ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਨਵੇਂ ਜਿ਼ਲ੍ਹਾ ਕਾਂਗਰਸ ਪ੍ਰਧਾਨ ਐਲਾਨੇ

ਪੰਜਾਬ ਦੇ ਨਵੇਂ ਜਿ਼ਲ੍ਹਾ ਕਾਂਗਰਸ ਪ੍ਰਧਾਨ ਐਲਾਨੇ

ਅਗਲੇ ਕੁਝ ਮਹੀਨੇ `ਚ ਸਮੁੱਚੇ ਦੇਸ਼ ਵਿੱਚ ਲੋਕ ਸਭਾ ਹੋਣੀਆਂ ਹਨ। ਉਨ੍ਹਾਂ ਹੀ ਚੋਣਾਂ ਦੇ ਮੱਦੇਨਜ਼ਰ ਹੁਣ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੱਲਜੁੱਲ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਹੀ ਦਿਨਾਂ ਦੌਰਾਨ ਬਹੁਤ ਸਾਰੀਆਂ ਪਾਰਟੀਆਂ ਦਾ ਗਠਨ ਹੋਇਆ ਹੈ। ਇਹ ਸਭ ਇਨ੍ਹਾਂ ਆਮ ਚੋਣਾਂ ਦੇ ਮੱਦੇਨਜ਼ਰ ਹੀ ਕੀਤਾ ਜਾ ਰਿਹਾ ਹੈ। ਸਰਬ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਅਸ਼ੋਕ ਗਹਿਲੋਤ ਨੇ ਵੀ ਅੱਜ ਪੰਜਾਬ `ਚ ਨਵੇਂ ਜਿ਼ਲ੍ਹਾ ਕਾਂਗਰਸ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਉਸ ਸੂਚੀ ਮੁਤਾਬਕ:


ਅੰਮ੍ਰਿਤਸਰ-ਦਿਹਾਤੀ ਦਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੂੰ ਬਣਾਇਆ ਗਿਆ ਹੈ। ਇੰਝ ਹੀ ਅੰਮ੍ਰਿਤਸਰ-ਸ਼ਹਿਰੀ ਦੇ ਪ੍ਰਧਾਨ ਜਤਿੰਦਰ ਕੌਰ ਸੋਨੀਆ ਹੋਣਗੇ।


ਗੁਰਦਾਸਪੁਰ ਦੇ ਜਿ਼ਲ੍ਹਾ ਪ੍ਰਧਾਨ ਗੁਲਜ਼ਾਰ ਮਸੀਹ, ਪਠਾਨਕੋਟ ਦੇ ਸੰਜੀਵ ਬੈਂਸ, ਹੁਸਿ਼ਆਰਪੁਰ ਦੇ ਕੁਲਦੀਪ ਕੁਮਾਰ ਨੰਦਾ, ਨਵਾਂਸ਼ਹਿਰ ਦੇ ਪ੍ਰੇਮ ਚੰਦ ਭੀਮਾ, ਪਟਿਆਲਾ-ਸ਼ਹਿਰੀ ਦੇ ਕੇ.ਕੇ. ਮਲਹੋਤਰਾ, ਪਟਿਆਲਾ-ਦਿਹਾਤੀ ਦੇ ਗੁਰਦੀਪ ਸਿੰਘ ਉੱਨਤਸਰ, ਕਪੂਰਥਲਾ ਦੇ ਬਲਬੀਰ ਰਾਣੀ ਸੋਢੀ ਹੋਣਗੇ।


ਲੁਧਿਆਣਾ-ਦਿਹਾਤੀ ਕਾਂਗਰਸ ਦੇ ਨਵੇਂ ਪ੍ਰਧਾਨ ਕਰਨਜੀਤ ਸਿੰਘ ਗ਼ਾਲਿਬ ਹੋਣਗੇ, ਜਦ ਕਿ ਲੁਧਿਆਣਾ-ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮੋਹਾਲੀ ਦੇ ਦੀਪਿੰਦਰ ਸਿੰਘ ਢਿਲੋਂ, ਖੰਨਾ ਦੇ ਸੁਖਦੀਪ ਸਿੰਘ, ਬਰਨਾਲਾ ਦੇ ਰੂਪੀ ਕੌਰ, ਸੰਗਰੂਰ ਦੇ ਰਾਜਿੰਦਰ ਸਿੰਘ ਰਾਜਾ, ਮਾਨਸਾ ਦੇ ਮਨੋਜ ਮੰਜੂ ਬਾਲਾ ਬਾਂਸਲ, ਬਠਿੰਡਾ-ਸ਼ਹਿਰੀ ਦੇ ਅਰੁਣ ਵਧਾਵਨ, ਬਠਿੰਡਾ-ਦਿਹਾਤੀ ਦੇ ਖ਼ੁਸ਼ਬਾਜ਼ ਸਿੰਘ ਜਟਾਣਾ ਹੋਣਗੇ।


ਫ਼ਰੀਦਕੋਟ ਦੇ ਜਿ਼ਲ੍ਹਾ ਕਾਂਗਰਸ ਪ੍ਰਧਾਨ ਅਜੇਪਾਲ ਸਿੰਘ ਸੰਧੂ, ਤਰਨ ਤਾਰਨ ਦੇ ਮਨਜੀਤ ਸਿੰਘ ਘਸੀਟਪੁਰਾ, ਸ੍ਰੀ ਮੁਕਤਸਰ ਸਾਹਿਬ ਦੇ ਹਰਚਰਨ ਸਿੰਘ ਬਰਾੜ (ਸੋਦਾ), ਮੋਗਾ ਦੇ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਫ਼ਾਜਿ਼ਲਕਾ ਦੇ ਰੰਜਮ ਕੁਮਾਰ ਕਾਮਰਾ, ਰੋਪੜ ਦੇ ਬਰਿੰਦਰ ਸਿੰਘ ਢਿਲੋਂ, ਫਿ਼ਰੋਜ਼ਪੁਰ ਦੇ ਗੁਰਚਰਨ ਸਿੰਘ ਨਾਹਰ, ਜਲੰਧਰ-ਸ਼ਹਿਰੀ ਦੇ ਬਲਦੇਵ ਸਿੰਘ ਦੇਵ, ਜਲੰਧਰ-ਦਿਹਾਤੀ ਦੇ ਸੁਖਵਿੰਦਰ ਸਿੰਘ ਲਾਲੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਸੁਭਾਸ਼ ਸੂਦ ਹੋਣਗੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Punjab District Congress Presidents announced