ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਕਾਨੂੰਨ ਐੱਨਡੀਪੀਅੇੱਸ ਵੀ ਨਸ਼ੇ ਨਾ ਮਿਟਾ ਸਕਿਆ ਪੰਜਾਬ `ਚੋਂ

ਨਵਾਂ ਕਾਨੂੰਨ ਐੱਨਡੀਪੀਅੇੱਸ ਵੀ ਨਸ਼ੇ ਨਾ ਮਿਟਾ ਸਕਿਆ ਪੰਜਾਬ `ਚੋਂ

ਪੰਜਾਬੀ ਨੌਜਵਾਨਾਂ `ਚ ਨਸਿ਼ਆਂ ਦੀ ਨਿੱਤ ਵਧਦੀ ਜਾ ਰਹੀ ਦੁਰਵਰਤੋਂ ਦੀ ਸਮੱਸਿਆ ਤੋਂ ਸਾਰੇ ਜਾਣੂ ਹਨ। ਰਾਸ਼ਟਰੀ ਅਪਰਾਧ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਕਰ ਕੇ ਅਪਰਾਧ ਕਰਨ ਵਾਲਿਆਂ ਦੀ ਗਿਣਤੀ ਵਿੱਚ ਅਥਾਹ ਵਾਧਾ ਦਰਜ ਕੀਤਾ ਗਿਆ ਹੈ। ਸਾਲ 2001 `ਚ ਅਜਿਹੇ ਅਪਰਾਧ 9.2 ਫ਼ੀ ਸਦੀ ਸਨ ਪਰ 2013 `ਚ ਇਹ ਫ਼ੀ ਸਦ ਵਧ ਕੇ 42.3 ਹੋ ਗਈ ਹੈ। ਯਕੀਨੀ ਤੌਰ `ਤੇ ਇਹ ਅੰਕੜਾ ਬੇਹੱਦ ਚਿੰਤਾਜਨਕ ਹੈ।

ਅਪਰਾਧਾਂ ਦੀ ਗਿਣਤੀ ਭਾਵੇਂ ਹੌਲੀ-ਹੌਲੀ ਘਟ ਗਈ ਹੈ ਪਰ ਸਾਲ 2016 ਦੌਰਾਨ ਵੀ ਇਹ ਅੰਕੜਾ ਬਹੁਤ ਜਿ਼ਆਦਾ ਰਿਹਾ ਹੈ।

ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ ਪੰਜਾਬ `ਚ ਕਾਨੂੰਨ ਤੇ ਵਿਵਸਥਾ ਦੀ ਮਸ਼ੀਨਰੀ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਸੰਭਵ ਜਤਨ ਕਰ ਰਹੀ ਹੈ। ਸਾਲ 2015 `ਚ ਨਸ਼ੇ ਕਰ ਕੇ ਅਪਰਾਧ ਕਰਨ ਵਾਲਿਆਂ ਦੀ ਗਿਣਤੀ ਬਾਕੀ ਅਪਰਾਧਾਂ ਦੇ ਮੁਕਾਬਲੇ 30 ਫ਼ੀ ਸਦੀ ਜਿ਼ਆਦਾ ਸੀ।

ਕਾਨੂੰਨੀ ਥਿੰਕ-ਟੈਂਕ ‘ਵਿਧੀ ਸੈਂਟਰ ਫ਼ਾਰ ਲੀਗਲ ਪਾਲਿਸੀ` ਨੇ ਪੰਜਾਬ ਦੇ ਐੱਨਡੀਪੀਅੇੱਸ ਕਾਨੂੰਨ ਦਾ ਅਧਿਐਨ ਕੀਤਾ ਹੈ ਤੇ ਉਸ ਨੇ ਆਪਣੇ ਅਧਿਐਨ ਦੇ ਨਤੀਜੇ ਹਾਲੇ ਤੱਕ ਜੱਗ ਜ਼ਾਹਿਰ ਨਹੀਂ ਕੀਤੇ ਪਰ ਉਸ ਨੇ ਇਨ੍ਹਾਂ ਨੂੰ ਖ਼ਾਸ ਤੌਰ `ਤੇ ‘ਹਿੰਦੁਸਤਾਨ ਟਾਈਮਜ਼` ਨਾਲ ਸਾਂਝਾ ਕੀਤਾ ਹੈ।

ਇਹ ਰਿਪੋਰਟ ਐੱਨਡੀਪੀਐੱਸ (ਨਾਰਕੌਟਿਕ ਡ੍ਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਜ਼ ਐਕਟ - ਭਾਵ ਨਸ਼ੀਲੇ ਪਦਾਰਥ ਤੇ ਮਨੋਦਸ਼ਾ ਬਦਲ ਕੇ ਰੱਖ ਦੇਣ ਵਾਲੇ ਪਦਾਰਥਾਂ ਨਾਲ ਸਬੰਧਤ ਕਾਨੂੰਨ) ਅਧੀਨ ਅਦਾਲਤਾਂ `ਚ 2013 ਤੋਂ ਲੈ ਕੇ 2015 ਦੌਰਾਨ ਚੱਲੇ 13,350 ਮਾਮਲਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ। ਥਿੰਕ ਟੈਂਕ ਨੇ ਆਪਣੇ ਅੰਕੜਿਆਂ ਦੇ ਨਤੀਜਿਆਂ ਦੇ ਆਧਾਰ `ਤੇ ਇਹੋ ਸਿੱਟਾ ਕੱਢਿਆ ਹੈ ਕਿ ਐੱਨਡੀਪੀਐੱਸ ਕਾਨੂੰਨ ਨਾ ਤਾਂ ਪੰਜਾਬ ਵਿੱਚ ਨਸਿ਼ਆਂ ਦੀ ਦੁਰਵਰਤੋਂ ਨੂੰ ਰੋਕ ਸਕਿਆ ਹੈ ਤੇ ਨਾ ਹੀ ਇਹ ਨਸਿ਼ਆਂ ਤੋਂ ਪੀੜਤਾਂ ਦਾ ਕੋਈ ਮੁੜ-ਵਸੇਬਾ ਹੀ ਕਰ ਸਕਿਆ ਹੈ।

ਰਿਪੋਰਟ ਅਨੁਸਾਰ ਪੰਜਾਬ ਵਿੱਚ ਜਿ਼ਆਦਾਤਰ ਅਫ਼ੀਮ ਅਤੇ ਭੁੱਕੀ ਦੀ ਖਪਤ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਹੁਸਿ਼ਆਰਪੁਰ, ਜਲੰਧਰ, ਕਪੂਰਥਲਾ ਤੇ ਪਠਾਨਕੋਟ ਜਿ਼ਲ੍ਹਿਆਂ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਖਪਤ ਵਧੇਰੇ ਹੁੰਦੀ ਹੈ। ਗੁਰਦਾਸਪੁਰ ਤੇ ਪਠਾਨਕੋਟ ਜਿ਼ਲ੍ਹਿਆਂ ਵਿੰਚ ਇਹ ਖਪਤ 80 ਫ਼ੀ ਸਦੀ ਤੋਂ ਵੀ ਵੱਧ ਹੈ।

ਖੰਘ ਨੂੰ ਰੋਕਣ ਲਈ ਵਰਤੋਂ `ਚ ਆਉਣ ਵਾਲੀ ਦਵਾਈ ‘ਬੈਨਾਡ੍ਰਿਲ`  ਵਿੱਚ ਡੈਕਸਟ੍ਰੋਮਥੌਰਫ਼ਨ ਹੁੰਦੀ ਹੈ। ਇਸ ਦੀ 100 ਮਿਲੀਲਿਟਰ ਦੀ ਇੱਕ ਬੋਤਲ ਵਿੱਚ 300 ਮਿਲੀਗ੍ਰਾਮ ਨਸ਼ੀਲਾ ਪਦਾਰਥ ਹੁੰਦਾ ਹੈ। ਸਾਲ 2009 ਤੋਂ ਪਹਿਲਾਂ ਬੈਨਾਡ੍ਰਿਲ ਦੀ 100 ਮਿਲੀਲਿਟਰ ਦੀ ਇੱਕ ਬੋਤਲ ਕਿਸੇ ਕੋਲੋਂ ਫੜੇ ਜਾਣ ਦਾ ਮਤਲਬ ਹੁੰਦਾ ਸੀ ਕਿ ਉਸ ਸਬੰਧਤ ਵਿਅਕਤੀ ਕੋਲੋਂ 300 ਮਿਲੀਗ੍ਰਾਮ ਨਸ਼ੀਲਾ ਪਦਾਰਥ ਫੜਿਆ ਗਿਆ ਹੈ ਪਰ ਕਾਨੂੰਨ ਬਦਲਣ ਤੋਂ ਬਾਅਦ ਬੋਤਲ ਦੀ ਪੂਰੀ ਸ਼ੀਸ਼ੀ ਦੇ ਵਜ਼ਨ ਜਿੰਨਾ ਮਾਮਲਾ ਸਬੰਧਤ ਵਿਅਕਤੀ ਖਿ਼ਲਾਫ਼ ਦਾਇਰ ਕੀਤਾ ਜਾਣ ਲੱਗ ਪਿਆ ਹੈ।

ਫ਼ਾਰਮਾਸਿਊਟੀਕਲ ਨਸ਼ੇ ਇਸ ਵੇਲੇ ਪੰਜਾਬ ਵਿੱਚ ਬਹੁਤ ਜਿ਼ਆਦਾ ਵਿਕ ਰਹੇ ਹਨ। ਪਰ ਨਸਿ਼ਆਂ ਦੇ ਪੀੜਤਾਂ ਦੇ ਮੁੜ-ਵਸੇਬੇ ਲਈ ਲੋੜੀਂਦਾ ਬੁਨਿਆਦੀ ਢਾਂਚਾ ਪੰਜਾਬ ਵਿੱਚ ਮੌਜੂਦ ਨਹੀਂ ਹੈ ਅਤੇ ਨਾ ਹੀ ਇਸ ਉੱਤੇ ਕੋਈ ਧਿਆਨ ਹੀ ਕੇਂਦ੍ਰਿਤ ਕੀਤਾ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDPS fails to curb drugs Menace in Punjab