ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਫ਼ਾਈ ਲਈ ਮਾਨਸੂਨ ਦੇ ਮੌਸਮ ’ਚ ਖੂਹਾਂ ਵਿੱਚ ਕਦੇ ਨਾ ਉੱਤਰੋ

ਸਫ਼ਾਈ ਲਈ ਮਾਨਸੂਨ ਦੇ ਮੌਸਮ ’ਚ ਖੂਹਾਂ ਵਿੱਚ ਕਦੇ ਨਾ ਉੱਤਰੋ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ’ਤੇ ਕਲਿੱਕ ਕਰੋ ]

 

ਪੰਜਾਬ ਖੇਤੀਬਾੜੀ ਵਿਭਾਗ ਦੇ AICRP ਦੇ ਮੁੱਖ ਵਿਗਿਆਨੀ ਤੇ ਸੀਨੀਅਰ ਖੋਜ ਇੰਜੀਨੀਅਰ ਰਾਜਨ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਤਾਂ ਖੂਹਾਂ ਵਿੱਚ ਪਈ ਗੰਦਗੀ ਦੀ ਸਫ਼ਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਕਿ ਮਾਨਸੂਨ ਦੇ ਮੌਸਮ ਦੌਰਾਨ ਖੂਹਾਂ ਵਿੱਚ ਉੱਤਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਕਿਉਂਕਿ ਉਨ੍ਹਾਂ ਵਿੱਚ ਜ਼ਹਿਰੀਲੀਆਂ ਗੈਸਾਂ ਹੋ ਸਕਦੀਆਂ ਹਨ। ਕਿਸੇ ਵੀ ਖੂਹ ਦੇ ਦੁਆਲੇ ਰੀਚਾਰਜਿੰਗ ਟੋਏ ਪੁੱਟੇ ਜਾਣੇ ਚਾਹੀਦੇ ਹਨ ਤੇ ਉਨ੍ਹਾਂ ਟੋਇਆਂ ਦਾ ਵਾਧੂ ਪਾਣੀ ਬੰਦ ਪਏ ਖੂਹਾਂ ਵਿੱਚ ਸੁੱਟਿਆ ਜਾ ਸਕਦਾ ਹੈ।

 

 

ਸ੍ਰੀ ਅਗਰਵਾਲ ਨੇ ਦੱਸਿਆ ਕਿ ਖੂਹ ਦੀ ਹੇਠਲੀ ਸੱਤ੍ਹਾ ਉੱਤੇ 6 ਤੋਂ 12 ਇੰਚ ਦੀਆਂ ਇੱਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ; ਜਿਨ੍ਹਾਂ ਨਾਲ ਮਿੱਟੀ ਨੂੰ ਖੋਰਾ ਨਾ ਲੱਗੇ।

 

 

ਸ੍ਰੀ ਅਗਰਵਾਲ ਨੇ ਕਿਹਾ ਕਿ ਮਾਨਸੂਨ ਦੀ ਵਰਖਾ ਦੌਰਾਨ ਇਨ੍ਹਾਂ ਖੂਹਾਂ ਵਿੱਚ ਪਾਣੀ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਤੇ ਇੰਝ ਫ਼ਸਲਾਂ ਨੂੰ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ। ਮਾਨਸੂਨ ਦੌਰਾਨ ਕੀਟ–ਨਾਸ਼ਕਾਂ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ, ਇਸ ਲਈ ਉਸ ਪਾਣੀ ਦੇ ਦੂਸ਼ਿਤ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਹੁੰਦੀ।

 

 

ਸ੍ਰੀ ਅਗਰਵਾਲ ਨੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਕਿ ਦੂਸ਼ਿਤ ਪਾਣੀ ਕਿਸੇ ਵੀ ਤਰ੍ਹਾਂ ਸਿੱਧਾ ਧਰਤੀ ਵਿੱਚ ਨਹੀਂ ਸੁੱਟਣਾ ਚਾਹੀਦਾ। ਉਂਝ ਮਿੱਟੀ ਹੀ ਪਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਸ਼ੁੱਧ ਕਰਨ ਦੇ ਸਮਰੱਥ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Never go into a well during rainy season