ਅਗਲੀ ਕਹਾਣੀ

​​​​​​​ਸਟਾਫ਼ ਦੀ ਘਾਟ ਨਾਲ ਜੂਝਦਾ UBS ਸ਼ੁਰੂ ਕਰੇਗਾ ਨਵਾਂ MBA ਕੋਰਸ

​​​​​​​ਸਟਾਫ਼ ਦੀ ਘਾਟ ਨਾਲ ਜੂਝਦਾ UBS ਸ਼ੁਰੂ ਕਰੇਗਾ ਨਵਾਂ MBA ਕੋਰਸ

ਪੰਜਾਬ ਯੂਨੀਵਰਸਿਟੀ ਦਾ ‘ਯੂਨੀਵਰਸਿਟੀ ਬਿਜ਼ਨੇਸ ਸਕੂਲ’ (UBS - ਯੂਬੀਐੱਸ) ਅਗਲੇ ਅਕਾਦਮਿਕ ਵਰ੍ਹੇ 2019–2020 ਤੋਂ ਉੱਦਮਤਾ (ਇੰਟਰਪ੍ਰਿਨਿਯੋਰਸ਼ਿਪ) ਵਿੱਚ ਐੱਮਬੀਏ (MBA) ਦਾ ਇੱਕ ਨਵਾਂ ਕੋਰਸ ਸ਼ੁਰੂ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਇਹ ਕੋਰਸ ਆਪਣਾ ਖ਼ਰਚਾ ਆਪ ਝੱਲੇਗਾ। ਉਂਝ ਅਧਿਆਪਕਾਂ ਨੇ ਵਿਭਾਗ ਵਿੱਚ ਬੁਨਿਆਦੀ ਢਾਂਚੇ ਨਾਲ ਸਬੰਧਤ ਕੁਝ ਮੁੱਦੇ ਜ਼ਰੂਰ ਸਾਂਝੇ ਕੀਤੇ ਹਨ।

 

ਇਹ ਜਾਣਕਾਰੀ ਬੀਤੇ ਦਿਨੀਂ ਚੇਅਰਪਰਸਨ ਦੀਪਕ ਕਪੂਰ ਵੱਲੋਂ ਸਾਂਝੀ ਕੀਤੀ ਗਈ ਸੀ। ਨਵੇਂ ਕੋਰਸ ਦੇ ਪਹਿਲੇ ਬੈਚ ਵਿੱਚ 35 ਵਿਦਿਆਰਥੀ ਹੋਣਗੇ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਰਾਜਕੁਮਾਰ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਕੋਰਸ ਦੀਆਂ ਕਲਾਸਾਂ ਲਈ ਆਰਟਸ ਬਲਾਕ ਨੰਬਰ 6 ਦੀ ਜ਼ਮੀਨੀ ਮੰਜ਼ਿਲ ਖ਼ਾਲੀ ਕਰਵਾ ਦੇਣਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਸ ਦੌਰਾਨ ਮੀਨਾਕਸ਼ੀ ਮਲਹੋਤਰਾ ਨੇ ਦੱਸਿਆ ਕਿ ਵਿਭਾਗ ਵਿੱਚ ਸ਼ਾਮ ਦੀਆਂ ਕਲਾਸਾਂ ਲਈ 7 ਆਸਾਮੀਆਂ ਦੀ ਮਨਜ਼ੂਰੀ ਮਿਲੀ ਹੋਈ ਹੈ ਪਰ ਉਨ੍ਹਾਂ ਵਿੱਚੋਂ ਪੁਰ ਇੱਕ ਵੀ ਨਹੀਂ ਕੀਤੀ ਗਈ। ਸਵੇਰੇ ਪੜ੍ਹਾਉਣ ਵਾਲੇ ਅਧਿਆਪਕ ਹੀ ਸ਼ਾਮ ਦੀਆਂ ਕਲਾਸਾਂ ਨੂੰ ਵੀ ਪੜ੍ਹਾ ਰਹੇ ਹਨ।

 

ਸ੍ਰੀ ਕਪੂਰ ਨੇ ਦੱਸਿਆ ਕਿ ਨਵੇਂ ਕੋਰਸ ਲਈ ਉਨ੍ਹਾਂ ਨੂੰ ਚਾਰ ਨਵੇਂ ਅਧਿਆਪਕਾਂ ਦੀ ਜ਼ਰੂਰਤ ਪਵੇਗੀ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਮੁੱਦੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹਰ ਕਰ ਲਏ ਜਾਣਗੇ। ਉਨ੍ਹਾਂ ਵਿਭਾਗ ‘ਚ ਬੁਨਿਆਦੀ ਢਾਂਚੇ ਨਾਲ ਸਬੰਧਤ ਮੁੱਦੇ ਵੀ ਸਾਂਝੇ ਕੀਤੇ,’ਸਾਡਾ ਵਿਭਾਗ ਬਿਹਤਰੀਨ ਪੈਕੇਜ ਦੇ ਰਿਹਾ ਹੈ ਪਰ ਇਸ ਦੀ ਆਪਣੀ ਕੋਈ ਇਮਾਰਤ ਨਹੀਂ ਹੈ। ਕਲਾਸਾਂ ਤਿੰਨ ਵੱਖੋ–ਵੱਖਰੀਆਂ ਇਮਾਰਤਾਂ ‘ਚ ਲੱਗ ਰਹੀਆਂ ਹਨ। ਸਾਨੂੰ ਬਲੂਮਬਰਗ ਵਰਗੇ ਡਾਟਾਬੇਸ ਦੀ ਜ਼ਰੂਰਤ ਹੈ, ਜਿਸ ਲਈ 1 ਕਰੋੜ ਰੁਪਏ ਦੀ ਲੋੜ ਹੈ। ਸਾਨੂੰ ਬਿਹਤਰ ਸਿੱਖਿਆ ਲਈ ਹੋਰ ਸਾਫ਼ਟਵੇਅਰ ਖ਼ਰੀਦਣ ਵਾਸਤੇ ਫ਼ੰਡਾਂ ਦੀ ਜ਼ਰੂਰਤ ਪਵੇਗੀ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਕੁਝ ਅਧਿਆਪਕਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਇਸ ਵੇਲੇ ਵਿੱਤੀ ਸੰਕਟ ‘ਚੋਂ ਲੰਘ ਰਹੀ ਹੈ ਅਤੇ ਇਸੇ ਲਈ ਉਹ ਯੂਬੀਐੱਸ ‘ਤੇ ਕੋਈ ਧਨ ਖ਼ਰਚ ਨਹੀਂ ਕਰ ਰਹੀ।  ਫਿਰ ਵੀ ਯੂਬੀਐੱਸ ਦੇ ਪੁਰਾਣੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਮਦਦ ਕੀਤੀ ਹੈ ਤੇ ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਗਏ ਫ਼ੰਡਾਂ ਨਾਲ ਹੀ ਕਲਾਸਰੂਮਾਂ ਨੂੰ ਨਵਾਂ ਰੰਗ–ਰੂਪ ਦਿੱਤਾ ਗਿਆ ਸੀ।

 

ਵਾਈਸ ਚਾਂਸਲਰ ਸ੍ਰੀ ਰਾਜ ਕੁਮਾਰ ਨੇ ਕਿਹਾ,‘ਸਾਡੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਨੂੰ ਵੀ ਲਿਖਿਆ ਹੈ ਤੇ ਉਹ ਇਸ ਸ਼ਰਤ ‘ਤੇ ਫ਼ੀਸ ਵਿੱਚ ਵਾਧੇ ‘ਤੇ ਵੀ ਸਹਿਮਤ ਹਨ ਕਿ ਉਸ ਫ਼ੀਸ ਦਾ 60% ਯੂਬੀਐੱਸ ‘ਤੇ ਖ਼ਰਚ ਕੀਤਾ ਜਾਵੇਗਾ। ਯੂਬੀਐੱਸ ਆਡੀਟੋਰੀਅਮ ਦੀ ਇਮਾਰਤ ਦੀ ਉਸਾਰੀ ਵਾਸਤੇ ਡੇਢ ਕਰੋੜ ਰੁਪਏ ਪਿਛਲੇ ਚਾਰ–ਪੰਜ ਵਰਿ੍ਹਆਂ ਤੋਂ ਪਏ ਹਨ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New MBA Course will start in UBS