁਨ੍ਹਾਂ ਦਾ ਚੰਡੀਗੜ੍ਹ ਤੇ ਕੀ ਆਧਾਰ ਰਹੇਗਾ। ਕੀ ਉਨ੍ਹਾਂ ਨੇ ਪਤੀ ਵੀ ਛੱਡ ਕੇ ਇੱਥੇ ਆਉਣਗੇ।

 

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot kaur sidhu should contest from amritsar madhu bansal