ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਟਾਲਾ ਵਿਖੇ ਪਟਾਕਾ ਫ਼ੈਕਟਰੀ ਧਮਾਕੇ ’ਚ NDRF ਵੱਲੋਂ ਬਚਾਅ ਕਾਰਜ ਮੁਕੰਮਲ

ਫ਼ੋਟੋ: ਸਮੀਰ ਸਹਿਗਲ, ਅੰਮ੍ਰਿਤਸਰ

 

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਬਟਾਲਾ (Batala) ਵਿਖੇ ਅੱਜ ਬੁੱਧਵਾਰ ਨੂੰ ਇਕ ਪਟਾਕਾ ਫ਼ੈਕਟਰੀ ਚ ਹੋਏ ਜ਼ਬਰਦਸਤ ਧਮਾਕੇ ਚ 23 ਲੋਕਾਂ ਦੀ ਮੌਤ ਹੋ ਗਈ। ਜ਼ੋਰਦਾਰ ਧਮਾਕਾ ਹੋਣ ਕਾਰਨ ਮੌਕੇ ਤੇ ਮੌਜੂਦ ਕਈ ਲੋਕ ਜ਼ਿੰਦਾ ਸੜ ਗਏ ਜਦਕਿ ਕਈ ਗੰਭੀਰ ਤੌਰ ਤੇ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਗੁਰਦਾਸਪੁਰ ਦੇ ਡੀਪੀਆਰਓ ਕਮਲਜੀਤ ਸਿੰਘ ਕਲਸੀ ਨੇ ਇਸ ਹਾਦਸੇ ਚ 23 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ ਜਦਕਿ ਹਾਦਸੇ ਚ ਗ਼ੰਭੀਰ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਅਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਥੇ ਪੀੜਤਾਂ ਦਾ ਇਲਾਜ ਜੰਗੀ ਪੱਧਰ ’ਤੇ ਚੱਲ ਰਿਹਾ ਹੈ।

 

ਹਾਦਸਾ ਇੰਨਾ ਧਮਾਕੇਦਾਰ ਸੀ ਕਿ ਫ਼ੈਕਟਰੀ ਚ ਕੰਮ ਰਹੇ ਕਈ ਮਜ਼ਦੂਰ ਧਮਾਕੇ ਕਾਰਨ ਜ਼ਿੰਦਾ ਸੜ ਗਏ ਜਦਕਿ ਕਈ ਲੋਕ ਹਾਦਸੇ ਦੌਰਾਨ ਡਿੱਗੀ ਫੈਕਟਰੀ ਦੀ ਇਮਾਰਤ ਦੀਆਂ ਕੰਧਾਂ ਦੇ ਮਲਬੇ ਹੇਠ ਦੱਬ ਗਏ। ਇਸ ਦੌਰਾਨ ਸਥਾਨਕ ਪੁਲਿਸ ਪ੍ਰਸ਼ਾਸਨ, ਫ਼ਾਇਰ ਬ੍ਰਿਗੇਡ ਅਤੇ ਰਾਹਤ ਤੇ ਬਚਾਅ ਕਾਰਜਾਂ ਚ ਜੁਟੇ ਸਥਾਨਕ ਲੋਕਾਂ ਅਤੇ ਐਨਡੀਆਰਐਫ਼ ਦੀ ਟੀਮ ਨੇ ਤੁਰੰਤ ਮਦਦ ਪਹੁੰਚਾਉਣ ਚ ਜੁੱਟ ਗਏ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਆਖਰਕਾਰ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਬਟਾਲਾ ਵਿਖੇ ਹੋਏ ਇਸ ਪਟਾਕਾ ਫ਼ੈਕਟਰੀ ਧਮਾਕੇ ’ਚ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਨੂੰ ਐਨਡੀਆਰਐਫ਼ ਦੀ ਟੀਮ ਵੱਲੋਂ ਦੁਰੁੱਸਤੀ ਨਾਲ ਮੁਕੰਮਲ ਕਰ ਲਿਆ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDRF completes rescue operation at Patak factory factory in Batala