ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੰਘ ਸਿੱਧੂ ਨੂੰ ‘30 ਸਾਲ ਪੁਰਾਣੇ ਮਾਮਲੇ `ਚ ਹੋ ਸਕਦੀ ਹੈ ਸਖ਼ਤ ਸਜ਼ਾ`

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 30 ਵਰ੍ਹੇ ਪੁਰਾਣੇ ਸੜਕ `ਤੇ ਹੋਏ ਝਗੜੇ (ਜਿਸ ਵਿੱਚ ਗੁਰਨਾਮ ਸਿੰਘ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ) ਦੇ ਮਾਮਲੇ `ਚ ਹੁਣ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੱਚਮੁਚ ਇਹ ਖ਼ਬਰ ਬਹੁਤ ਹੈਰਾਨੀ ਨਾਲ ਪੜ੍ਹੀ ਤੇ ਸੁਣੀ ਜਾ ਰਹੀ ਹੈ ਪਰ ਇਹ ਸੱਚ ਹੈ। ਐੱਨਡੀਟੀਵੀ ਨੇ ਇਸ ਖ਼ਬਰ ਨੂੰ ਬੇਹੱਦ ਪ੍ਰਮੁੱਖਤਾ ਨਾਲ ਪ੍ਰਕਾਸਿ਼ਤ ਤੇ ਪ੍ਰਸਾਰਿਤ ਕੀਤਾ ਹੈ।


ਸੁਪਰੀਮ ਕੋਰਟ ਨੇ ਸ੍ਰੀ ਸਿੱਧੂ ਨੂੰ ਇਹ ਨੋਟਿਸ ਗੁਰਨਾਮ ਸਿੰਘ ਨਾਂਅ ਦੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਆਧਾਰ `ਤੇ ਭੇਜਿਆ ਗਿਆ ਹੈ।


ਚੇਤੇ ਰਹੇ ਕਿ ਸੁਪਰੀਮ ਕੋਰਟ ਵੱਲੋਂ ਬੀਤੇ ਮਈ ਮਹੀਨੇ ਸ੍ਰੀ ਸਿੱਧੂ ਨੂੰ ਸਿਰਫ਼ 1,000 ਰੁਪਏ ਜੁਰਮਾਨਾ ਕਰ ਕੇ ਇਸ ਮਾਮਲੇ `ਚੋਂ ਬਰੀ ਕਰ ਦਿੱਤਾ ਗਿਆ ਸੀ; ਤਦ ਇਹ ਦਲੀਲ ਦਿੱਤੀ ਗਈ ਸੀ ਕਿ ਸ੍ਰੀ ਸਿੱਧੂ ਵੱਲੋਂ ਉਸ ਵੇਲੇ ਤੇਜ਼ ਰਫ਼ਤਾਰ ਨਾਲ ਕਾਰ ਚਲਾਉਣ ਦਾ ਕੋਈ ਸਬੂਤ ਮੌਜੂਦ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਪਰ ਹੁਣ ਉਸੇ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਨੋਟਿਸ ਭੇਜ ਕੇ ਇਹ ਸੁਆਲ ਕੀਤਾ ਹੈ ਕਿ ਉਨ੍ਹਾਂ ਨੂੰ ਸਖ਼ਤ ਸਜ਼ਾ ਕਿਉਂ ਨਾ ਦਿੱਤਾ ਜਾਵੇ।


27 ਦਸੰਬਰ, 1988 ਨੂੰ ਸ੍ਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਇੱਕ ਦੋਸਤ ਰੁਪਿੰਦਰ ਸਿੰਘ ਸੰਧੂ ਦੀ ਪਟਿਆਲਾ `ਚ ਕਾਰ ਪਾਰਕਿੰਗ ਕਰਨ ਦੇ ਮਾਮਲੇ ਨੂੰ ਲੈ ਕੇ ਗੁਰਨਾਮ ਸਿੰਘ ਨਾਂਅ ਦੇ ਇੱਕ ਵਿਅਕਤੀ ਨਾਲ ਬਹਿਸਬਾਜ਼ੀ ਹੋ ਗਈ ਸੀ। ਸ੍ਰੀ ਸਿੱਧੂ `ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਦੋਸਤ ਨਾਲ ਮਿਲ ਕੇ ਸ੍ਰੀ ਗੁਰਨਾਮ ਸਿੰਘ ਨੂੰ ਉਨ੍ਹਾਂ ਦੀ ਕਾਰ `ਚੋਂ ਬਾਹਰ ਘਸੀਟ ਲਿਆ ਸੀ ਤੇ ਉਸ ਨਾਲ ਕਥਿਤ ਤੋਰ `ਤੇ ਕੁੱਟਮਾਰ ਕੀਤੀ ਸੀ। ਛੇਤੀ ਹੀ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।


ਸੁਣਵਾਈ ਕਰ ਰਹੀ ਅਦਾਲਤ ਨੇ ਸ੍ਰੀ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2006 `ਚ ਸ੍ਰੀ ਸਿੱਧੂ ਨੂੰ ਦੋਸ਼ੀ ਮੰਨਦਿਆਂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।


2007 `ਚ, ਸੁਪਰੀਮ ਕੋਰਟ ਨੇ ਸ੍ਰੀ ਨਵਜੋਤ ਸਿੱਧੂ ਦੀ ਸਜ਼ਾ ਮੁਲਤਵੀ ਕਰ ਕੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਸੀ। ਉਸ ਮੁਲਤਵੀ ਸਜ਼ਾ ਕਾਰਨ ਹੀ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲੜਨ ਦੇ ਯੋਗ ਹੋ ਗਏ ਸਨ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu may face strict punishment