ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਨੀਤੀ: ਪੰਜਾਬ ਦੇ ਸਕੂਲ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਹੋਵੇਗਾ ਟੈਸਟ

ਪੰਜਾਬ ਦੀ ਨਵੀਂ ਸਕੂਲ ਸਿੱਖਿਆ ਨੀਤੀ ਦਾ ਖਰੜਾ ਹੁਣ ਤਿਆਰ ਹੋ ਚੁੱਕਾ ਹੈ, ਜਿਸ ਨੂੰ ਮਾਹਿਰਾਂ ਦੀ 12-ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਹੈ। ਹੁਣ ਇਸ ਨੀਤੀ `ਚ ਬੱਚਿਆਂ `ਤੇ ਧਿਆਨ ਕੇ਼ਦ੍ਰਿਤ ਕੀਤਾ ਗਿਆ ਹੈ ਕਿ ਉਹ ਕੀ ਸਿੱਖਦੇ ਹਨ।

 

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਐੱਸ ਘੁੰਮਣ ਦੀ ਅਗਵਾਈ ਹੇਠਲੀ ਕਮੇਟੀ ਵੱਲੋਂ ਇਹ ਨੀਤੀ ਸੂਬਾ ਸਰਕਾਰ ਨੂੰ ਅਗਲੇ ਮਹੀਨੇ ਸੌਂਪੇ ਜਾਣ ਦੀ ਸੰਭਾਵਨਾ ਹੈ।

 

ਸ੍ਰੀ ਘੁੰਮਣ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਦਾ ਖਰੜਾ ਤਿਆਰ ਹੈ ਤੇ ਇੱਕ ਹਫਤੇ `ਚ ਕਮੇਟੀ ਦੀ ਇੱਕ ਹੋਰ ਮੀਟਿੰਗ ਹੋਵੇਗੀ। ਫਿਰ ਅਧਿਆਪਕਾਂ, ਸਿੱਖਿਆ ਪ੍ਰਸ਼ਾਸਕਾਂ, ਨੀਤੀ ਘਾੜਿਆਂ, ਖੋਜਕਾਰਾਂ ਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਵਿਚਾਰ ਵਟਾਂਦਰੇ ਹੋਣਗੇ।

 

ਨਵੀਂ ਨੀਤੀ ਵਿੱਚ ਅਧਿਆਪਕ ਦੀ ਜਿ਼ੰਮੇਵਾਰੀ ਤੈਅ ਕੀਤੀ ਜਾਵੇਗੀ। ਜਮਾਤ ਦੇ ਕਮਰੇ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਨਤੀਜਿਆਂ ਦੇ ਮੁਲਾਂਕਣ ਦੇ ਮਾਪਦੰਡ ਤੈਅ ਹੋਣਗੇ।

 

ਸ੍ਰੀ ਘੁੰਮਣ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਬਿਹਤਰ ਬੁਨਿਆਦੀ ਢਾਂਚਾ ਮੌਜੂਦ ਹੈ ਅਤੇ ਯੋਗ ਅਧਿਆਪਕ ਹਨ, ਜਿਨ੍ਹਾਂ ਨੂੰ ਉੱਚ ਤਨਖ਼ਾਹ ਸਕੇਲ ਦਿੱਤੇ ਜਾਂਦੇ ਹਨ, ਇਸ ਲਈ ਬਿਹਤਰ ਨਤੀਜੇ ਨਾ ਆਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

 

ਇਹ ਕਮੇੀ ਬੀਤੇ ਜੂਨ ਮਹੀਨੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕਾਇਮ ਕੀਤੀ ਗਈ ਸੀ। ਇਸ ਕਮੇਟੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਪ੍ਰਸ਼ਾਂਤ ਗੋਇਲ, ਨੈਸ਼ਨਲ ਯੂਨੀਵਰਸਿਟੀ ਆਫ਼ ਐਜੂਕੇਸ਼ਨਲ ਪਲੈਨਿੰਗ ਅਤੇ ਪ੍ਰਸ਼ਾਸਨ ਦੇ ਸਾਬਕਾ ਪ੍ਰੋਫ਼ੈਸਰ ਮਰਮਾਰ ਮੁਖੋਪਾਧਿਆਇ, ਪੰਜਾਬ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕੁਲਦੀਪ ਪੁਰੀ, ਸੈਂਟਰਲ ਸਕੁਏਅਰ ਫ਼ਾਊਂਡੇਸ਼ਨ ਦੇ ਚੇਅਰਮੈਨ ਆਸ਼ੀਸ਼ ਧਵਨ, ਪ੍ਰਥਮ ਡਾਇਰੇਕਟਰ ਰੁਕਮਣੀ ਬੈਨਰਜੀ, ਸੈਂਟਰ ਫ਼ਾਰ ਸਿਵਲ ਸੁਸਾਇਟੀ ਸੀਨੀਅਰ ਮੈਨੇਜਰ , ਖੋਜ ਦੀਪਤਾਸਰੀ ਬਾਸੂ ਮੈਂਬਰ ਹਨ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Policy: The test for the performance of the school teachers of Punjab