ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੱਢਾ ਖ਼ੁਦਕੁਸ਼ੀ ਮਾਮਲੇ `ਚ ਫ਼ਾਰੈਂਸਿਕ ਰਿਪੋਰਟ ਨੇ ਲਿਆਂਦਾ ਅਹਿਮ ਤੇ ਅਨੋਖਾ ਮੋੜ

ਇੰਦਰਪ੍ਰੀਤ ਸਿੰਘ ਚੱਢਾ ਦੀ ਫ਼ਾਈਲ ਫ਼ੋਟੋ

ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ `ਚ ਫ਼ਾਰੈਂਸਿਕ ਰਿਪੋਰਟ ਨੇ ਇੱਕ ਅਹਿਮ ਮੋੜ ਲੈ ਆਦਾ ਹੈ। ਪੁਲਿਸ ਨੇ ਫ਼ਾਰੈਂਸਿਕ ਲੈਬ. ਦੀ ਇਹ ਰਿਪੋਰਟ ਅੰਮ੍ਰਿਤਸਰ ਦੀ ਇੱਕ ਅਦਾਲਤ `ਚ ਸ਼ੁੱਕਰਵਾਰ ਨੂੰ ਪੇਸ਼ ਕਰ ਦਿੱਤੀ ਹੈ। ਇਸ ਰਿਪੋਰਟ ਨੇ ਇਹ ਬੁਨਿਆਦੀ ਸੁਆਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਉਹ ਖ਼ੁਦਕੁਸ਼ੀ ਸੀ ਜਾਂ ਕਤਲ?


ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਇਸੇ ਵਰ੍ਹੇ 3 ਜਨਵਰੀ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਫ਼ਾਰੈਂਸਿਕ ਮਾਹਿਰਾਂ ਨੇ ਕਾਗਜ਼ ਦੀਆਂ ਟੇਪਾਂ `ਤੇ ਮ੍ਰਿਤਕ ਦੇ ਸੱਜੇ ਅਤੇ ਖੱਬੇ ਹੱਥਾਂ ਦੇ ਚਾਰ ਸਵੈਬਸ ਬੈਲਿਸਟਿਕਸ ਨਿਰੀਖਣ ਕਰਨ ਤੇ ਹੋਰ ਪੱਖ ਜਾਣਨ ਲਈ ਲਏ ਸਨ। ਮੌਕੇ ਤੋਂ ਮਾਹਿਰਾਂ ਨੇ ਚੱਢਾ ਦੇ ਰਿਵਾਲਵਰ ਦੇ ਨਾਲ-ਨਾਲ ਛੇ ਕਾਰਤੂਸ ਵੀ ਲਏ ਸਨ। ਇੱਕ ਚੱਲਿਆ ਹੋਇਆ ਸੀ, ਜਿਸ ਨਾਲ ਇੰਦਰਪ੍ਰੀਤ ਸਿੰਘ ਚੱਢਾ ਦੀ ਮੌਤ ਹੋਈ ਸੀ।


ਇਨ੍ਹਾਂ ਸਾਰੇ ਸੈਂਪਲਾਂ ਦਾ ਬਾਰੀਕਬੀਨੀ ਨਾਲ ਨਿਰੀਖਣ ਚੰਡੀਗੜ੍ਹ ਸਥਿਛ ਕੇਂਦਰੀ ਫ਼ਾਰੈਂਸਿਕ ਸਾਇੰਸ ਲੈਬਾਰੇਟਰੀ `ਚ ਕੀਤਾ ਗਿਆ ਹੈ। ਇਸ ਨਿਰੀਖਣ ਦੇ ਨਤੀਜੇ ਇਹੋ ਦੱਸਦੇ ਹਨ ਕਿ ਗੋਲੀ ਚੱਲਣ ਨਾਲ ਇੱਧਰ-ਉੱਧਰ ਫੈਲਣ ਵਾਲੇ ਅੰਸ਼ ਕਿਸੇ ਵੀ ਸਵੈਬ `ਚੋਂ ਨਹੀਂ ਮਿਲੇ। ਇਸ ਤੋਂ ਇਲਾਵਾ ਜਿਸ ਗੋਲੀ ਨਾਲ ਮੌਤ ਹੋਈ ਹੈ, ਉਹ ਰਿਵਾਲਵਰ `ਚੋਂ ਚੱਲੀ ਗੋਲੀ ਨਾਲ ਮੇਲ ਹੀ ਨਹੀਂ ਖਾਂਦੀ, ਜਿਸ ਨਾਲ ਮ੍ਰਿਤਕ ਦੀ ਮੌਤ ਹੋਈ ਸਮਝੀ ਜਾਂਦੀ ਹੈ।


ਫ਼ਾਰੈਂਸਿਕ ਨਿਰੀਖਣ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਇਹ ਪੱਕੇ ਤੌਰ `ਤੇ ਨਹੀਂ ਆਖਿਆ ਜਾ ਸਕਦਾ ਕਿ ਇਹ ਖ਼ੁਦਕੁਸ਼ੀ ਹੀ ਸੀ।


ਦੂਜੀ ਰਿਪੋਰਟ ਹਥਿਆਰਾਂ ਤੇ ਗੋਲੀ-ਸਿੱਕੇ ਬਾਰੇ ਹੈ; ਉਸ ਵਿੱਚ ਲਿਖਿਆ ਹੈ ਕਿ ਜਿਹੜੀ ਗੋਲੀ ਚੱਢਾ ਦੇ ਸਿਰ ਵਿੱਚ ਘੁਸੀ ਹੈ, ਉਸ ਬਾਰੇ ਪੱਕਾ ਨਹੀਂ ਆਖਿਆ ਜਾ ਸਕਦਾ ਕਿ ਉਹ ਉਸ ਦੇ ਲਾਇਸੈਂਸੀ ਰਿਵਾਲਵਰ `ਚੋਂ ਹੀ ਚੱਲੀ ਹੈ। ਇੰਝ ਇਸ ਮਾਮਲੇ `ਚ ਕਈ ਤਰ੍ਹਾਂ ਦੇ ਸੁਆਲ ਪੈਦਾ ਹੋ ਗਏ ਹਨ।ਖ਼


ਮ੍ਰਿਤਕ ਦੇ ਵਕੀਲ ਆਨੰਦੇਸ਼ਵਰ ਗੌਤਮ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘ਚੱਢਾ ਦੇ ਰਿਵਾਲਵਰ ਨਾਲ ਗੋਲ਼ੀ ਦਾ ਮੇਲ ਨਾ ਖਾਣਾ ਜ਼ਰੂਰ ਬਹਿਸ ਦਾ ਮੁੱਦਾ ਹੈ ਤੇ ਵਿਵਾਦ ਵਾਲੀ ਗੱਲ ਹੈ।`


ਇੱਥੇ ਵਰਨਣਯੋਗ ਹੈ ਕਿ ਇੰਦਰਪ੍ਰੀਤ ਸਿੰਘ ਚੱਢਾ ਆਪਣੇ ਪਿਤਾ ਚਰਨਜੀਤ ਸਿੰਘ ਚੱਢਾ ਦੀ ਇੱਕ ਮਹਿਲਾ ਪ੍ਰਿੰਸੀਪਲ ਨਾਲ ਇਤਰਾਜ਼ਯੋਗ ਵਿਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਪਰੇਸ਼ਾਨ ਸੀ। ਅਜਿਹੀ ਪਰੇਸ਼ਾਨੀ `ਚ ਹੀ ਉਸ ਵੱਲੋਂ ‘ਖ਼ੁਦਕੁਸ਼ੀ` ਕੀਤੇ ਜਾਣ ਦੀ ਖ਼ਬਰ ਆਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new twist in inderpreet singh chadha suicide case