ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੇ ਸਾਂਝੀਆਂ ਕੀਤੀਆਂ ਕਪਿਲ ਦੇਵ ਤੇ ਸਚਿਨ ਤੇਂਦੁਲਕਰ ਨਾਲ ਜੁੜੀਆਂ ਯਾਦਾਂ

ਨਵਜੋਤ ਸਿੱਧੂ ਨੇ ਸਾਂਝੀਆਂ ਕੀਤੀਆਂ ਕਪਿਲ ਦੇਵ ਤੇ ਸਚਿਨ ਤੇਂਦੁਲਕਰ ਨਾਲ ਜੁੜੀਆਂ ਯਾਦਾਂ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੰਡੀਅਨ ਸਕੂਲ ਆਫ਼ ਬਿਜ਼ਨੇਸ (ਆਈਐੱਸਬੀ) ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਕ੍ਰਿਕਟ ਕਰੀਅਰ ਦੇ ਦਿਨ ਚੇਤੇ ਕੀਤੇ ਅਤੇ ਕਪਿਲ ਦੇਵ ਤੇ ਸਚਿਨ ਤੇਂਦੁਲਕਰ ਨਾਲ ਜੁੜੀਆਂ ਆਪਣੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ।


ਆਈਐੱਸਬੀ ਲੀਡਰਸਿ਼ਪ ਸਿਖ਼ਰ ਸੰਮੇਲਨ 2018 ਨੂੰ ਸੰਬੋਧਨ ਕਰਦਿਆਂ ਆਖਿਆ ਕਿ ਚੈਂਪੀਅਨਾਂ ਦਾ ਚਰਿੱਤਰ ਕੁਝ ਵੱਖਰੀ ਕਿਸਮ ਦਾ ਹੁੰਦਾ ਹੈ। ਉਹ ਜਿ਼ਆਦਾਤਰ ਸ਼ਾਂਤ ਰਹਿੰਦੇ ਹਨ। ਅਜਿਹੀਆਂ ਸ਼ਖ਼ਸੀਅਤਾਂ ਤੋਂ ਸਿੱਖ ਕੇ ਅਸੀਂ ਆਪਣੇ ਮਾੜੇ ਸਮਿਆਂ `ਚੋਂ ਵੀ ਨਿੱਕਲ ਜਾਂਦੇ ਹਨ।


ਸ੍ਰੀ ਸਿੱਧੂ ਨੇ ਆਪਣੀ ਇੱਕ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਕਪਿਲ ਦੇਵ ਇੱਕ ਚੈਂਪੀਅਨ ਸਨ ਤੇ ਉਨ੍ਹਾਂ ਦਾ ਚਰਿੱਤਰ ਵੱਖਰੀ ਕਿਸਮ ਦਾ ਹੈ। ਉਹ ਨਿਧੜਕ ਤੇ ਬਹੁਤ ਬਹਾਦਰ ਹਨ। ਉਨ੍ਹਾਂ ਕਿਹਾ ਕਿ ਕਪਿਲ ਦੇਵ ਇਹੋ ਮੰਨਦੇ ਹਨ ਕਿ ਕਿਸੇ ਨੂ਼ੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ‘ਲੋਕ ਕੀ ਆਖਣਗੇ` ਜਾਂ ਕਦੇ ਨਾਕਾਮੀ ਤੋਂ ਡਰਨਾ ਨਹੀਂ ਨਹੀਂ ਚਾਹੀਦਾ।


ਸਚਿਨ ਤੇਂਦੁਲਕਰ ਦਾ ਜਿ਼ਕਰ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਚਿਨ ਤੇਂਦੁਲਕਰ ਨੂੰ ਸਾਡੇ ਸਮਿਆਂ ਦੇ ਬਹੁਤ ਖ਼ਤਰਨਾਕ ਕਿਸਮ ਦੇ ਬਾਉਲਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਚਿਨ ਤੇਂਦੁਲਕਰ ਦੀ ਆਪਣੇ ਦੇਸ਼ ਭਾਰਤ ਪ੍ਰਤੀ ਪ੍ਰਤੀਬੱਧਤਾ ਤੇ ਸਮਰਪਣ ਦੀ ਭਾਵਨਾ ਬਹੁਤ ਮਜ਼ਬੂਤ ਹੈ। ਉਨ੍ਹਾਂ ਦੱਸਿਆ ਕਿ ਸਚਿਨ ਤੇਂਦੁਲਕਰ ਆਪਣੇ ਚੌਥੇ ਟੈਸਟ ਮੈਚ ਦੌਰਾਨ ਵਕਾਰ ਯੂਨਸ ਦੀ ਗੇਂਦ ਨਾਲ ਫੱਟੜ ਹੋ ਗਏ ਸਨ ਪਰ ਫਿਰ ਵੀ ਉਦੋਂ 16 ਸਾਲਾਂ ਦੇ ਸਚਿਨ ਪਾਕਿਸਤਾਨ ਦੇ ਉਸ ਬਿਹਤਰੀਨ ਬਾਉਲਰ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ। ਤਦ ਉਨ੍ਹਾਂ ਭਾਰਤੀ ਟੀਮ ਦੇ ਹੋਰਨਾਂ ਮੈਂਬਰਾਂ ਨੂੰ ਵੀ ਸਲਾਹ ਦਿੱਤੀ ਸੀ ਕਿ ਵਿਰੋਧੀ ਟੀਮ ਦਾ ਸਾਹਮਣਾ ਡਟ ਕੇ ਕਰਨਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu shares memoirs with Sachin and Kapil