ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਸ਼ਨ 2020–21 ਤੋਂ ਪੰਜਾਬ ਦੇ ਸਕੂਲਾਂ ’ਚ ਲਾਜ਼ਮੀ ਹੋ ਜਾਵੇਗੀ NCC ਟ੍ਰੇਨਿੰਗ

ਸੈਸ਼ਨ 2020–21 ਤੋਂ ਪੰਜਾਬ ਦੇ ਸਕੂਲਾਂ ’ਚ ਲਾਜ਼ਮੀ ਹੋ ਜਾਵੇਗੀ NCC ਟ੍ਰੇਨਿੰਗ

ਪੰਜਾਬ ਸਰਕਾਰ ਅਕਾਦਮਿਕ ਵਰ੍ਹੇ 2020–21 ਤੋਂ ਸੂਬੇ ਦੇ ਛੇ ਜ਼ਿਲ੍ਹਿਆਂ – ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ’ਚ 9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਾਜ਼ਮੀ ਐੱਨਸੀਸੀ ਟ੍ਰੇਨਿੰਗ ਸ਼ੁਰੂ ਕਰੇਗੀ।

 

 

ਇਸ ਐੱਨਸੀਸੀ (ਨੈਸ਼ਨਲ ਕੈਡੇਟ ਕੋਰ) ਟ੍ਰੇਨਿੰਗ ਦਾ ਐਲਾਨ ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਉਪਰੋਕਤ ਛੇ ਜ਼ਿਲ੍ਹਿਆਂ ’ਚ 669 ਹਾਈ ਸਕੂਲ ਤੇ 556 ਸੀਨੀਅਰ ਸੈਕੰਡਰੀ ਸਕੂਲ ਹਨ; ਜਿਨ੍ਹਾਂ ਦੀਆਂ 9ਵੀਂ ਤੇ 1ਵੀਂ ਜਮਾਤ ਵਿੱਚ 1.36 ਲੱਖ ਵਿਦਿਆਰਥੀ ਪੜ੍ਹ ਰਹੇ ਹਨ।

 

 

ਅਗਲੇ ਅਕਾਦਮਿਕ ਵਰ੍ਹੇ ਤੋਂ ਉਨ੍ਹਾਂ ਨੂੰ NCC ਟ੍ਰੇਨਿੰਗ ਦੇਣ ਲਈ ਇੱਕ ਯੋਜਨਾ ਦਾ ਖ਼ਾਕਾ ਤਿਆਰ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਨ੍ਹਾਂ ਛੇ ਜ਼ਿਲ੍ਹਿਆਂ ਦੇ 9ਵੀਂ ਜਮਾਤ ’ਚ ਪੜ੍ਹਦੇ 74,000 ਅਤੇ 11ਵੀਂ ਜਮਾਤ ਦੇ 62,000 ਵਿਦਿਆਰਥੀਆਂ ਵੱਲੋਂ ਇਸ ਟ੍ਰੇਨਿੰਗ ਵਿੱਚ ਸ਼ਾਮਲ ਹੋਣ ਦੀ ਆਸ ਹੈ।

 

 

ਇਸ ਯੋਜਨਾ ਵਿੱਚ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਹੁੰਦੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਉੱਤੇ 24 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

 

 

ਵਿਭਾਗ ਨੇ ਇਸ ਪ੍ਰੋਜੈਕਟ ਲਈ 1,200 ਸਾਬਕਾ ਫ਼ੌਜੀਆਂ ਦੀਆਂ ਸੇਵਾਵਾਂ ਲੈਣੀਆਂ ਹਨ; ਜਿਨ੍ਹਾਂ ਵਿੱਚ ਸੇਵਾ–ਮੁਕਤ ਜੂਨੀਅਰ ਕਮਿਸ਼ਨਡ ਆਫ਼ੀਸਰਜ਼ (JCOs) ਵੀ ਸ਼ਾਮਲ ਹੋਣਗੇ। ਹਰੇਕ ਸਕੂਲ ਲਈ ਹੌਲਦਾਰ ਰੈਂਕ ਦੇ ਸਾਬਕਾ ਫ਼ੌਜੀ ਜਵਾਨ ਨੂੰ ਹਰੇਕ ਸਕੂਲ ਵਿੱਚ ਐੱਨਸੀਸੀ ਟ੍ਰੇਨਿੰਗ ਦੇਣ ਲਈ ਨਿਯੁਕਤ ਕੀਤਾ ਜਾਵੇਗਾ। ਇੱਕ JCO ਦੀ ਨਿਯੁਕਤੀ ਹਰੇਕ 10 ਸਕੂਲਾਂ ਲਈ ਕੀਤੀ ਜਾਵੇਗੀ; ਜੋ ਇਸ ਟ੍ਰੇਨਿੰਗ ਪ੍ਰੋਗਰਾਮ ਉੱਤੇ ਚੌਕਸ ਨਜ਼ਰ ਰੱਖਿਆ ਕਰੇਗਾ।

 

 

ਇਸ ਟ੍ਰੇਨਿੰਗ ਪ੍ਰੋਗਰਾਮ ਦੇ ਆਉਂਦੀ ਪਹਿਲੀ ਅਪ੍ਰੈਲ ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਹੌਲੀ–ਹੌਲੀ ਇਹ ਪ੍ਰੋਗਰਾਮ ਬਾਕੀ ਦੇ ਜ਼ਿਲ੍ਹਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਵੇਲੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਿਰਫ਼ 8 ਫ਼ੀ ਸਦੀ ਵਿਦਿਆਰਥੀ ਹੀ NCC ਟ੍ਰੇਨਿੰਗ ਵਿੱਚ ਭਾਗ ਲੈਂਦੇ ਹਨ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਪੰਜਾਬ ਦੇ ਵੱਧ ਤੋਂ ਵੱਧ ਜਵਾਨ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਤੇ ਨੀਮ–ਫ਼ੌਜੀ ਬਲਾਂ ਵਿੱਚ ਭਰਤੀ ਲਈ ਤਿਆਰ ਹੋਣ; ਇਸੇ ਲਈ ਅਜਿਹੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NCC Training to be compulsory in Punjab Schools from the Session 2020-21