ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ `ਤੇ ਮਿਲੇ ਸੁਸ਼ਮਾ ਸਵਰਾਜ ਨੂੰ

ਨਵਜੋਤ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ `ਤੇ ਮਿਲੇ ਸੁਸ਼ਮਾ ਸਵਰਾਜ ਨੂੰ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ `ਤੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਇਹ ਲਾਂਘਾ ਖੋਲ੍ਹਣ ਲਈ ਹੁਣ ਪਾਕਿਸਤਾਨ ਸਰਕਾਰ ਆਪਣੀ ਸਹਿਮਤੀ ਦੇ ਚੁੱਕੀ ਹੈ ਤੇ ਜੇ ਭਾਰਤ ਸਰਕਾਰ ਇਸ ਮਾਮਲੇ `ਚ ਕੁਝ ਪਹਿਲਕਦਮੀ ਕਰੇ, ਤਾਂ ਸਿੱਖ ਕੌਮ ਦਾ ਇਹ ਸੁਫ਼ਨਾ ਛੇਤੀ ਹੀ ਸੱਚ ਹੋ ਸਕਦਾ ਹੈ।


ਇੱਥੇ ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦੇ ਜਤਨ ਜਾਰੀ ਹਨ ਪਰ ਹਾਲੇ ਤੱਕ ਕਾਮਯਾਬੀ ਨਹੀਂ ਮਿਲ ਸਕੀ। ਪਾਕਿਸਤਾਨ `ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਭਾਰਤ ਨਾਲ ਲੱਗਦੀ ਸਰਹੱਦ `ਤੇ ਰਾਵੀ ਦਰਿਆ ਦੇ ਕੰਢੇ `ਤੇ ਸਥਿਤ ਹੈ।


ਇੱਧਰ ਚੜ੍ਹਦੇ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦਾ ਸ਼ਹਿਰ ਡੇਰਾ ਬਾਬਾ ਨਾਨਕ ਇਸ ਗੁਰੂਘਰ ਤੋਂ ਸਿਰਫ਼ ਚਾਰ ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ। ਦੂਰ-ਦੂਰਾਡੇ ਤੋਂ ਸਿੱਖ ਸ਼ਰਧਾਲੂ ਡੇਰਾ ਬਾਬਾ ਨਾਨਕ ਆ ਕੇ ਦੂਰੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰ ਕੇ ਪਰਤ ਜਾਂਦੇ ਹਨ।


ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਵਰ੍ਹੇ ਇਸੇ ਸਥਾਨ `ਤੇ ਬਤੀਤ ਕੀਤੇ ਸਨ; ਇਸੇ ਲਈ ਸਿੱਖ ਪੰਥ ਤੇ ਕੌਮ ਲਈ ਇਸ ਧਾਰਮਿਕ ਅਸਥਾਨ ਦਾ ਖ਼ਾਸ ਮਹੱਤਵ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu meets Sushma Swaraj over Kartapur Corridor