ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਲੇ-ਮਹੱਲੇ ਦੌਰਾਨ ਵਿਰਾਸਤ-ਏ-ਖਾਲਸਾ ਨੇ ਬਣਾਇਆ ਨਵਾਂ ਰਿਕਾਰਡ

ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਗਏ ਹੋਲੇ-ਮਹੱਲੇ ਦੌਰਾਨ ਜਿੱਥੇ ਪ੍ਰਸ਼ਾਸਨ ਵੱਲੋਂ ਸੰਗਤ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਉੱਥੇ ਹੀ ਇਸ ਧਰਤੀ 'ਤੇ ਪੰਜਾਬ ਸਰਕਾਰ ਵੱਲੋਂ ਬਣਾਏ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵੀ ਆਈਆਂ ਸੰਗਤਾਂ ਦੀ ਪਹਿਲੀ ਪਸੰਦ ਬਣਿਆ ਰਿਹਾ। ਇਹੀ ਕਾਰਨ ਰਿਹਾ ਹੈ ਕਿ ਜਿੱਥੇ ਆਮ ਦਿਨਾਂ 'ਚ 4 ਤੋਂ 5 ਹਜ਼ਾਰ ਲੋਕ ਇਸ ਦੇ ਦੀਦਾਰ ਕਰਦੇ ਹਨ, ਉੱਥੇ ਹੀ ਇਹ ਅੰਕੜਾ ਹੋਲੇ-ਮਹੱਲੇ ਦੌਰਾਨ 22 ਹਜ਼ਾਰ ਨੂੰ ਵੀ ਪਾਰ ਕਰ ਗਿਆ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਉਚੇਚੇ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਲਾਗੂ ਕਰਦੇ ਹੋਏ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਗ ਦੇ ਪ੍ਰਬੰਧਾਂ ਅਧੀਨ ਆਉਂਦੇ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਰੂਪਮਾਨ ਕਰਦੇ ਵਿਰਾਸਤ-ਏ-ਖਾਲਸਾ ਨੂੰ ਵੇਖਣ ਲਈ ਇੱਥੇ ਤੈਨਾਤ ਸਟਾਫ ਨੂੰ ਸ਼ਿਫਟਾਂ 'ਚ ਡਿਊਟੀ ਦਿੱਤੀ ਗਈ।

 


 

ਇਸ ਦੇ ਤਹਿਤ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸ਼ਰਧਾਲ਼ੂਆਂ ਨੂੰ ਵਿਰਾਸਤ-ਏ-ਖਾਲਸਾ ਵੇਖਣ ਲਈ ਪਾਸ ਮੁਹਈਆ ਕਰਵਾਏ ਜਾਂਦੇ ਸਨ। ਜਦਕਿ ਸਟਾਫ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਸਾਫ-ਸਫਾਈ ਤੇ ਹੋਰ ਰੱਖ-ਰਖਾਅ ਦੇ ਪ੍ਰਬੰਧਾਂ ਲਈ ਲਗਾਇਆ ਗਿਆ ਸੀ। ਇਹੀ ਨਹੀਂ ਸੁਰੱਖਿਆ ਦੇ ਪੱਖ ਤੋਂ ਵੀ ਕਿਸੇ ਵੀ ਕਿਸਮ ਦੀ ਕੁਤਾਹੀ ਜਾਂ ਢਿੱਲ ਵਰਤਣ ਦੀ ਆਗਿਆ ਨਹੀਂ ਦਿੱਤੀ ਗਈ ਤੇ ਹਰ ਇੱਕ ਸ਼ਰਧਾਲੂ ਨੂੰ ਬਕਾਇਦਾ ਸੁਰੱਖਿਆ ਘੇਰੇ 'ਚ ਹੋ ਕੇ ਗੁਜ਼ਰਨਾ ਪੈਂਦਾ ਸੀ ਤਾਂ ਜੋ ਵਿਰਾਸਤ-ਏ-ਖਾਲਸਾ ਦੇ ਦੀਦਾਰ ਕਰਨ ਲਈ ਆਏ ਸ਼ਰਧਾਲੂਆਂ ਦੀ ਜਾਨ ਤੇ ਮਾਲ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਨਾ ਹੋ ਸਕੇ।

 


 

ਸੁਰੱਖਿਆ ਦੇ ਮੱਦੇਨਜ਼ਰ ਸਮੁੱਚੇ ਵਿਰਾਸਤ-ਏ-ਖਾਲਸਾ ਅੰਦਰ 100 ਦੇ ਕਰੀਬ ਸੀਸੀਟੀਵੀ ਕੈਮਰਿਆਂ ਨਾਲ ਹਰ ਸਥਿਤੀ 'ਤੇ ਬਾਜ਼ ਅੱਖ ਰੱਖੀ ਗਈ ਸੀ। ਸ਼ਰਧਾਲੂਆਂ ਦੀ ਆਮਦ ਦੀ ਗੱਲ ਕੀਤੀ ਜਾਵੇ ਤਾਂ 7 ਮਾਰਚ ਨੂੰ ਜਿੱਥੇ 8,866 ਸ਼ਰਧਾਲੂ ਇੱਥੇ ਪਹੁੰਚੇ, ਉੱਥੇ ਹੀ 8 ਮਾਰਚ ਨੂੰ ਇਹ ਅੰਕੜਾ 13,540 ਹੋ ਗਿਆ। ਇਹ ਅੰਕੜਾ 9 ਮਾਰਚ ਨੂੰ ਵੱਧ ਕੇ 22,216 ਹੋ ਗਿਆ। ਇਹ ਵਿਰਾਸਤ-ਏ-ਖਾਲਸਾ ਦੇ ਹੁਣ ਤੱਕ ਦੇ ਇਤਿਹਾਸ 'ਚ ਸਭ ਤੋਂ ਵੱਧ ਆਮਦ ਹੈ। ਇਸੇ ਤਰ੍ਹਾਂ 10 ਮਾਰਚ ਨੂੰ 14,628 ਸੈਲਾਨੀਆਂ ਨੇ ਵਿਰਾਸਤ-ਏ-ਖਾਲਸਾ ਦੇ ਦੀਦਾਰ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New record created by virasat e khalsa museum during hola mohalla 2020