ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੰਘ ਸਿੱਧੂ ਦੀ ਸਿਹਤ `ਚ ਸੁਧਾਰ ਹੋਣਾ ਸ਼ੁਰੂ

ਨਵਜੋਤ ਸਿੰਘ ਸਿੱਧੂ ਦੀ ਸਿਹਤ `ਚ ਸੁਧਾਰ ਹੋਣਾ ਸ਼ੁਰੂ

ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਿਹਤ `ਚ ਸੁਧਾਰ ਹੋ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਇਲਾਜ ਅਤੇ ਅਰਾਮ ਕਾਰਨ ਸੁਧਾਰ ਹੋਇਆ ਹੈ। ਜਿ਼ਕਰਯੋਗ ਹੈ ਕਿ ਨਵਜੋਤ ਸਿੱਧੂ ਪਿਛਲੇ ਸਮੇਂ ਦੌਰਾਨ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਕਾਂਗਰਸ ਦੀਆਂ ਸਭਾਵਾਂ ਨੂੰ ਸੰਬੋਧ ਕਰਦੇ ਰਹੇ ਹਨ, ਜਿਸ ਕਾਰਨ ਲਗਾਤਾਰ ਬੋਲਣ ਕਰਕੇ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ।ਸਰਕਾਰੀ ਬੁਲਾਰੇ ਅਨੁਸਾਰ ਹੁਣ ਉਨ੍ਹਾਂ ਦੇ ਗਲੇ ਵਿਚਲੀਆਂ ਗੰਢਾਂ ਅਤੇ ਜ਼ਖ਼ਮ ਠੀਕ ਹੋ ਚੁੱਕੇ ਹਨ ਅਤੇ ਬਲੀਡਿੰਗ ਪੂਰੀ ਤਰ੍ਹਾਂ ਬੰਦ ਹੈ। 


ਅੱਜ ਅਪੋਲੋ ਹਸਪਤਾਲ ਨਵੀਂ ਦਿੱਲੀ ਵਿਖੇ ਡਾਕਟਰਾਂ ਵੱਲੋਂ ਸਿੱਧੂ ਨੂੰ ਅਗਲੇ ਇੱਕ ਹਫ਼ਤੇ ਲਈ ਗੱਲਬਾਤ ਦੌਰਾਨ ਸ਼ਬਦਾਂ `ਚ ਲੰਮਾ ਅੰਤਰਾਲ ਰੱਖਣ ਅਤੇ ਉੱਚੀ ਆਵਾਜ਼ `ਚ ਗੱਲ ਨਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

 

ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਗਲੇ ਤੋਂ ਪਤਲੀ ਬਾਮ ਕੋਟਿੰਗ ਹਟਾ ਦਿੱਤੀ ਗਈ ਹੈ ਅਤੇ ਖੁੱਲ ਕੇ ਗੱਲ ਕਰਨ ਅਤੇ ਆਪਣੇ ਆਮ ਕੰਮ ਮੁੜ ਸ਼ੁਰੂ ਕਰਨ ਲਈ ਉਨਾਂ ਨੂੰ ਵਿਸ਼ੇਸ਼ ਕਿਸਮ ਦੀ ਦਵਾਈ ਦਿੱਤੀ ਜਾਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Singh Sidhu on road to recovery