ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦੇਸ਼-ਹਿਤਾਂ ਨੂੰ ਵਿਸਾਰ ਕੇ ਇਮਰਾਨ ਖ਼ਾਨ ਨੂੰ ਖ਼ੁਸ਼ ਕਰ ਰਹੇ: ਭਾਜਪਾ

ਨਵਜੋਤ ਸਿੱਧੂ ਦੇਸ਼-ਹਿਤਾਂ ਨੂੰ ਵਿਸਾਰ ਕੇ ਇਮਰਾਨ ਖ਼ਾਨ ਨੂੰ ਖ਼ੁਸ਼ ਕਰ ਰਹੇ: ਭਾਜਪਾ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ `ਤੇ ਦੋਸ਼ ਲਾਇਆ ਹੈ ਕਿ ਉਹ ਦੇਸ਼ ਦੇ ਹਿਤਾਂ ਦੀ ਕੀਮਤ `ਤੇ ਆਪਣੇ ਦੋਸਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਖ਼ੁਸ਼ ਕਰ ਰਹੇ ਹਨ।


ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਅੱਜ ਇੱਥੇ ਜਾਰੀ ਇੱਕ ਬਿਆਨ `ਚ ਕਿਹਾ,‘ਇੱਕ ਪਾਸੇ ਤਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਫ਼ੋਜ ਮੁਖੀ ਭਾਰਤ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ।`


ਸ੍ਰੀ ਚੁੱਘ ਨੇ ਕਿਹਾ ਕਿ - ‘ਇਹ ਮੰਦਭਾਗੀ ਗੱਲ ਨੋਟ ਕਰਨ ਵਾਲੀ ਹੈ ਕਿ ਸਿੱਧੂ ਇਸ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਕਰ ਰਹੇ ਹਨ ਤੇ ਇੱਕ ਅਜਿਹੀ ਤਜਵੀਜ਼ ਲਈ ਉਸ ਦਾ ਧੰਨਵਾਦ ਕਰ ਰਹੇ ਹਨ, ਜਿਹੜੀ ਹਾਲੇ ਤੱਕ ਭਾਰਤ ਸਰਕਾਰ ਨੂੰ ਅਧਿਕਾਰਤ ਤੌਰ `ਤੇ ਮਿਲੀ ਹੀ ਨਹੀਂ ਹੈ।` ਚੇਤੇ ਰਹੇ ਕਿ ਸ੍ਰੀ ਸਿੱਧੂ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਹੈ।


ਸ੍ਰੀ ਚੁੱਘ ਨੇ ਇਹ ਵੀ ਕਿਹਾ ਕਿ ਸ੍ਰੀ ਸਿੱਧੂ ਇਸ ਵੇਲੇ ਉਨ੍ਹਾਂ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ `ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਕੋਮਾਂਤਰੀ ਸਰਹੱਦ `ਤੇ ਪਾਕਿਸਤਾਨੀ ਫ਼ੌਜਾਂ ਨੇ ਗੋਲ਼ੀਬੰਦੀ ਦੀ ਉਲੰਘਣਾ ਕਰਦਿਆ ਸ਼ਹੀਦ ਕਰ ਦਿੱਤਾ ਸੀ। ‘ਪਾਕਿਸਤਾਨੀ ਫ਼ੌਜ ਦਾ ਮੁਖੀ ਕਰਮ ਜਾਵੇਦ ਬਾਜਵਾ ਤਾਂ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਪਰ ਸਿੱਧੂ ਹੁਰਾਂ ਨੂੰ ਉਸ ਦੀਆਂ ਅੱਖਾਂ ਵਿੱਚ ਅਮਨ ਤੇ ਆਪਸੀ ਭਾਈਚਾਰਾ ਵਿਖਾਈ ਦੇ ਰਿਹਾ ਹੈ। ਸਿੱਧੂ ਇਸ ਵੇਲੇ ਪਾਕਿਸਤਾਨ ਦੇ ਇੱਕ ਬੁਲਾਰੇ ਵਾਂਗ ਵਿਚਰ ਰਹੇ ਹਨ ਤੇ ਭਾਰਤ ਦੇਸ਼ ਦੇ ਚੁਣੇ ਨੁਮਾਇੰਦੇ ਨੂੰ ਅੱਖੋਂ ਪ੍ਰੋਖੇ ਕਰ ਰਹੇ ਹਨ। ਉਨ੍ਹਾਂ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣ ਸਮੇਂ ਭੇਤ ਗੁਪਤ ਰੱਖਣ ਦਾ ਸੰਕਲਪ ਲਿਆ ਸੀ ਪਰ ਇਸ ਵੇਲੇ ਉਹ ਇੱਕ ਭਾਰਤੀ ਨਾਗਰਿਕ ਵਜੋਂ ਵੀ ਆਪਣਾ ਫ਼ਰਜ਼ ਭੁਲਾ ਬੈਠੇ ਹਨ।`


ਭਾਜਪਾ ਆਗੂ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਕਰਦਾ ਰਿਹਾ ਹੈ ਪਰ ਉਸ ਨੇ ਆਪਣਾ ਵਾਅਦਾ ਕਦੇ ਪੂਰਾ ਨਹੀਂ ਕੀਤਾ। ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਜਬ ਕੂਟਨੀਤਕ ਚੈਨਲਾਂ ਰਾਹੀਂ ਇਹ ਲਾਂਘਾ ਖੁਲ੍ਹਵਾਉਣ ਦਾ ਹਰ ਸੰਭਵ ਜਤਨ ਕਰ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu is pleasing Imran Khan