ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੇ ਮੋਦੀ ਤੋਂ ਮੰਗਿਆ ਜਸਵੰਤ ਸਿੰਘ ਕੰਵਲ ਲਈ ਪਦਮ ਵਿਭੂਸ਼ਨ

ਜਸਵੰਤ ਸਿੰਘ ਕੰਵਲ

ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਪੰਜਾਬੀ ਦੇ ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਪਦਮ ਵਿਭੂਸ਼ਨ ਪੁਰਸਕਾਰ ਨਾਲ ਨਿਵਾਜਣ ਤੇ ਨਾਲ ਹੀ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੀ ਵਡਮੁੱਲੀ ਦੇਣ ਬਦਲੇ ਉਨ੍ਹਾਂ ਦੀ ਤਸਵੀਰ ਵਾਲਾ ਇੱਕ ਡਾਕ-ਟਿਕਟ ਵੀ ਜਾਰੀ ਕੀਤਾ ਜਾਵੇ। ਬਿਲਕੁਲ ਇਹੋ ਜਿਹੀ ਮੰਗ ਪਹਿਲਾਂ ਲੁਧਿਆਣਾ ਸਥਿਤ ਪ੍ਰੋਂ ਮੋਹਨ ਸਿੰਘ ਫ਼ਾਊਂਡੇਸ਼ਨ ਨੇ ਪੰਜਾਬ ਸਰਕਾਰ ਤੋਂ ਕੀਤੀ ਸੀ।

ਲੁਧਿਆਣਾ ਤੋਂ ਗੁਰਭਿੰਦਰ ਗੁਰੀ ਦੀ ਰਿਪੋਰਟ ਅਨੁਸਾਰ:

ਸ: ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ 27 ਜੂਨ ਨੂੰ  ਕਾਫਲੇ ਦੀ ਸ਼ਕਲ ਵਿੱਚ ਢੁੱਡੀ ਕੇ(ਮੋਗਾ) ਪੁੱਜੇਗਾ। ਫਾਊਂਡੇਸ਼ਨ ਦੇ ਪ੍ਰਧਾਨ ਸ: ਪਰਗਟ ਸਿੰਘ ਗਰੇਵਾਲ ਨੇ ਦੱਸਿਆ  ਕਿ 21 ਮੈਂਬਰੀ ਕਾਫ਼ਲੇ ਵਿੱਚ ਚੇਅਰਮੈਨ ਸ: ਇੰਦਰਜੀਤ ਸਿੰਘ ਜੱਸੋਵਾਲ, ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ, ਸ: ਸਾਧੂ ਸਿੰਘ ਗਰੇਵਾਲ, ਸ਼੍ਰੀ ਕ ਕ ਬਾਵਾ,ਸਾਬਕਾ ਮੰਤਰੀ ਸ: ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ,ਗੁਰਨਾਮ ਸਿੰਘ ਧਾਲੀਵਾਲ, ਰਾਜੀਵ ਕੁਮਾਰ ਲਵਲੀ,ਡਾ: ਨਿਰਮਲ ਜੌੜਾ ਸਕੱਤਰ ਜਨਰਲ ਤੇ ਕੁਝ ਹੋਰ ਸਿਰਕੱਢ ਮੈਂਬਰ ਸ਼ਾਮਲ ਹੋਣਗੇ। 

ਪ੍ਰਧਾਨ ਸ: ਪਰਗਟ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 100ਵੇਂ ਜਨਮ ਦਿਹਾੜੇ ਤੇ ਪੰਜਾਬ ਸਰਕਾਰ ਸ: ਜਸਵੰਤ ਸਿੰਘ ਕੰਵਲ ਲਈ ਪਦਮ ਵਿਭੂਸ਼ਨ ਦੀ ਸਿਫ਼ਾਰਿਸ਼ ਭਾਰਤ ਸਰਕਾਰ ਨੂੰ ਕਰੇ, ਕਿਉਂਕਿ ਸਾਡੀ ਜਾਣਕਾਰੀ ਅਨੁਸਾਰ ਅੱਜ ਤੀਕ ਕਿਸੇ ਵੀ ਭਾਸ਼ਾ ਦੇ ਸਿਰਕੱਢ ਲੇਖਕ ਨੇ ਆਪਣਾ 100ਵਾਂ ਜਨਮ ਦਿਨ ਨਹੀਂ ਮਨਾਇਆ। 

ਕੰਵਲ ਸਾਹਿਬ ਦੀ ਪੰਜਾਬ, ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਦਿੱਤੀਆਂ ਸੇਵਾਵਾਂ ਬਦਲੇ ਇਹ ਸਤਿਕਾਰ ਬਹੁਤ ਵੱਡਾ ਨਹੀਂ ਹੈ। 

ਸ: ਗਰੇਵਾਲ ਤੇ ਹੋਰ ਅਹੁਦੇਦਾਰਾਂ ਨੇ ਪੰਜਾਬ ਦੇ ਸਭਿਆਚਾਰਕ ਮਾਮਲੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵੱਲੋਂ ਢੁੱਡੀਕੇ ਜਨਮ ਦਿਨ ਦੀ ਪੂਰਵ ਸੰਧਿਆ ਕੇ ਆਰਟਸ ਕੌਂਸਲ ਵੱਲੋਂ ਪੁੱਜ ਕੇ ਪੰਜਾਬ ਗੌਰਵ ਪੁਰਸਕਾਰ ਦੇਣ ਦਾ ਸਵਾਗਤ ਕੀਤਾ ਹੈ। 

ਸ: ਗਰੇਵਾਲ ਨੇ ਸਮੂਹ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਤੋਂ ਇਲਾਵਾ ਸਰਬ ਪਾਰਟੀ ਵਿਧਾਇਕਾਂ, ਮੈਂਬਰ ਪਾਰਲੀਮੈਂਟ ਤੇ ਸਾਬਕਾ ਵਿਧਾਇਕ, ਮੈਂਬਰ ਪਾਰਲੀਮੈਂਟ ਨੂੰ ਅਪੀਲ ਕੀਤੀ ਹੈ ਕਿ ਉਹ 27 ਜੂਨ ਸਵੇਰੇ 11.00 ਵਜੇ ਲਾਜਪਰ ਰਾਏ ਭਵਨ ਢੁੱਡੀਕੇ ਵਿਖੇ ਹੋ ਰਹੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਪੁੱਜਣ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu demands Padam Vibhushan for Jaswant Kanwal