ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ਦੇ ਆਖ਼ਰੀ ਰਾਜਾ ਹਰਿਮੰਦਰ ਸਾਹਿਬ ਪੁੱਜੇ, ਕਿਹਾ – ਨੇਪਾਲ ’ਚ ਰਹਿੰਦੇ ਸਿੱਖਾਂ ਨਾਲ ਵਧੀਆ ਸਬੰਧ

ਨੇਪਾਲ ਦੇ ਆਖ਼ਰੀ ਰਾਜਾ ਹਰਿਮੰਦਰ ਸਾਹਿਬ ਪੁੱਜੇ, ਕਿਹਾ – ਨੇਪਾਲ ’ਚ ਰਹਿੰਦੇ ਸਿੱਖਾਂ ਨਾਲ ਵਧੀਆ ਸਬੰਧ

ਨੇਪਾਲ ਦੇ ਆਖ਼ਰੀ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ ਨੇ ਅੱਜ ਵੀਰਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿੰਦਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ।

 

 

ਗਿਆਨੇਂਦਰ ਨੂੰ ਵਿਸ਼ਵ ਦੇ ਆਖ਼ਰੀ ਹਿੰਦੂ ਰਾਜਾ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਲੰਗਰ ਹਾਲ ’ਚ ਜਾ ਕੇ ਲੰਗਰ ਵੀ ਛਕਿਆ।

 

 

ਨੇਪਾਲ ਦੇ ਰਾਜੇ ਨਾਲ ਇਸ ਮੌਕੇ ਉਨ੍ਹਾਂ ਦੀ ਪਤਨੀ ਕੋਮਲ ਰਾਜਯ ਲਕਸ਼ਮੀ ਦੇਵੀ ਸ਼ਾਹ ਤੇ ਕੁਝ ਹੋਰ ਨੇੜਲੇ ਰਿਸ਼ਤੇਦਾਰ ਵੀ ਮੌਜੂਦ ਸਨ।

 

 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਗਿਆਨੇਂਦਰ ਨੇ ਕਿਹਾ – ‘ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਬਹੁਤ ਖ਼ੁਸ਼ੀ ਹੋਈ ਹੈ ਇਹ ਸਿਰਫ਼ ਸਿੱਖਾਂ ਦਾ ਹੀ ਪਵਿੱਤਰ ਅਸਥਾਨ ਨਹੀਂ ਹੈ, ਸਗੋਂ ਵਿਸ਼ਵ ਦੇ ਸਾਰੇ ਲੋਕਾਂ ਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇਪਾਲ ਵੀ ਗਏ ਸਨ। ਉੱਥੇ ਉਨ੍ਹਾਂ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਸੀ।’

 

 

ਰਾਜਾ ਗਿਆਨੇਂਦਰ ਨੇ ਅੱਗੇ ਕਿਹਾ ਕਿ – ‘ਇਸ ਵੇਲੇ ਨੇਪਾਲ’ਚ ਰਹਿ ਰਹੇ ਸਿੱਖਾਂ ਨਾਲ ਸਾਡੇ ਬਹੁਤ ਵਧੀਆ ਸਬੰਧ ਹਨ।’

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨੇਪਾਲ ਦੇ ਸਾਬਕਾ ਰਾਜੇ ਨੂੰ ਸਿਰੋਪਾਓ ਬਖ਼ਸ਼ਿਸ਼ ਕਰ ਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ।

 

 

ਡਾ. ਰੂਪ ਸਿੰਘ ਨੇ ਦੱਸਿਆ ਕਿ ਰਾਜਾ ਗਿਆਨੇਂਦਰ ਅੱਜ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਹਨ। ਇੰਝ ਨੇਪਾਲ ’ਚ ਰਹਿੰਦੇ ਸਿੱਖਾਂ ਦੇ ਸਬੰਧ ਉੱਥੋਂ ਦੇ ਹੋਰ ਨੇਪਾਲੀਆਂ ਨਾਲ ਹੋਰ ਵੀ ਮਜ਼ਬੂਤ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepal s last King visits Harimandir Sahib says We have best relations with Sikhs residing in Nepal