ਤਸਵੀਰਾਂ: ਸਮੀਰ ਸਹਿਗਲ
ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਅੱਜ ਕਈ ਦਿਨਾਂ ਬਾਅਦ ਆਮ ਜਨਤਾ ਦੇ ਰੂ–ਬ–ਰੂ ਹੋਏ। ਕਈ ਸਮਰਥਕਾਂ ਨੇ ਅੱਜ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਜਾ ਕੇ ਸ੍ਰੀ ਸਿੱਧੂ ਨਾਲ ਮੁਲਾਕਾਤ ਕੀਤੀ।
ਅੱਜ ਸ੍ਰੀ ਸਿੱਧੂ ਨਾਲ ਮੁਲਾਕਾਤ ਕਰਨ ਵਾਲਿਆਂ ’ਚ ਕੁਝ ਕੌਂਸਲਰ ਵੀ ਸ਼ਾਮਲ ਸਨ। ਸ੍ਰੀ ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰ ਕੇ ਕਾਫ਼ੀ ਤਾਜ਼ਗੀ ਮਹਿਸੂਸ ਕੀਤੀ। ਉਹ ਕਾਫ਼ੀ ਖ਼ੁਸ਼ ਵੀ ਵਿਖਾਈ ਦੇ ਰਹੇ ਸਨ।
ਇੱਥੇ ਵਰਨਣਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਸ੍ਰੀ ਸਿੱਧੂ ਬਿਲਕੁਲ ਚੁੱਪ ਸਨ ਤੇ ਉਨ੍ਹਾਂ ਸਿਰਫ਼ ਇੱਕ ਜਾਂ ਦੋ ਟਵੀਟ ਹੀ ਕੀਤੇ ਸਨ।
ਇੱਕ ਟਵੀਟ ਤਾਂ ਉਨ੍ਹਾਂ ਦੇ ਪੰਜਾਬ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦਾ ਹੀ ਸੀ। ਉਸ ਅਸਤੀਫ਼ੇ ਦੀ ਖ਼ੂਬ ਚਰਚਾ ਹੋਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਵੱਲੋਂ ਅਸਤੀਫ਼ਾ ਪ੍ਰਵਾਨ ਹੁੰਦਿਆਂ ਹੀ ਉਨ੍ਹਾਂ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ਗਾਹ ਖ਼ਾਲੀ ਕਰ ਦਿੱਤੀ ਸੀ ਤੇ ਐਤਵਾਰ ਦੇਰ ਰਾਤ ਤੱਕ ਅੰਮ੍ਰਿਤਸਰ ਪਰਤ ਆਏ ਸਨ।
ਉਸ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਆਮ ਜਨਤਾ ਸਾਹਮਣੇ ਪੇਸ਼ ਹੋਏ।