ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਸ੍ਰੀ ਮੁਕੇਸ਼ ਅੰਬਾਨੀ ਦੀ ਪਤਨੀ ਸ੍ਰੀਮਤੀ ਨੀਤਾ ਅੰਬਾਨੀ ਅੱਜ ਖ਼ਾਸ ਤੌਰ ਉੱਤੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ।
‘ਹਿੰਦੁਸਤਾਨ ਟਾਈਮਜ਼’ ਦੇ ਨੁਮਾਇੰਦੇ ਸਮੀਰ ਸਹਿਗਲ ਮੁਤਾਬਕ ਸ੍ਰੀਮਤੀ ਨੀਤਾ ਅੰਬਾਨੀ ਹਰ ਸਾਲ ਹੀ ਇਨ੍ਹਾਂ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ।
ਸ੍ਰੀਮਤੀ ਅੰਬਾਨੀ ਨੇ ਅੰਮ੍ਰਿਤਸਰ ’ਚ ਮੀਡੀਆ ਨਾਲ ਕਦੇ ਕੋਈ ਗੱਲਬਾਤ ਨਹੀਂ ਕੀਤੀ। ਬੱਸ ਉਹ ਚੁੱਪਚਾਪ ਆਉਂਦੇ ਹਨ ਤੇ ਮੱਥਾ ਟੇਕ ਕੇ ਪਰਤ ਜਾਂਦੇ ਹਨ। ਅੰਮ੍ਰਿਤਸਰ ’ਚ ਉਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ।