ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ : ਅਕਾਲੀ ਦਲ

ਪੰਜਾਬ ਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਪਾਰਟੀ ਸੂਬੇ ਚ ਵਿਰੋਧੀ ਧੜੇ ਦੇ ਹੱਕ ਤੋਂ ਵੀ ਵਾਂਝੀ ਹੈ। ਜਦਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। 19 ਅਕਤੂਬਰ ਨੂੰ ਵਾਪਰੇ ਅੰਮ੍ਰਿਤਸਰ ਚ ਵਾਪਸੇ ਦਰਦਨਾਕ ਰੇਲ ਹਾਦਸੇ ਮਗਰੋਂ ਦੇਸ਼ ਚ ਪਹਿਲਾਂ ਹੀ ਸਿਆਸੀ ਭੂਚਾਲ ਆਇਆ ਹੋਇਆ ਹੈ। ਜਿਸ ਵਿਚ ਅਕਾਲੀ ਦਲ ਵੀ ਕੁੱਦ ਪਿਆ ਹੈ।

 

 

 

 

 

 

 

ਅਕਾਲੀ ਦਲ ਨੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਨੇ ਪੰਜਾਬ ਸਰਕਾਰ ਤੋਂ ਨਵਜੋਤ ਸਿੱਧੂ ਨੂੰ ਬਰਖਾਸਤ ਕਰਨ ਦੀ ਮੰਗ ਕਰ ਦਿੱਤੀ ਹੈ।

 

ਅਕਾਲੀ ਦਲ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹਾਦਸੇ ਵਾਲੀ ਥਾਂ ਤੇ ਕਰਵਾਏ ਗਏ ਰਾਵਣ ਸਾੜਣ ਪ੍ਰੋਗਰਾਮ ਦੀ ਮੁੱਖ ਮਹਿਮਾਣ ਵਜੋਂ ਹਾਜ਼ਰ ਹੋਈ ਸਨ ਤੇ ਉਨ੍ਹਾਂ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ। ਅੰਮ੍ਰਿਤਸਰ ਹਾਦਸੇ ਦੇ ਸਮੇਂ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਲੋਕਾਂ ਨੇ ਸਿੱਧੂ ਉੱਤੇ ਇਲਜ਼ਾਮ ਲਗਾਇਆ ਹੈ ਕਿ ਹਾਦਸੇ ਤੋਂ ਤੁਰੰਤ ਪਿੱਛੋਂ ਰਾਹਤ ਕਾਰਜ ਸ਼ੁਰੂ ਕਰਨ ਦੀ ਬਜਾਏ ਕੌਰ ਆਪਣੇ ਘਰ ਲਈ ਰਵਾਨਾ ਹੋ ਗਈ। ਨਵਜੋਤ ਸਿੰਘ ਸਿੱਧੂ ਰੇਲਵੇ ’ਤੇ ਸਵਾਲ ਚੁੱਕ ਕੇ ਆਪਣੀ ਪਤਨੀ ਦਾ ਬਚਾਅ ਕਰ ਰਹੇ ਹਨ ਇਸ ਲਈ ਨਵਜੋਤ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਬਰਖਾਸਤ ਕੀਤਾ ਜਾਵੇ।

 

 

 

ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਨਵਜੋਤ ਕੌਰ ਸਿੱਧੂ ਹਾਦਸੇ ਤੋਂ ਬਾਅਦ ਕਾਰ ਵਿੱਚ ਬੈਠ ਗਈ ਤੇ ਚੁੱਪ ਚਪੀਤੇ ਲੰਘ ਗਈ। ਲੋਕਾਂ ਨੇ ਕਿਹਾ ਕਿ ਨਵਜੋਤ ਸਿੰਘ ਇੱਥੇ ਤੋਂ ਵਿਧਾਇਕ ਹਨ ਤੇ ਉਨ੍ਹਾਂ ਦੀ ਪਤਨੀ ਘਟਨਾ ਵੇਲੇ 'ਤੇ ਮੌਜੂਦ ਸੀ ਪਰ ਘਟਨਾ ਤੋਂ ਬਾਅਦ ਉਹ ਮਦਦ ਕਰਨ ਦੀ ਬਜਾਏ ਭੱਜ ਗਈ।

 

ਦੋਸ਼ਾਂ ਤੋਂ ਬਾਅਦ ਸਿੱਧੂ ਦੀ ਪਤਨੀ ਨੇ ਕਿਹਾ ਕਿ ਉਹ ਜ਼ਖ਼ਮੀ ਲੋਕਾਂ ਨੂੰ ਮਿਲਣ ਲਈ ਹਸਪਤਾਲ ਗਈ ਸੀ। ਉਸਨੇ ਕਿਹਾ ਕਿ ਰਾਵਣ ਦਾ ਪੁਤਲਾ ਸਾੜ ਦਿੱਤਾ ਗਿਆ ਸੀ ਤੇ ਜਦੋਂ ਘਟਨਾ ਵਾਪਰੀ ਤਾਂ 14 ਮਿੰਟ ਪਹਿਲਾ ਹੀ ਆ ਗਈ ਸੀ। ਸਿੱਧੂ ਦੀ ਪਤਨੀ ਨੇ ਕਿਹਾ ਕਿ ਮੇਰੇ ਲਈ ਹੁਣ ਜ਼ਖ਼ਮੀਆਂ ਦਾ ਇਲਾਜ ਤਰਜੀਹ ਹੈ ਜੋ ਲੋਕ ਦੁਰਘਟਨਾ ਉੱਤੇ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।

 

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਚ ਵਾਪਰੇ ਇਸ ਦਰਦਨਾਕ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਜੋ ਕਿ 4 ਹਫਤਿਆਂ ਚ ਆਪਣੀ ਰਿਪੋਰਟ ਸੌਂਪੇਗੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Singh Sidhu should be dismissed immediately: Akali Dal