ਅਗਲੀ ਕਹਾਣੀ

ਨਵਜੋਤ ਸਿੱਧੂ ਨੇ ਮਾਤਾ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ

ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੰਘੇ ਸ਼ਨਿੱਚਰਵਾਰ ਨੂੰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਮਾਤਾ ਵੈਸ਼ਣੋ ਦਰਬਾਰ ਚ ਰੋਜ਼ਾਨਾ ਹੋਣ ਵਾਲੀ ਆਰਤੀ ਚ ਵੀ ਹਿੱਸਾ ਲਿਆ। ਮਾਤਾ ਵੈਸ਼ਣੋ ਦੇਵੀ ਦਾ ਆਸਿ਼ਰਵਾਦ ਪ੍ਰਾਪਤ ਕਰਨ ਮਗਰੋਂ ਸਿੱਧੂ ਜੰਮੂ ਲਈ ਰਵਾਨਾ ਹੋ ਗਏ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਯਾਤਰਾ ਦੌਰਾਨ ਨਵਜੋਤ ਸਿੱਧੂ ਨੇ ਪਹਾੜਾਂ ਚ ਅੱਜ ਕੱਲ੍ਹ ਹੋ ਰਹੀ ਬਰਫ਼ਬਾਰੀ ਦਾ ਵੀ ਆਨੰਦ ਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਖਾਸ ਗੱਲ ਇਹ ਰਹੀ ਕਿ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਦੌਰਾਨ ਸਿੱਧੂ ਨੂੰ ਦੇਖਣ ਵਾਲੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਉਨ੍ਹਾਂ ਨਾਲ ਰੱਜ ਕੇ ਸੈਲਫ਼ੀਆਂ ਲਈਆਂ। ਮਾਤਾ ਦੇ ਦਰਬਾਰ ਚ ਸਿੱਧੂ ਨੂੰ ਇੰਝ ਅਚਾਨਕ ਵੇਖ ਕੇ ਕਈ ਸ਼ਰਧਾਲੂਆਂ ਦੇ ਚਿਹਰਿਆਂ ਤੇ ਖੁਸ਼ੀ ਦਾ ਨਜ਼ਾਰਾ ਸਾਫ ਦੇਖਣ ਨੂੰ ਮਿਲ ਰਿਹਾ ਸੀ। ਕਈ ਸ਼ਰਧਾਲੂਆਂ ਨੇ ਸਿੱਧੂ ਤੋਂ ਆਟੋਗਰਾਫ਼ ਵੀ ਲਏ।

 

 

 

ਨਵਜੋਤ ਸਿੱਧੂ ਨੇ ਆਪਣੀ ਇਸ ਯਾਤਰਾ ਦੀ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਦੇ ਟਵਿੱਟਰ ਖਾਤੇ ਤੇ ਵੀ ਸਾਂਝੀ ਕੀਤੀ। ਜਿਸ ਵਿਚ ਉਹ ਦਰਬਾਰ ਲਈ ਯਾਤਰਾ ਕਰਦੇ ਨਜ਼ਰ ਆ ਰਹੇ ਹਨ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮਾਤਾ ਦੇ ਦਰਸ਼ਨਾਂ ਲਈ ਪੁੱਜੇ ਸਿੱਧੂ ਦੇ ਚਾਹਵਾਨਾਂ ਨੇ ਕਿਹਾ ਕਿ ਸਿੱਧੂ ਨਾਲ ਇਸ ਖਾਸ ਯਾਤਰਾ ਤੇ ਅਚਾਨਕ ਮੁਲਾਕਾਤ ਹੋਣਾ ਸਾਡੇ ਲਈ ਇੱਕ ਯਾਦਗਾਰ ਸਮਾਂ ਬਣ ਗਿਆ ਹੈ। ਅਸੀਂ ਇਸ ਲਈ ਮਾਤਾ ਵੈਸ਼ਣੋ ਦੇਵੀ ਦਾ ਧੰਨਵਾਦੀ ਹਾਂ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਲੋਂ ਮਾਤਾ ਵੈਸ਼ਣੋ ਦੇਵੀ ਦੀ ਇਹ ਦੂਜੀ ਯਾਤਰਾ ਹੈ।

 

 

/

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu darshan done by Mata Vaishno Devi