ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਪੁੱਜੇ ਨਵਜੋਤ ਸਿੱਧੂ, ਕੀ ਪ੍ਰਿਅੰਕਾ ਗਾਂਧੀ ਲਾਉਣਗੇ ਕਿਸੇ ਤਣ–ਪੱਤਣ?

ਅੰਮ੍ਰਿਤਸਰ ਪੁੱਜੇ ਨਵਜੋਤ ਸਿੱਧੂ, ਕੀ ਪ੍ਰਿਅੰਕਾ ਗਾਂਧੀ ਲਾਉਣਗੇ ਕਿਸੇ ਤਣ–ਪੱਤਣ?

ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਪਿਛਲੇ ਲਗਭਗ ਇੱਕ ਮਹੀਨੇ ਤੋਂ ਲਗਭਗ ਚੁੱਪ ਹਨ। ਪੱਤਰਕਾਰਾਂ ਨਾਲ ਤਾਂ ਉਹ ਬਿਲਕੁਲ ਵੀ ਕੋਈ ਗੱਲ ਨਹੀਂ ਕਰ ਰਹੇ। ਉਂਝ ਉਨ੍ਹਾਂ ਦੇ ਅਸਤੀਫ਼ੇ ਦੀ ਚਰਚਾ ਲਗਾਤਾਰ ਹੁੰਦੀ ਰਹੀ ਹੈ।

 

 

ਕੱਲ੍ਹ ਚੰਡੀਗੜ੍ਹ ’ਚ ਆਪਣੀ ਸਰਕਾਰੀ ਰਿਹਾਇਸ਼ਗਾਹ ਖ਼ਾਲੀ ਕਰਨ ਤੋਂ ਬਾਅਦ ਸ੍ਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੋਵੇਂ ਅੰਮ੍ਰਿਤਸਰ ਸਥਿਤ ਆਪਣੀ ਕੋਠੀ ਪੁੱਜ ਗਏ।

 

 

ਹੁਣ ਸਭ ਦੇ ਮਨ ਵਿੱਚ ਇਹ ਸੁਆਲ ਘੁੰਮ ਰਿਹਾ ਹੈ ਕਿ ਆਖ਼ਰ ਹੁਣ ਸ੍ਰੀ ਸਿੱਧੂ ਕਰਨਗੇ। ਪਹਿਲਾਂ ਅਜਿਹੀਆਂ ਵੀ ਕੁਝ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਹ ਸ਼ਾਇਦ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਜਾਣ।

 

 

ਇਸੇ ਲਈ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਹ ਸੋਚ ਕੇ ਸ੍ਰੀ ਸਿੱਧੂ ਵੱਲ ਚੋਗਾ ਵੀ ਸੁੱਟਿਆ ਕਿ ਸ਼ਾਇਦ ਦੁਖੀ ਹੋ ਕੇ ਉਹ ਉਨ੍ਹਾਂ ਦੀ ਪਾਰਟੀ ਵਿੱਚ ਆ ਜਾਣ। ਪਰ ਸ੍ਰੀ ਸਿੱਧੂ ਨੇ ਅਜਿਹੀ ਕਿਸੇ ਪੇਸ਼ਕਸ਼ ਜਾਂ ਮੀਡੀਆ ਦੀ ਕਿਸੇ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਪਾਰਟੀ ਸੂਤਰਾਂ ਮੁਤਾਬਕ ਸ੍ਰੀ ਸਿੱਧੂ ਦੇ ਪਾਰਟੀ ਨੂੰ ਅਲਵਿਦਾ ਆਖਣ ਦੀ ਕੋਈ ਸੰਭਾਵਨਾ ਨਹੀਂ ਹੈ।

 

 

ਸ੍ਰੀ ਸਿੱਧੂ ਨੇ ਬੱਸ ਸਿਰਫ਼ ਇੱਕ–ਦੋ ਟਵੀਟ ਹੀ ਕੀਤੇ ਹਨ। ਬੀਤੇ ਦਿਨੀਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਐੱਮਪੀ ਸ੍ਰੀ ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਆਖਿਆ ਸੀ ਕਿ ਸ੍ਰੀ ਸਿੱਧੂ ਤਾਂ ਆਪਣੇ ਕਿਸੇ ਸਾਥੀ ਮੰਤਰੀ ਨੂੰ ਵੀ ਨਹੀ਼ ਮਿਲ ਰਹੇ।

 

 

ਹੁਣ ਸ੍ਰੀ ਨਵਜੋਤ ਸਿੰਘ ਸਿੱਧੂ ਦੇ ‘ਕੈਪਟਨ’ ਭਾਵ ਰਾਹੁਲ ਗਾਂਧੀ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋ ਚੁੱਕੇ ਹਨ; ਅਜਿਹੇ ਹਾਲਾਤ ਵਿੱਚ ਉਨ੍ਹਾਂ ਬਾਰੇ ਜੇ ਕੋਈ ਫ਼ੈਸਲਾ ਲੈਣ ਦੀ ਸਮਰੱਥਾ ਰੱਖਦਾ ਹੈ, ਉਹ ਹਨ ਸਿਰਫ਼ ਪ੍ਰਿਅੰਕਾ ਗਾਂਧੀ ਵਾਡਰਾ।

 

 

ਕੀ ਪ੍ਰਿਅੰਕਾ ਗਾਂਧੀ ਹੁਣ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਅਲੱਗ–ਥਲੱਗ ਪੈ ਚੁੱਕੀ ਬੇੜੀ ਨੂੰ ਕਿਸੇ ਤਣ–ਪੱਤਣ ਲਾਉਣਗੇ ਜਾਂ ਨਹੀਂ – ਇਸੇ ਵੱਡੇ ਸੁਆਲ ਦਾ ਜੁਆਬ ਅਗਲੇ ਕੁਝ ਦਿਨਾਂ ਵਿੱਚ ਆਮ ਲੋਕ ਜਾਣਨਾ ਚਾਹੁਣਗੇ। ਸਿਆਸੀ ਗਲਿਆਰਿਆਂ ਤੇ ਮੀਡੀਆ ’ਚ ਅਜਿਹੀ ਚਰਚਾ ਛਿੜ ਪਈ ਹੈ।

 

 

ਅਜਿਹੇ ਹਾਲਾਤ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵਿੱਚ ਕੋਈ ਉੱਚ ਅਹੁਦਾ ਦੇ ਦਿੱਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu reaches Amritsar Will Priyanka Gandhi will take any decision about him