ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦਾ ਗਲਾ ਬੈਠਿਆ, 70 ਰੈਲੀਆਂ ਮਗਰੋਂ 5 ਦਿਨ ਆਰਾਮ ਕਰਨ ਦੀ ਸਲਾਹ

ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਦੇ ਪੰਜ ਸੂਬਿਆਂ ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਕੀਤੇ ਗਏ 17 ਦਿਨਾ ਚੋਣ ਪ੍ਰਚਾਰ ਦੌਰਾਨ ਤਾਬੜਤੋੜ ਰੈਲੀਆਂ ਕਰਨ ਮਗਰੋਂ ਉਨ੍ਹਾਂ 5 ਦਿਨਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

 

ਉਨ੍ਹਾਂ ਦੇ ਦਫਤਰ ਵਲੋਂ ਅੱਜ ਸਵੇਰ ਜਾਰੀ ਕੀਤੇ ਇੱਕ ਬਿਆਨ ਚ ਕਿਹਾ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਰੁਝੇਵੇਂ ਕਾਰਨ ਉਮੀਦਵਾਰਾਂ ਲਈ ਇੱਕ ਤੋਂ ਬਾਅਦ ਇੱਕ ਜ਼ਬਰਦਸਤ 70 ਜਨਤਕ ਰੈਲੀਆਂ ਕੀਤੀਆਂ। ਜਿਸ ਤੋਂ ਬਾਅਦ ਉਨ੍ਹਾਂ ਗਲਾ ਬੈਠ ਗਿਆ ਹੈ।

 

ਬਿਆਨ ਮੁਤਾਬਕ ਡਾਕਟਰਾਂ ਨੇ ਸਿੱਧੂ ਨੂੰ ਕਿਹਾ ਹੈ ਕਿ ਲਗਾਤਾਰ ਰੈਲੀਆਂ ਕਰਨ ਮਗਰੋਂ ਸਿੱਧੂ ਦੀ ਆਵਾਜ਼ ਨੂੰ ਹੁਣ ਖਤਰਾ ਹੈ। ਇਸ ਲਈ ਉਹ ਹੁਣ 3 ਤੋਂ 5 ਦਿਨ ਤੱਕ ਪੂਰੀ ਤਰ੍ਹਾ ਆਰਾਮ ਕਰਨ। ਦੱਸਿਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਖੂਨ ਦੀ ਜਾਂਚ ਵੀ ਕਰਵਾਈ ਗਈ ਹੈ।

 

 

ਸਿੱਧੂ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਚ ਬਣੇ ਹੋਏ ਹਨ ਪਹਿਲੀਵਾਰ ਉਦੋਂ ਜਦ ਉਹ ਕਰਤਾਰਪੁਰ ਸਾਹਿਬ ਲਾਂਘੇ ਲਈ ਰੱਖੇ ਜਾਣ ਵਾਲੇ ਲਾਂਘੇ ਲਈ ਪਾਕਿਸਤਾਨ ਗਏ ਸਨ ਅਤੇ ਦੂਜੀ ਵਾਰ ਉਦੋਂ ਜਦ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਿਆ ਸੀ।

 

ਲੰਘੇ ਸ਼ੁੱਕਰਵਾਰ ਨੂੰ ਹੈਦਰਾਬਾਦ ਚ ਇੱਕ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਸੀ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਦੇ ਕੈਪਨਨ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫ਼ੌਜ ਦੇ ਕੈਪਟਨ ਸਨ। ਇਸ ਬਿਆਨ ਮਗਰੋਂ ਕਾਫੀ ਵਿਵਾਦ ਹੋ ਗਿਆ ਸੀ ਅਤੇ ਪੰਜਾਬ ਦੇ ਚਾਰ ਮੰਤਰੀਆਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੰਗ ਲਿਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu lost voice advised bed rest after 70 rallies