ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਕੇਂਦਰ ਸਕਰਾਰ ’ਤੇ ਕਈ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਰੇਲਵੇ ਇੰਜਨ, ਪੁਲਿਸ, ਗਾਰਡ, ਟ੍ਰੈਕ ਸਭ ਕੇਂਦਰ ਨਾਲ ਸਬੰਧਤ ਹਨ ਅਤੇ ਕੇਂਦਰ ਦੁਆਰਾ ਇਸ ਮਾਮਲੇ ਚ ਐਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ।
ਸਿੱਧੂ ਨੇ ਸਵਾਲ ਕਰਦਿਆਂ ਪੁੱਛਿਆ ਕਿ ਕੀ ਕੇਂਦਰ ਦੁਆਰਾ ਰੇਲ ਦੇ ਡਰਾਈਵਰ ਨੂੰ ਬਿਨ੍ਹਾਂ ਕਿਸੇ ਠੋਸ ਜਾਂਚ ਦੇ ਹਾਦਸੇ ਦੇ 6 ਘੰਟਿਆਂ ਚ ਹੀ ਕਲੀਨ ਚਿੱਟ ਦੇ ਦਿੱਤੀ ਗਈ, ਜੋ ਕਿ ਆਪਣੇ ਆਪ ਚ ਹੀ ਇੱਕ ਸਵਾਲ ਹੈ।
Railway engine,police,guards,tracks belong to Centre&FIR also has been lodged by Centre.Driver was given clean sheet within 6 hrs,why his name hasn't been revealed? Is it possible when a train is approaching guards can't see it: Navjot Singh Sidhu, Congress #AmritsarTrainAccident pic.twitter.com/CajuXpDH4J
— ANI (@ANI) October 22, 2018
ਸਿੱਧੂ ਨੇ ਰੇਲ ਹਾਦਸੇ ਦਿਨ ਰੇਲ ਨੂੰ ਚਲਾਉਣ ਵਾਲੇ ਡਰਾਈਵਰ ਦਾ ਨਾਂ ਜਨਤਕ ਕਰਨ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਨਵਜੋਤ ਸਿੰਘੂ ਨੇ ਪੁੱਛਿਆ ਕਿ ਰੇਲ ਦੇ ਡਰਾਈਵਰ ਦਾ ਨਾਂ ਕਿਉਂ ਨਹੀਂ ਦੱਸਿਆ ਗਿਆ?
ਉਨ੍ਹਾਂ ਹਾਦਸੇ ਨੂੰ ਵਿਚਾਰ ਕਰਨ ਲਈ ਕਿਹਾ ਤੇ ਪੁੱਛਿਆ ਕਿ ਕੀ ਇਹ ਸੰਭਵ ਹੈ ਜਦੋਂ ਇਕ ਰੇਲ ਗੱਡੀ ਨੇੜੇ ਆ ਰਹੀ ਹੈ, ਗਾਰਡ ਇਸ ਨੂੰ ਨਹੀਂ ਵੇਖ ਸਕਿਆ।
ਉਨ੍ਹਾਂ ਕਿਹਾ ਕਿ ਜੋ ਰੇਲ ਹਮੇਸ਼ਾ 30 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ, ਉਸਦਾ ਜੇਕਰ ਹਾਦਸੇ ਵਾਲੇ ਦਿਨ ਦਾ ਵੀਡਿਓ ਦੇਖਿਆ ਜਾਵੇ ਤਾਂ ਇਹ ਸਾਫ ਪਤਾ ਚੱਲਦਾ ਹੈ ਕਿ ਉਸ ਦਿਨ ਰੇਲ ਡੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਉਪਰ ਸੀ।