ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਬਦਲਣਗੇ ਅੰਮ੍ਰਿਤਸਰ ਦੇ ਦਿਨ

ਫੋਟੋ- DA Travelography

ਪੰਜਾਬ ਦੇ ਸੈਰਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਦਿਨ ਬਦਲਣ ਵਾਲੇ ਨੇ.  ਉਨ੍ਹਾਂ ਦਾ ਵਿਭਾਗ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ 800 ਕਰੋੜ ਤੋਂ ਵੱਧ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਰਿਹਾ. ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਪੰਜ ਦਿਨਾਂ 'ਚ ਪੰਜਾਬ ਦੇ 18 ਸੈਰ ਸਪਾਟਾ ਥਾਂਵਾ ਦਾ ਦੌਰਾ ਕਰਾਉਣ ਲਈ ਵੀ ਇੱਕ ਪਲਾਨ ਤਿਆਰ ਕੀਤਾ ਜਾ ਰਿਹਾ.

 

ਸਿੱਧੂ ਨੇ ਪੰਜਾਬ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਨਾਲ ਪੰਜਾਬ ਸਟੇਟ ਵਾਰ ਹੀਰੋਸ ਮੈਮੋਰੀਅਲ (ਮਿਊਜ਼ੀਅਮ), ਗੋਲਡਨ ਟੈਂਪਲ, ਜਲ੍ਹਿਆਂਵਾਲਾ ਬਾਗ਼, ਹੈਰੀਟੇਜ ਸਟ੍ਰੀਟ, ਬਟਵਾਰਾ ਮਿਊਜ਼ੀਅਮ, ਦੁਰਗਿਆਨਾ ਮੰਦਰ, ਗੋਬਿੰਦਗੜ੍ਹ ਕਿਲ੍ਹਾ, ਰਣਜੀਤ ਪੈਲੇਸ, ਮੋਰੇਨ ਬ੍ਰਿਜ ਤੇ ਅਟਾਰੀ ਸਰਹੱਦ ਜਿਹੇ ਸਥਾਨਾਂ ਦਾ ਟੂਰਿਜ਼ਮ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਲਾਉਣ ਲਈ ਦੌਰਾ ਕੀਤਾ. 

 

ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਪਹਿਲਾਂ ਹੀ 590 ਕਰੋੜ ਰੁਪਏ ਦੀ ਗ੍ਰਾਂਟ ਮਿਲ ਗਈ ਹੈ ਤੇ 200 ਕਰੋੜ ਰੁਪਏ ਕੇਂਦਰ ਸਰਕਾਰ ਤੋਂ ਛੇਤੀ ਹੀ ਮਿਲਣ ਦੀ ਸੰਭਾਵਨਾ ਹੈ. ਉਨ੍ਹਾਂ ਕਿਹਾ ਕਿ ਅਸੀਂ ਇਸ ਧਨ ਨੂੰ ਅੰਮ੍ਰਿਤਸਰ 'ਚ ਆਉਣ ਵਾਲੇ ਸੈਲਾਨੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਖਰਚ ਕਰਾਂਗੇ.

 

ਉਨ੍ਹਾਂ ਨੇ ਪਵਿੱਤਰ ਸ਼ਹਿਰ 'ਚ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਗੱਲ ਕਹੀ. ਵਿਭਾਗ ਸੈਲਾਨਿਆਂ ਨੂੰ ਅੰਮ੍ਰਿਤਸਰ ਤੋਂ ਪੰਜ ਦਿਨਾਂ ਪੰਜਾਬ ਦੌਰਾ ਕਰਾਉਣ ਦੀ ਯੋਜਨਾ ਬਣਾ ਰਿਹਾ. ਉਨ੍ਹਾਂ ਨੇ ਕਿਹਾ ਕਿ ਅੰਮਿ੍ਰਤਸਰ, ਤਰਨ ਤਾਰਨ ਦੇ ਹਰੀਕੇ ਪੱਤਣ, ਕਪੂਰਥਲਾ ਦੇ ਦਰਬਾਰ ਹਾਲ, ਸਾਇੰਸ ਸਿਟੀ, ਜੰਗ-ਏ-ਆਜ਼ਦੀ ਮਿਊਜ਼ੀਅਮ ਅਤੇ ਖਟਕੜ ਕਲਾਂ ਪਿੰਡ (ਸ਼ਹੀਦ ਭਗਤ ਸਿੰਘ ਦੇ ਪਿੰਡ) ਵਰਗੇ ਇਤਿਹਾਸਕ ਸਥਾਨਾਂ ਨੂੰ ਇਸ ਯਾਤਰਾ 'ਚ ਸ਼ਾਮਲ ਕੀਤਾ ਜਾਵੇਗਾ. 

 

ਸਿੱਧੂ ਨੇ ਕਿਹਾ,"ਅਸੀਂ ਨਹੀਂ ਚਾਹੁੰਦੇ ਕਿ ਲੋਕ ਅੰਮ੍ਰਿਤਸਰ ਆਉਣ ਤੇ ਫਿਰ ਵਾਪਸ ਚਲੇ ਜਾਣ. ਛੋਟੇ ਟੂਰ ਲਾਭ ਨਹੀਂ ਦਿੰਦੇ ਹਨ ਸੈਲਾਨੀਆਂ ਦੇ ਲੰਬੇ ਸਮੇਂ ਤੱਕ ਰਹਿਣ ਦਾ ਮਤਲਬ ਹੈ ਸਥਾਨਕ ਲੋਕਾਂ ਲਈ ਵੱਧ ਕਾਰੋਬਾਰ. ਇਹ ਵਿਦੇਸ਼ੀ ਮੁਦਰਾ ਪ੍ਰਾਪਤ ਕਰਨ ਅਤੇ ਨੌਕਰੀਆਂ ਪੈਦਾ ਕਰਨ 'ਚ ਮਦਦ ਕਰਦਾ ਹੈ. "

 

ਸਿੱਧੂ ਨੇ ਦਰਬਾਰ ਹਾਲ ਤੇ ਮੁਰੀਸ਼ ਮਸਜਿਦ ਕੀਤਾ  ਦੌਰਾ

 ਸੈਰ ਸਪਾਟਾ ਮੰਤਰੀ ਨੇ 126 ਸਾਲ ਪੁਰਾਣੇ ਦਰਬਾਰ ਹਾਲ ਤੇ ਮੁਰੀਸ਼ ਮਸਜਿਦ 'ਚ ਚੱਲ ਰਹੇ ਮੁਰੰਮਤ ਦੇ ਕੰਮ ਦੀ ਵੀ ਸਮੀਖਿਆ ਕੀਤੀ.

 

ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਦੁਆਰਾ ਬਣਾਏ ਗਏ ਦਰਬਾਰ ਹਾਲ ਦੀ ਮੁਰੰਮਤ ਦਾ ਕੰਮ ਕਈ ਵਾਰ ਟਲ ਚੁੱਕਿਆ. ਸੂਬਾ ਸਰਕਾਰ ਨੇ ਜੁਲਾਈ 2015 ਚ ਕੰਮ ਸ਼ੁਰੂ ਕਰਵਾਈਆ ਸੀ.. ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਸੈਨਿਕ ਸਕੂਲ ਦੀ ਖਰਾਬ ਹਾਲਤ ਚ ਸੁਧਾਰ ਕਰੇਗੀ. ਸਰਕਾਰ ਸਕੂਲ ਲਈ 100 ਏਕੜ ਜ਼ਮੀਨ ਅਲਾਟ ਕਰੇਗੀ. 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:navjot sidhu says good days are coming for amritsar