ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੇ ਕੇਬਲ ਮਾਫੀਆ ਖਿਲਾਫ ਖੋਲ੍ਹਿਆ ਮੋਰਚਾ

ਪੰਜਾਬ ਦੇ ਸਥਾਨਕ ਸਰਕਾਰਾਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੱਧੂ ਨੇ ਅੱਜ ਚੰਡੀਗੜ੍ਹ `ਚ ਇਕ ਪ੍ਰੈੱਸ ਕਾਨਫ਼ਰੰਸ ਕਰਦਿਆਂ ਸਰਵਿਸ ਟੈਕਸ ਚੋਰੀ ਕਰਨ ਦਾ ਦੋਸ਼ ਲਗਾਇਆ ਹੈ।

 

ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਜੀਐਸਟੀ ਇੰਟੈਲੀਜੈਂਸ ਨੇ ਪੰਜਾਬ `ਚ ਕੇਬਲ ਮਾਫ਼ੀਆ ਨੂੰ 2100 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਨਵਜੋਤ ਸਿੱਧੂ ਵੱਲੋਂ ਮੀਡੀਆ ਨੂੰ ਜੀਐਸਟੀ ਇੰਟੈਲੀਜੈਂਸ ਵੱਲੋਂ ਜਾਰੀ ਕੀਤੇ ਸ਼ੋ-ਕਾਜ਼ ਨੋਟਿਸ ਵੀ ਦਿਖਾਏ ਗਏ।

 

 

ਸਿੱਧੂ ਨੇ ਇਹ ਵੀ ਦੱਸਿਆ ਕਿ ਕੀਤੀ ਗਈ ਜਾਂਚ ਮਗਰੋਂ ਇੱਕ ਨਿੱਜੀ ਕੇਬਲ ਅਪਰੇਟਰ ਦੇ ਮਾਲਕ ਨੂੰ 303 ਕਰੋੜ ਅਤੇ 19 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਚ ਇਸਦੇ ਸੀਏ ਨੂੰ ਹਟਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ।

 

 

ਇਸ ਤੋਂ ਇਲਾਵਾ ਸਰਵਿਸ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਲੋਕਲ ਆਪ੍ਰੇਟਰਾਂ ਨੂੰ 336 ਕਰੋੜ ਦੇ ਨੋਟਿਸ ਭੇਜੇ ਹਨ।

 

ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਕਿਹਾ ਕਿ ਇਨ੍ਹਾਂ ਜਾਰੀ ਕੀਤੇ ਗਏ ਨੋਟਿਸਾਂ ਤੋਂ ਟੈਕਸ ਸਰਵਿਸ ਵਿਭਾਗ ਨੂੰ ਪ੍ਰਾਪਤ ਹੋਣ ਵਾਲੀ ਰਕਮ ’ਚੋਂ 62 ਫ਼ੀਸਦ ਪੰਜਾਬ ਸਰਕਾਰ ਨੂੰ ਮਿਲੇਗੀ।

 

ਵੀਡੀੳ ਦੇਖਣ ਲਈ ਹੇਠ ਟਵਿੱਟਰ ਲਿੰਕ ਕਲਿੱਕ ਕਰੋ 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu launches front against cable mafia