ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਕੌਰ ਸਿੱਧੂ ਨੇ ਪਹਿਲੀ ਵਾਰ ਮੰਨਿਆ ਕਿ ਇਸ ਲਈ ਨਹੀਂ ਮਿਲੀ ਟਿਕਟ

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਸ਼ੁੱਕਰਵਾਰ ਨੂੰ ਨਵਾਂ ਖੁਲਾਸਾ ਕੀਤਾ। ਅੰਮ੍ਰਿਤਸਰ ਤੋਂ ਲੋਕ ਸਭਾ ਦੀ ਟਿਕਟ ਨਾ ਮਿਲਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਇਲਾਵਾ ਕਿਸੇ ਵੀ ਦੂਜੀ ਸੀਟ ਬਾਰੇ ਗੱਲ ਨਹੀਂ ਕੀਤੀ।

 

ਉਨ੍ਹਾਂ ਕਿਹਾ ਕਿ ਮੈਨੂੰ ਆਸ਼ਾ ਕੁਮਾਰੀ ਜੀ ਨੇ ਅੰਮ੍ਰਿਤਸਰ ਦੀ ਚੋਣ ਟਿਕਟ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੀ ਦੁਸ਼ਹਿਰੇ ਵਾਲੀ ਘਟਨਾ ਕਾਰਨ ਮੇਰੀ ਦਿੱਖ ਖਰਾਬ ਹੋਈ ਹੈ।

 

ਨਵਜੋਤ ਕੌਰ ਸਿੱਧੂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਮੇਰੀ ਘਰੇਲੂ ਸੀਟ ਹੈ। ਜਦੋਂ ਮੈਨੂੰ ਬਠਿੰਡਾ ਚ ਕੋਈ ਜਾਣਦਾ ਨਹੀਂ, ਮੈਂ ਉੱਥੋਂ ਚੋਣ ਕਿਉਂ ਲੜਾਂ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Kaur Sidhu Statement on Election Ticket