ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਚੋਣ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਅੱਜ ਮੰਗਲਵਾਰ ਨੂੰ ਆਏ ਪੰਜ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ਤੇ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਤੋਂ ਹੀ ਸਭ ਨੂੰ ਨਾਲ ਲੈ ਕੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਨਸਾਨੀਅਤ ਦੀ ਮੂਰਤ ਹਨ।
ਸਿੱਧੂ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ਵਲੋਂ ਪਾਰਟੀ ਦੀ ਕੀਤੀ ਜਾ ਰਹੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੇ ਹੱਥ ਦੇਸ਼ ਦੀ ਤਕਦੀਰ ਨੂੰ ਆਪਣੇ ਹੱਥ ਚ ਲੈਣ ਵਾਲੇ ਹਨ, ਉਹ ਕਾਫੀ ਮਜ਼ਬੂਤ ਹਨ।
ਸਿੱਧੂ ਨੇ ਮੰਗਲਵਾਰ ਨੂੰ ਆਏ ਪੰਜ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ਤੇ ਭਾਜਪਾ ਨੂੰ ਨਵਾਂ ਨਾਂ ਦਿੰਦਿਆਂ ਕਿਹਾ ਕਿ ਭਾਜਪਾ ਦਾ ਨਵਾਂ ਨਾਂ ਜੀਟੀਯੂ ਹੈ। ਜਿਸ ਦਾ ਮਤਲਬ ਹੈ ਗਿਰੇ ਤਾਂ ਵੀ ਟੰਗ ਉੱਪਰ।
Punjab Min Navjot Singh Sidhu on #AssemblyElections2018 results: Rahul bhai pehle se hi sabko saath leke chalte hain. Insaniyat ki moorat hain. Jo haath Bharat ki takdir ko apne haathon mein lene waale hain, wo bade majboot hain, aur BJP ka naya naam- GTU, "Gire to bhi Tang Upar" pic.twitter.com/R8Qfrwq5hd
— ANI (@ANI) December 11, 2018
ਦੱਸਣਯੋਗ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਗਲੇ ਦੇ ਇਲਾਜ ਕਾਰਨ ਆਰਾਮ ਫਰਮਾ ਰਹੇੇ ਹਨ।
ਦਰਅਸਲ, ਨਵਜੋਤ ਸਿੱਧੂ ਹਾਲ ਹੀ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਪ੍ਰਚਾਰ ਲਈ ਲਗਾਤਾਰ 70 ਰੈਲੀਆਂ ਨੂੰ ਸੰਬੋਧਨ ਕਰਦੇ ਰਹੇ ਹਨ, ਜਿਸ ਕਾਰਨ ਲਗਾਤਾਰ ਬੋਲਣ ਕਰਕੇ ਉਨ੍ਹਾਂ ਦਾ ਗਲਾ ਖਰਾਬ ਹੋ ਗਿਆ ਸੀ। ਪਰ ਹੁਣ ਉਨ੍ਹਾਂ ਦੀ ਸਿਹਤ `ਚ ਸੁਧਾਰ ਹੋ ਰਿਹਾ ਹੈ। ਸਰਕਾਰੀ ਬੁਲਾਰੇ ਅਨੁਸਾਰ ਹੁਣ ਉਨ੍ਹਾਂ ਦੇ ਗਲੇ ਵਿਚਲੀਆਂ ਗੰਢਾਂ ਅਤੇ ਜ਼ਖ਼ਮ ਠੀਕ ਹੋ ਚੁੱਕੇ ਹਨ ਅਤੇ ਬਲੀਡਿੰਗ ਪੂਰੀ ਤਰ੍ਹਾਂ ਬੰਦ ਹੈ।