ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਜਨਵਰੀ ਨੂੰ ਜਲੰਧਰ ’ਚ ਹੋਵੇਗੀ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ

17 ਜਨਵਰੀ ਨੂੰ ਜਲੰਧਰ ’ਚ ਹੋਵੇਗੀ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਦੀ ਚੋਣ 17 ਜਨਵਰੀ ਨੂੰ ਹੋਵੇਗੀ। ਇਸ ਲਈ ਨਾਮਜ਼ਦਗੀ ਫ਼ਾਰਮ 16 ਜਨਵਰੀ ਨੂੰ ਭਰੇ ਜਾਣਗੇ। ਇੰਝ ਭਾਜਪਾ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ 17 ਜਨਵਰੀ ਨੂੰ ਮਿਲ ਜਾਵੇਗਾ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਜਲੰਧਰ ’ਚ ਹੋਵੇਗੀ। ਇਸ ਵੇਲੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਹਨ।

 

 

ਉੱਧਰ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਹਾਲੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਉਡੀਕ ਕਰਨੀ ਹੋਵੇਗੀ।

 

 

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਕਾਰਜਕਾਲ ਬੀਤੇ ਵਰ੍ਹੇ ਜਨਵਰੀ ’ਚ ਹੀ ਖ਼ਤਮ ਹੋ ਗਿਆ ਸੀ। ਪਰ ਤਦ ਲੋਕ ਸਭਾ ਚੋਣਾਂ ਨੇੜੇ ਵੇਖ ਕੇ ਸ੍ਰੀ ਅਮਿਤ ਸ਼ਾਹ ਨੂੰ ਅਹੁਦੇ ’ਤੇ ਕਾਇਮ ਰਹਿਣ ਲਈ ਆਖਿਆ ਗਿਆ ਸੀ। ਆਮ ਚੋਣਾਂ ਤੋਂ ਬਾਅਦ ਸ੍ਰੀ ਜੇਪੀ ਨੱਡਾ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੀ ਕਿਉਂਕਿ ਸ੍ਰੀ ਸ਼ਾਹ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਸੀ।

 

 

ਹੁਣ ਚਰਚਾ ਇਹ ਚੱਲ ਰਹੀ ਹੈ ਕਿ ਜੇਪੀ ਨੱਡਾ ਹੀ ਪਾਰਟੀ ਦੇ ਅਗਲੇ ਪ੍ਰਧਾਨ ਹੋਣਗੇ। ਉਹ ਫ਼ਰਵਰੀ ਮਹੀਨੇ ਪਾਰਟੀ ਦੀ ਵਾਗਡੋਰ ਸੰਭਾਲ ਸਕਦੇ ਹਨ। ਸੂਤਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਜੇਪੀ ਨੱਡਾ ਦੀ ਤਾਜਪੋਸ਼ੀ 19 ਫ਼ਰਵਰੀ ਨੂੰ ਹੋਵੇਗੀ।

 

 

ਮੰਨਿਆ ਜਾ ਰਿਹਾ ਹੈ ਕਿ 19 ਫ਼ਰਵਰੀ ਤੱਕ ਭਾਰਤੀ ਜਨਤਾ ਪਾਰਟੀ ਦੀਆਂ 80 ਫ਼ੀ ਸਦੀ ਤੋਂ ਵੱਧ ਸੂਬਾ ਇਕਾਈਆਂ ਦੀਆਂ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ; ਫਿਰ ਉਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੋਵੇਗੀ। ਇਸ ਸਬੰਧੀ ਰਿਪੋਰਟਾਂ ‘ਇੰਡੀਆ ਟੂਡੇ’ ਅਤੇ ਟੀਵੀ ਚੈਨਲ ‘ਆਜ ਤੱਕ’ ਗਰੁੱਪ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀਆਂ ਹਨ।

 

 

ਇਸ ਵਾਰ ਸ੍ਰੀ ਜੇਪੀ ਨੱਡਾ ਦੇ ਭਾਜਪਾ ਦਾ 11ਵਾਂ ਪ੍ਰਧਾਨ ਬਣਨ ਦੀ ਪੂਰੀ ਆਸ ਹੈ। ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ਭਾਜਪਾ ਦੀਆਂ ਜੱਥੇਬੰਦਕ ਚੋਣਾਂ ਚੱਲ ਰਹੀਆਂ ਹਨ। ਸੰਵਿਧਾਨ ਮੁਤਾਬਕ 50 ਫ਼ੀ ਸਦੀ ਤੋਂ ਵੱਧ ਸੂਬਾ ਇਕਾਈਆਂ ਦੀ ਚੋਣ ਹੋ ਜਾਣ ਤੋਂ ਬਾਅਦ ਹੀ ਰਾਸ਼ਟਰੀ ਪ੍ਰਧਾਨ ਦੀ ਚੋਣ ਕਰਵਾਈ ਜਾ ਸਕਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਜੇਪੀ ਨੱਡਾ ਵਿਦਿਆਰਥੀ ਜੀਵਨ ਤੋਂ ਹੀ ਸਿਆਸਤ ’ਚ ਸਰਗਰਮ ਹਨ। ਉਹ ਵਿਦਿਆਰਥੀ ਜੀਵਨ ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨਾਲ ਜੁੜੇ ਤੇ ਸੰਗਠਨ ਵਿੱਚ ਵੱਖੋ–ਵੱਖਰੇ ਅਹੁਦਿਆਂ ’ਤੇ ਰਹੇ।

 

 

ਸ੍ਰੀ ਨੱਡਾ ਪਹਿਲੀ ਵਾਰ 1993 ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਸੂਬਾ ਸਰਕਾਰ ਦੇ ਮੰਤਰੀ ਵੀ ਰਹੇ। ਸੰਸਦ ਮੈਂਬਰ ਵਜੋਂ ਸ੍ਰੀ ਨੱਡਾ ਕੇਂਦਰ ਸਰਕਾਰ ’ਚ ਵੀ ਮੰਤਰੀ ਬਣੇ। ਸ੍ਰੀ ਨੱਡਾ ਮੋਦੀ ਸਰਕਾਰ ’ਚ ਵੀ ਸਿਹਤ ਜਿਹਾ ਅਹਿਮ ਵਿਭਾਗ ਸੰਭਾਲ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New President of BJP in Punjab to be elected on 17th January in Jalandhar