ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਦਾਜ ਦੇ ਲੋਭੀਆਂ ਨੇ ਨਵਵਿਆਹੁਤਾ ਨੂੰ ਘਰੋਂ ਕੱਢਿਆ ਬਾਹਰ

ਲੁਧਿਆਣਾ ਚ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਵਿਆਹ ਦੇ ਤਿੰਨ ਦਿਨਾਂ ਮਗਰੋਂ ਹੀ ਸਹੁਰਿਆਂ ਨੇ ਨਵਵਿਆਹੁਤਾ ਨੂੰ ਘਰੋਂ ਕੱਢ ਦਿੱਤਾ। ਨਵਵਿਆਹੁਤਾ ਮੁਤਾਬਕ ਉਸਦੇ ਸਹੁਰੇ ਉਸ ਕੋਲੋਂ ਗੱਡੀ ਦੀ ਮੰਗ ਕਰ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਾ ਦਿੱਤੀ ਗਈ।

 

ਜਾਣਕਾਰੀ ਮੁਤਾਬਕ ਮਾਮਲੇ ਦੀ ਜਾਂਚ ਚ ਜੁਟੇ ਵੂਮੈਨ ਸੈੱਲ ਨੇ ਵੀ ਸੁਣਵਾਈ ਲਈ ਤਰੀਕ ਪਾ ਦਿੱਤੀ ਹੈ ਤੇ ਪੀੜਤ ਪਰਿਵਾਰ ਵੂਮੈਨ ਸੈੱਲ ਦੀ ਢਿੱਲਮੁਠ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ।

 

ਜਲੰਧਰ ਬਾਈਪਾਸ ਕੋਲ ਗੋਬਿੰਦਪੁਰੀ ਨਿਵਾਸੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਸ ਦੀ ਭੈਣ ਦਾ ਵਿਆਹ ਗਿਆਸਪੁਰਾ ਇਲਾਕੇ ਚ ਰਹਿਣ ਵਾਲੇ ਇਕ ਨੌਜਵਾਨ ਨਾਲ 4 ਅਪ੍ਰੈਲ ਨੂੰ ਹੋਇਆ ਸੀ। ਵਿਆਹ ਦੇ ਅਗਲੇ ਦਿਨ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕੀਤੀ ਗਈ।

 

ਉਸ ਨੇ ਦਸਿਆ ਕਿ ਫੇਰਾ ਪਾਉਣ ਦੀ ਥਾਂ ਭੈਣ ਦੇ ਸਹੁਰਿਆਂ ਨੇ ਉਸ ਨੂੰ ਵਾਪਸ ਭੇਜ ਦਿੱਤਾ ਪਰ ਮਿਲਣ ਤੇ ਵੀ ਕੋਈ ਗੱਲ ਨਾ ਕੀਤੀ। ਗੁਰਪ੍ਰੀਤ ਦੇ ਦੋਸ਼ ਲਗਾਇਆ ਕਿ ਕੁਝ ਪੁਲਿਸ ਮੁਲਾਜ਼ਮ ਉਨ੍ਹਾਂ ’ਤੇ ਸਮਝੌਤਾ ਕਰਨ ਲਈ ਦਬਾਅ ਬਣਾ ਰਹੇ ਹਨ। ਗੁਰਪ੍ਰੀਤ ਨੇ ਕਿਹਾ ਕਿ ਉਹ ਲੜਕੇ ਵਾਲਿਆਂ ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ ਤਾਂ ਕਿ ਕੋਈ ਵੀ ਅੱਗੇ ਕਿਸੇ ਦੀ ਧੀ ਨਾਲ ਅਜਿਹਾ ਮਾੜਾ ਵਤੀਰਾ ਨਾ ਕਰ ਸਕਣ।

 

ਇਸ ਮਾਮਲੇ ਚ ਏਸੀਪੀ ਪ੍ਰਭਜੌਤ ਕੌਰ ਮੁਤਾਬਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਚ ਨਹੀਂ ਹੈ। ਉਹ ਮਾਮਲੇ ਦਾ ਪਤਾ ਲਗਾ ਕੇ ਬਣਦੀ ਕਾਰਵਾਈ ਜ਼ਰੂਰ ਕਰਨਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new bride was thrown out of the house Due to dowry in Ludhiana