ਅਗਲੀ ਕਹਾਣੀ

24 ਘੰਟਿਆਂ ਅੰਦਰ ਆਪਣੇ ਕਹੇ ਤੋਂ ਮੁਕਰੇ ਨਵਜੋਤ ਸਿੱਧੂ

24 ਘੰਟਿਆਂ ਅੰਦਰ ਆਪਣੇ ਕਹੇ ਤੋਂ ਮੁਕਰੇ ਨਵਜੋਤ ਸਿੱਧੂ

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਆਪਣੇ ਉਸ ਬਿਆਨ ਤੋਂ ਮੁਕਰ ਗਏ ਜਿਸ `ਚ ਉਨ੍ਹਾਂ ਨੇ ਬੀਤੇ ਦਿਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ `ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ। ਉਨ੍ਹਾਂ ਆਪਣੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਗਾਂਧੀ ਨੇ ਮੈਨੂੰ ਕਦੇ ਵੀ ਪਾਕਿਸਤਾਨ ਜਾਣ ਲਈ ਨਹੀਂ ਕੀਤਾ। 


ਸਿੱਧੂ ਨੇ ਇਸ ਸਬੰਧੀ ਟਵੀਟ `ਤੇ ਕਿਹਾ ਕਿ ਤੋੜ ਮਰੋੜ ਕਰਨ ਤੋਂ ਪਹਿਲਾਂ ਤੱਥ ਨੂੰ ਜਾਨ ਲਓ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮੈਨੂੰ ਕਦੇ ਵੀ ਪਾਕਿਸਤਾਨ ਜਾਣ ਲਈ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਅਕਤੀਗਤ ਸੱਦੇ `ਤੇ ਮੈਂ ਉਥੇ ਗਿਆ ਸੀ।

 

 

ਜਿ਼ਕਰਯੋਗ ਹੈ ਕਿ ਬੀਤੇ ਕੱਲ੍ਹ ਬੰਗਲੁਰੂ `ਚ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਨੇ ਪਾਕਿਸਤਾਨ ਭੇਜਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਮੇਰੇ ਕਪਤਾਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਭੇਜਿਆ ਹੈ ਹਰ ਥਾਂ’। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਪਾਕਿਸਤਾਨ ਜਾਣ ਤੋਂ ਮਨਾ ਕੀਤਾ ਸੀ, ਪ੍ਰੰਤੂ 20 ਕਾਂਗਰਸੀ ਆਗੂਆਂ ਅਤੇ ਕੇਂਦਰੀ ਆਗੂਆਂ ਦੇ ਕਹਿਣ `ਤੇ ਮੈਂ ਪਾਕਿਸਤਾਨ ਗਿਆ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮੇਰੇ ਪਿਤਾ ਸਮਾਨ ਹਨ, ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਚੁੱਕਿਆ ਸੀ ਕਿ ਮੈਂ ਪਾਕਿਸਤਾਨ ਜਾਊਗਾ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਕਪਤਾਨ ਰਾਹੁਲ ਗਾਂਧੀ ਹਨ ਅਤੇ ਮੁੱਖ ਮੰਤਰੀ ਸਾਹਿਬ ਦੇ ਕਪਤਾਨ ਵੀ ਰਾਹੁਲ ਗਾਂਧੀ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu has withdrawn from his statement