ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰੂ ਨੇ ਕਰਤਾਰਪੁਰ ਸਾਹਿਬ ਗੁਰੂਘਰ ਪਾਕਿ ’ਚ ਜਾਣ ਦਿੱਤਾ ਸੀ: ਮੋਦੀ

ਨਹਿਰੂ ਨੇ ਕਰਤਾਰਪੁਰ ਸਾਹਿਬ ਗੁਰੂਘਰ ਪਾਕਿ ’ਚ ਜਾਣ ਦਿੱਤਾ ਸੀ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਹੀ ਕਰਤਾਰਪੁਰ ਸਾਹਿਬ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਪਾਕਿਸਤਾਨ ਵਿੱਚ ਜਾਣ ਦਿੱਤਾ ਸੀ – ‘ਪਰ ਮੇਰੀ ਸਰਕਾਰ ਨੇ ਉਸ ਗੁਰਦੁਆਰਾ ਸਾਹਿਬ ਤੱਕ ਲਾਂਘਾ ਯਕੀਨੀ ਬਣਾਇਆ ਹੈ।’

 

 

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੁਝ ਆਗੂ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਪਾਕਿਸਤਾਨ ਨੂੰ ਖ਼ੁਸ਼ ਕਰਨ ਤੇ ਉਸ ਦੀ ਸ਼ਲਾਘਾ ਕਰਨ ਲਈ ਕਰ ਰਹੇ ਹਨ। ‘ਸਾਡੀ ਸਰਕਾਰ ਨੇ ਇਹ ਮਾਮਲਾ ਸੁਲਝਾਇਆ ਹੈ।’

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਾਂਅ ਨਹੀਂ ਲਿਆ, ਜਿਨ੍ਹਾਂ ਵੱਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾਉਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਵੀ ਨਹੀਂ ਲਿਆ, ਜਦ ਕਿ ਉਹ ਵੱਖੋ–ਵੱਖਰੇ ਮੁੱਦਿਆਂ ਉੱਤੇ ਸ੍ਰੀ ਮੋਦੀ ਦੀ ਤਿੱਖੀ ਆਲੋਚਨਾ ਕਰਦੇ ਰਹਿੰਦੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 70 ਵਰ੍ਹੇ ਭਾਰਤ ਦਾ ਪਾਣੀ ਬਿਨਾ ਮਤਲਬ ਫ਼ਿਜ਼ੂਲ ਹੀ ਪਾਕਿਸਤਾਨ ਵੱਲ ਵਹਿੰਦਾ ਰਿਹਾ ਤੇ ਕਾਂਗਰਸ ਦੀਆਂ ਸਰਕਾਰਾਂ ਸੁਸਤ ਬੈਠੀਆਂ ਰਹੀਆਂ। ਪਰ ਹੁਣ ਸਬੰਧਤ ਵਿਭਾਗਾਂ ਨੂੰ ਸ਼ਾਹਪੁਰ ਕੰਡੀ ਬੰਨ੍ਹ ਰਾਹੀਂ ਅਜਿਹਾ ਸਾਰਾ ਪਾਣੀ ਰੋਕਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਹੁਣ ਉਹ ਪਾਣੀ ਪੰਜਾਬ ਤੇ ਜੰਮੂ ਦੇ ਖੇਤਾਂ ਨੂੰ ਸਿੰਜਿਆ ਕਰੇਗਾ।

 

 

ਸ੍ਰੀ ਮੋਦੀ ਨੇ ‘ਇੱਕ ਰੈਂਕ ਇੱਕ ਪੈਨਸ਼ਨ’ ਯੋਜਨਾ ਦਾ ਸਿਹਰਾ ਵੀ ਆਪਣੀ ਸਰਕਾਰ ਸਿਰ ਬੰਨ੍ਹਿਆ।

 

 

ਇਸ ਰੈਲੀ ਨੂੰ ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਵੀ ਸੰਬੋਧਨ ਕੀਤਾ। ਉਹ ਸਿਰਫ਼ ਤਿੰਨ ਮਿੰਟ ਹੀ ਬੋਲੇ। ਉਨ੍ਹਾਂ ਕਿਹਾ ਕਿ ਉਹ ਵੱਡੇ ਫ਼ਰਕ ਨਾਲ ਜਿੱਤਣਗੇ ਤੇ ਫਿਰ ਗੁਰਦਾਸਪੁਰ ਵਿੱਚ ਹੀ ਰਹਿਣਗੇ। ਸੰਨੀ ਦਿਓਲ ਦੇ ਭਾਸ਼ਣ ਤੋਂ ਲੋਕ ਬਹੁਤ ਖ਼ੁਸ਼ ਹੋਏ ਤੇ ਸਾਰੇ ਦਰਸ਼ਕ ਚੁਸਤ ਹੋ ਕੇ ਬੈਠ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nehru let Kartarpur sahib go to Pak Narendra Modi