ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਹਵਾਈ ਅੱਡੇ ’ਤੇ ਬਣੇ ਇਹ ਨਵੇਂ ਰਿਕਾਰਡ

ਅੰਮ੍ਰਿਤਸਰ ਹਵਾਈ ਅੱਡੇ ’ਤੇ ਬਣੇ ਇਹ ਨਵੇਂ ਰਿਕਾਰਡ

ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੇ ਦਸੰਬਰ 2018 ਦੌਰਾਨ ਦੇਸ਼ ਦੇ ਬਾਕੀ ਦੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਪਛਾੜ ਦਿੱਤਾ ਹੈ। ਦਰਅਸਲ, ਸਾਲ 2017 ਦੇ ਮੁਕਾਬਲੇ ਦਸੰਬਰ 2018 ’ਚ ਕੌਮਾਂਤਰੀ ਯਾਤਰੀਆਂ ਦੀ ਗਿਣਤੀ ਵਿੱਚ 48% ਵਾਧਾ ਦਰਜ ਕੀਤਾ ਗਿਆ ਹੈ।

 

 

ਇਸ ਸਬੰਧੀ ਅੰਕੜੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਹਨ। ਉਨ੍ਹਾਂ ਅੰਕੜਿਆਂ ਮੁਤਾਬਕ ਦਸੰਬਰ 2018 ਦੌਰਾਨ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਯਾਤਰੀਆਂ ਦੀ ਗਿਣਤੀ 83,276 ਰਹੀ, ਜਦ ਕਿ ਦਸੰਬਰ 2017 ’ਚ ਇਹ ਗਿਣਤੀ 56,284 ਸੀ। ਇੰਝ ਯਾਤਰੀਆਂ ਦੀ ਗਿਣਤੀ ਵਿੱਚ ਇਹ ਵਾਧਾ 48% ਰਿਹਾ।  ਇਸ ਤੋਂ ਬਾਅਦ ਵਾਰਾਨਸੀ ਦਾ ਹਵਾਈ ਅੱਡਾ ਦੂਜੇ ਨੰਬਰ ਉੱਤੇ ਰਿਹਾ, ਜਿੱਥੇ ਇਸੇ ਸਮੇਂ ਦੌਰਾਨ ਯਾਤਰੀਆਂ ਦੀ ਗਿਣਤੀ ਵਿੱਚ 32.1 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ।

 

 

ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਕੌਮਾਂਤਰੀ ਏਅਰਲਾਈਨਜ਼ ਰਾਹੀਂ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਪਹਿਲੇ 9 ਮਹੀਨਿਆਂ ਅਪ੍ਰੈਲ ਤੋਂ ਦਸੰਬਰ ਦੌਰਾਨ 5.6 ਲੱਖ ਰਹੀ, ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਇਹ ਗਿਣਤੀ 4.4 ਲੱਖ ਸੀ; ਇੰਝ ਯਾਤਰੀਆਂ ਦੀ ਗਿਣਤੀ ਵਿੱਚ ਵੀ 26.2 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਸਮੁੱਚੇ ਦੇਸ਼ ਵਿੱਚ ਦੂਜੇ ਨੰਬਰ ਉੱਤੇ ਹੈ। ਪਹਿਲੇ ਨੰਬਰ ਉੱਤੇ ਕੋਇੰਬਟੂਰ ਦਾ ਹਵਾਈ ਅੱਡਾ ਰਿਹਾ ਹੈ, ਜਿੱਥੇ ਯਾਤਰੀਆਂ ਦੀ ਗਿਣਤੀ 27.7 ਫ਼ੀ ਸਦੀ ਵਧੀ ਹੈ।

 

 

ਹਾਲੇ ਅੰਮ੍ਰਿਤਸਰ ਹਵਾਈ ਅੱਡੇ ਦੇ ਹੋਰ ਵੀ ਰਿਕਾਰਡ ਟੁੱਟਣਗੇ, ਜਦੋਂ ਛੇਤੀ ਹੀ ਇੱਥੋਂ ਪਟਨਾ, ਜੈਪਰ ਤੇ ਕੋਲਕਾਤਾ ਲਈ ਸਿੱਧੀਆਂ ਨਵੀਂਆਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਪਹਿਲਾਂ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼–ਪੁਰਬ ਮੌਕੇ ਅੰਮ੍ਰਿਤਸਰ ਤੋਂ ਲੰਦਨ, ਟੋਰਾਂਟੋ, ਵੈਨਕੂਵਰ ਤੱਕ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Records at Amritsar Airport