ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੇ ਕੇਂਦਰ ਨੂੰ ਲਿਖੀ ਚਿੱਠੀ, ਵੀਜ਼ਾ ਸ਼ਰਤਾਂ ਆਸਾਨ ਕਰਨ ਦੀ ਰੱਖੀ ਮੰਗ

ਨਵਜੋਤ ਸਿੱਧੂ ਨੇ ਕੇਂਦਰ ਨੂੰ ਲਿਖੀ ਚਿੱਠੀ, ਵੀਜ਼ਾ ਸ਼ਰਤਾਂ ਆਸਾਨ ਕਰਨ ਦੀ ਰੱਖੀ ਮੰਗ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਨੂੰ ਪਾਕਿ ਦੀ ਧਰਤੀ `ਤੇ ਸਥਿਤ ਗੁਰਦੁਆਰਾ ਸਾਹਿਬਾਨ ਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ਾ ਸ਼ਰਤਾਂ ਆਸਾਨ ਕਰਨ ਲਈ ਆਖਿਆ ਜਾਵੇ। ਉਨ੍ਹਾਂ ਲਿਖਿਆ ਹੈ ਕਿ 

ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਲਈ ਲਾਂਘੇ ਦੀ ਉਸਾਰੀ ਕਰਨ ਸਬੰਧੀ ਪ੍ਰਵਾਨਗੀ ਦੇਣ ਬਾਰੇ ਸੁਣਕੇ ਮੇਰਾ ਦਿਲ ਖੁਸ਼ੀ ਨਾਲ ਖੀਵਾ ਹੋ ਉੱਠਿਆ ਹੈ। ਇੱਕ ਸਿੱਖ ਸ਼ਰਧਾਲੂ ਅਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਤੇ ਸਮਰਪਿਤ ਹੋਣ ਕਰਕੇ ਮੈਂ ਧੰਨਵਾਦੀ ਹਾਂ ਅਤੇ ਭਾਰਤ ਸਰਕਾਰ ਵੱਲੋਂ ਉਠਾਏ ਇਸ ਇਤਿਹਾਸਕ ਕਦਮ ਲਈ ਦਿਲੋਂ ਰਿਣੀ ਹਾਂ। 


ਇਹ ਪੂਰੇ ਸਿੱਖ ਜਗਤ ਦੀ  ਲੰਮੇ ਅਰਸੇ ਤੋਂ ਚਲੀ ਆ ਰਹੀ  ਮੰਗ ਸੀ ਅਤੇ ਇਸ ਦਿਸ਼ਾ ਵਿੱਚ ਕੀਤੀ ਇਸ ਪਹਿਲਕਦਮੀ ਸਦਕਾ ਸਮੱਚੀ ਸਿੱਖ ਸੰਗਤ ਲਈ ਆਸ ਦੀ ਇੱਕ ਨਵੀਂ ਕਿਰਨ ਉੱਭਰੀ ਹੈ ਕਿਉਂ ਜੋ ਸੰਗਤ ਸਰਹੱਦ ਪਾਰ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਸ਼ਰਧਾ ਅਰਪਣ ਕਰਨ ਲਈ ਚਿਰਾਂ ਤੋਂ ਉਡੀਕਵਾਨ ਸੀ।


ਸਿੱਖ ਕੌਮ ਦੇ ਧਾਰਮਿਕ ਸਰੋਕਾਰਾਂ ਹਿੱਤ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਹਮਰੁਤਬਾ ਮੰਤਰੀ  ਨੂੰ ਲਿਖਣ ਸਬੰਧੀ  ਮੈ ਕੁਝ ਮਹੀਨੇ ਪਹਿਲਾਂ ਤੁਹਾਨੂੰ ਮਿਲਿਆ ਸਾਂ ਕਿਉਂਕਿ ਇਹ ਨਾ ਸਿਰਫ ਸਿੱਖਾਂ ਸਗੋਂ ਕੁੱਲ ਮਾਨਵਤਾ ਦੀ ਭਲਾਈ ਦਾ ਕਾਰਜ ਹੈ। ਮੇਰੀ ਪਾਕਿਸਤਾਨ ਫੇਰੀ ਦੌਰਾਨ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਪਾਕਿਸਤਾਨ ਦੇ ਇਰਾਦੇ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਪਾਕਿਸਤਾਨ ਦੇ ਮੰਤਰੀ  ਸ੍ਰੀ ਫਵਾਦ ਚੌਧਰੀ ਵੱਲੋਂ ਦਿੱਤੀ ਜਾਣਕਾਰੀ ਤੋਂ ਪਾਕਿਸਤਤਾਨ ਦਾ ਪੱਖ ਹੋਰ ਵੀ ਸਪੱਸ਼ਟ ਹੋ ਗਿਆ। 


ਕੱਲ੍ਹ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਵੱਲੋਂ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਗੱਲ ਦਾ ਕਿਹਾ ਜਾਣਾ ਇਸਦੀ ਹੋਰ ਵੀ ਪੁਸ਼ਟੀ ਕਰਦਾ ਹੈ।
ਦੋਵਾਂ ਦੇਸ਼ਾਂ ਵੱਲੋਂ ਚੁੱਕਿਆ ਇਹ ਸੁਹਿਰਦ ਤੇ ਇਤਿਹਾਸਕ ਕਦਮ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਨੂੰ ਠਾਰਨ ਅਤੇ ਪੰਜਾਬ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ। 


ਮੈਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੀ ਸਰਕਾਰ ਨੂੰ  ਛੇਤੀ ਤੇ ਸੁਖਾਲੀਆਂ ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਲਿਖਣ ਦੀ ਆਸ ਕਰਦਾ ਹਾਂ। ਹੁਣ ਜਦੋਂ ਅਸੀ ਇਸ ਰਾਹ ਤੇ ਤੁਰਦਿਆਂ ਵਿਸ਼ਵਾਸ ਤੇ ਪਿਆਰ ਦਾ  ਇੱਕ ਨਵਾਂ ਅਧਿਐ  ਲਿਖਿਆ ਹੈ ਤਾਂ ਮੈਂ ਇਹ ਆਸ ਤੇ ਅਰਦਾਸ ਕਰਦਾ ਹਾਂ ਕਿ ਸਾਡੀ ਇਸ ਕੋਸ਼ਿਸ਼ ਨੂੰ ਬੂਰ ਪਵੇ ਅਤੇ ਸਾਡੇ ਰਿਸ਼ਤਿਆਂ ਵਿੱਚ ਸੁਧਾਰ ਹੋਵੇ  ਤਾਂ ਜੋ ਦਿਲਾਂ ਵਿੱਚ ਪਏ ਫਾਸਲੇ  ਭਰ ਜਾਣ ਅਤੇ ਇਹ ਉਪਰਾਲਾ ਦੋਵੇਂ ਮੁਲਕਾਂ ਦੇ ਜ਼ਖ਼ਮਾਂ 'ਤੇ ਮਰਹਮ ਲਾਉਣ ਦਾ ਕੰਮ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu writes a letter to centre over Visa conditions