ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੂੰ ਅਮਰੀਕਾ ’ਚ ‘ਗੋਲਡ ਮੈਡਲ’ ਦੇ ਕੇ ਕੀਤਾ ਜਾਵੇਗਾ ਸਨਮਾਨਤ

1 / 3navjot singh sidhu

2 / 3k

3 / 3navjot singh sidhu

PreviousNext

ਪੰਜਾਬ ਦੀ ਕੈਪਟਨ ਸਰਕਾਰ ਚ ਸਥਾਨ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਮਰੀਕਾ ਦੀ ਇੱਕ ਜੱਥੇਬੰਦੀ ਸੋਨ ਤਮਗ਼ੇ (ਗੋਲਡ ਮੈਡਲ) ਦੇ ਕੇ ਸਨਮਾਨਤ ਕਰੇਗੀ। ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਜਾਣ ਵਾਲੇ ਇਸ ਸਨਮਾਨ ਦਾ ਕਾਰਨ ਜੱਥੇਬੰਦੀ ਦੇ ਡਾਇਰੈਕਟਰ ਨੇ ਦੱਸਿਆ।

 

ਅਮਰੀਕਾ ਚ ਬਣੀ ਸਿੱਖ ਜੱਥੇਬੰਦੀ ‘ਸਿੱਖਸ ਆਫ਼ ਅਮਰੀਕਾ’ ਦੇ ਡਾਇਰੈਕਟਰ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਆਵਾਜ਼ ਬੁਲੰਦ ਕਰਨ ਲਈ ਦਿੱਤਾ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਜੱਥੇਬੰਦੀ ਦੇ ਡੈਲੀਗੇਸ਼ਨ (ਵਫ਼ਦ) ਨੇ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨਾਲ ਉਨ੍ਹਾਂ ਦੇ ਘਰ ਤੇ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੌਰਾਨ ਡੈਲੀਗੇਸ਼ਨ ਨੇ ਸੁਝਾਅ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ 4 ਜੁਲਾਈ ਨੂੰ ਅਮਰੀਕਾ ਆਉਣ। ਇਸ ਦਿਨ ਅਮਰੀਕਾ ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ‘ਸਿੱਖ ਪਰੇਡ ਦਿਹਾੜਾ’ ਸਮਾਗਮ ਕਰਵਾਉਂਦੇ ਹਨ। ਡੈਲੀਗੇਸ਼ਨ ਨੇ ਕਿਹਾ ਹੈ ਕਿ ਇਸ ਖ਼ਾਸ ਮੌਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

 

ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਹੁਣ ਡੈਲੀਗੇਸ਼ਨ 20 ਜਨਵਰੀ ਨੰੁ ਨਵਜੋਤ ਸਿੱਧੂ ਨੂੰ ਮਿਲੇਗਾ। ਡਾ. ਨਵਜੋਤ ਕੌਰ ਮੁਤਾਬਕ ਉਹ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ਚ ਇਸ ਸਮਾਗਮ ਸਬੰਧੀ ਅਪਣਾ ਫੈਸਲਾ ਤੈਅ ਕਰ ਦੇਣਗੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਡੈਲੀਗੇਸ਼ਨ ਨਾਲ ਇਸ ਮੀਟਿੰਗ ਚ ਡਾ. ਨਵਜੋਤ ਕੌਰ ਨੇ ਪੰਜਾਬ ਚ ਚੱਲ ਰਹੇ ਕਈ ਪ੍ਰੋਜੈਕਟਾਂ ਬਾਰੇ ਗੱਲਬਾਤ ਕੀਤੀ। ਸਕਿੱਲ ਡਿਵੈਲਪਮੈਂਟ ਦੁਆਰਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣਾ, ਆਰਟ ਐਂਡ ਕਲਚਰ ਹੱਬ ਬਣਾਉਣਾ, ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਬਣਾਉਣਾ, ਸ਼੍ਰੀ ਆਨੰਦਪੁਰ ਸਾਹਿਬ ਅਤੇ ਹਰੀਕੇ ਪੱਤਣ ਨੂੰ ਸੈਰ ਸਪਾਟੇ ਨਾਲ ਜੋੜਨਾ ਤੇ ਸੂਬੇ ਨੂੰ ਆਰਥਿਤ ਤੌਰ ਤੇ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੀ ਵੀ ਚਰਚਾ ਕੀਤੀ ਗਈ। 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu to be honored with Gold Medal in USA