ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਬਣੇ ਹਿੰਦ-ਪਾਕਿ ਲਈ ਸ਼ਾਂਤੀ-ਦੂਤ, ਵਿਰੋਧੀ ਵੀ ਹੋਏ ਚੁੱਪ

ਨਵਜੋਤ ਸਿੱਧੂ ਬਣੇ ਹਿੰਦ-ਪਾਕਿ ਲਈ ਸ਼ਾਂਤੀ-ਦੂਤ, ਵਿਰੋਧੀ ਵੀ ਹੋਏ ਚੁੱਪ

ਕਰਤਾਰਪੁਰ ਸਾਹਿਬ ਲ਼ਾਂਘੇ ਦੇ ਪਾਕਿਸਤਾਨ `ਚ ਉਦਘਾਟਨ ਸਮਾਰੋਹ ਦੌਰਾਨ  ਕੁੱਲ ਮਿਲਾ ਕੇ ਭਾਰਤੀ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਛਾਏ ਰਹੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖ਼ੁਦ ਸ੍ਰੀ ਸਿੱਧੂ ਨੂੰ ‘ਮੈਨ ਆਫ਼ ਦਿ ਮੈਚ` ਦੱਸਿਆ; ਤਦ ਸਭ ਨੂੰ ਇੰਝ ਜਾਪ ਰਿਹਾ ਸੀ ਕਿ ਸ੍ਰੀ ਸਿੱਧੂ ਦਾ ਕੱਦ ਅਚਾਨਕ ਇੱਕ ਸੂਬਾਈ ਕੈਬਿਨੇਟ ਮੰਤਰੀ ਤੋਂ ਵਧ ਕੇ ਦੋ ਗੁਆਂਢੀ ਦੇਸ਼ਾਂ ਵਿਚਾਲੇ ‘ਸ਼ਾਂਤੀ-ਦੂਤ` ਜਿੰਨਾ ਹੋ ਗਿਆ।


ਭਾਰਤ ਤੇ ਵਿਦੇਸ਼ `ਚ ਹਰ ਥਾਂਈਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਹੀ ਹਾਂ-ਪੱਖੀ ਚਰਚਾ ਹੋ ਰਹੀ ਹੈ ਤੇ ਜੇ ਉਨ੍ਹਾਂ ਨੂੰ ਕਾਂਗਰਸ ਦਾ ਨਵਾਂ ‘ਪੋਸਟਰ ਬੁਆਏ` ਆਖ ਦਿੱਤਾ ਜਾਵੇ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।


ਜਦੋਂ ਸ੍ਰੀ ਸਿੱਧੂ ਨੇ ਆਪਣੀ ਪਿਛਲੀ ਫੇਰੀ ਦੌਰਾਨ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਈ ਸੀ, ਤਦ ਵੀ ਸ੍ਰੀ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਆਪਸੀ ਸਾਂਝ ਵਿੱਚ ਕੋਈ ਫਿੱਕ ਨਹੀਂ ਪਈ ਸੀ।


ਬਾਜਵਾ ਨਾਲ ਜੱਫੀ ਕਾਰਨ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਸਮੇਂ ਦੌਰਾਨ ਸ੍ਰੀ ਸਿੱਧੂ `ਤੇ ਤਿੱਖੇ ਹਮਲੇ ਕਰਦਾ ਰਿਹਾ ਹੈ ਅਤੇ ਤਦ ਸ੍ਰੀ ਸਿੱਧੂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ `ਚ ਆਖਿਆ ਸੀ ਕਿ - ‘ਦੁਨੀਆ ਮੇਂ ਸਬਸੇ ਬੜਾ ਰੋਗ, ਕਿਆ ਕਹੇਂਗੇ ਲੋਗ।`


ਸ੍ਰੀ ਸਿੱਧੂ ਨੇ ਪਿਛਲੇ ਦਿਨੀਂ ਸਮੁੱਚੇ ਦੇਸ਼ ਦੇ ਕਈ ਸੂਬਿਆਂ `ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਤਰਫ਼ੋਂ ਪ੍ਰਚਾਰ ਵੀ ਕੀਤਾ ਹੈ। ਉਹ ਸਟਾਰ-ਪ੍ਰਚਾਰਕ ਬਣੇ ਰਹੇ ਹਨ ਕਿਉਂਕਿ ਉਹ ਵੱਡੀਆਂ ਭੀੜਾਂ ਖਿੱਚਦੇ ਰਹੇ ਹਨ। ਇਸ ਵੇਲੇ ਭਾਵੇਂ ਉਨ੍ਹਾਂ ਦਾ ਕੋਈ ਕਾਮੇਡੀ ਸ਼ੋਅ ਵੀ ਨਹੀਂ ਚੱਲ ਰਿਹਾ ਪਰ ਸ੍ਰੀ ਸਿੱਧੂ ਦੀ ਹਰਮਨਪਿਆਰਤਾ `ਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ।


ਵੱਡੀ ਗੱਲ ਇਹ ਵੀ ਹੈ ਕਿ ਸ੍ਰੀ ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਦਾ ਵੀ ਪੂਰਾ ਭਰੋਸਾ ਜਿੱਤਿਆ ਹੋਇਆ ਹੈ।


ਹੁਣ ਤਾਂ ਵਿਰੋਧੀ ਵੀ ਮੰਨਣ ਲੱਗ ਪਏ ਹਨ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ `ਚ ਵੱਡੀ ਭੂਮਿਕਾ ਨਿਭਾਉਣ ਨਾਲ ਸ੍ਰੀ ਸਿੱਧੂ ਦਾ ਨਾਂਅ ਇਤਿਹਾਸ ਵਿੱਚ ਵੀ ਦਰਜ ਹੋ ਗਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu is now ambassador of peace for India pak