ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਚੁਣੀ ਸਰਪੰਚ ਨੇ ਕਿਉਂ ਕਿਹਾ, 5 ਸਾਲ ਤੱਕ ਨਹੀਂ ਕਰਾਵਾਂਗੀ ਵਿਆਹ

ਪੰਜਾਬ ਦੀਆਂ ਪੰਚਾਇਤ ਚੋਣਾਂ ਚ ਨੌਜਵਾਨਾਂ ਨੇ ਆਪਣਾ ਸ਼ਲਾਘਾਯੋਗ ਯੋਗਦਾਨ ਦੇ ਕੇ ਸਮਾਜ ਲਈ ਕੁੱਝ ਕਰਨ ਦਾ ਜਜ਼ਬਾ ਦਿਖਾਇਆ ਹੈ। ਕਪੂਰਥਲਾ ਦੀ ਨਵੀਂ ਚੁਣੀ ਗਈ 23 ਸਾਲਾ ਸਰਪੰਚ ਗੁਰਕੀਰਤ ਕੌਰ ਨੇ ਇੱਕ ਨਵੇਕਲੀ ਸਹੁੰ ਚੁੱਕ ਕੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਐਮਸਏ ਦੀ ਪੜ੍ਹਾਈ ਕਰਨ ਵਾਲੀ 23 ਸਾਲਾ ਗੁਰਕੀਰਤ ਕੌਰ ਜਿ਼ਲ੍ਹੇ ਦੇ ਪਿੰਡ ਬਿਸ਼ਨਪੁਰ ਦੀ ਸਰਪੰਚ ਚੋਣੀ ਗਈ ਹੈ।

 

ਪਹਿਲੀ ਵਾਰ ਚੁਣੀ ਗਈ ਇਸ ਨੌਜਵਾਨ ਸਰਪੰਚ ਨੇ ਸਹੁੰ ਖਾਧੀ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਪਿੰਡ ਦੇ ਵਿਕਾਸ ਤੇ ਧਿਆਨ ਦੇਣ ਲਈ 5 ਸਾਲ ਤੱਕ ਵਿਆਹ ਨਹੀਂ ਕਰਾਉਣਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ਮੈਨੂੰ ਚੁਣਿਆ ਹੈ ਉਸਨੂੰ ਪੂਰਾ ਕਰਨਾ ਸਭ ਤੋਂ ਵੱਡੀ ਜਿ਼ੰਮੇਵਾਰੀ ਹੈ।

 

ਗੁਰਕੀਰਤ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਲਈ ਸਭ ਤੋਂ ਖਾਸ ਗੱਲ ਪਿੰਡ ਦਾ ਵਿਕਾਸ ਅਤੇ ਲੋਕਾਂ ਵਲੋਂ ਲਾਈਆਂ ਉਮੀਦਾਂ ਨੂੰ ਪੂਰਾ ਕਰਨਾ ਹੈ। ਇਸੇ ਕਾਰਨ ਉਹ ਹਾਲੇ ਆਪਣੇ ਬਾਰੇ ਨਹੀਂ ਸੋਚਣਾ ਚਾਹੁੰਦੀ ਹਨ। ਗੁਰਕੀਰਤ ਨੇ ਹੁਣੇ ਜਿਹੇ ਐਸਸੀਏ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਸਦੀ ਇੱਛਾ ਹੈ ਕਿ ਉਹ ਪੀਸੀਐਸ ਅਫ਼ਸਰ ਬਣੇ।

 

ਦੱਸਣਯੋਗ ਹੈ ਕਿ ਸਬ-ਡਿਵੀਜਨ ਦੇ ਪਿੰਡ ਬਿਸ਼ਨਪੁਰ ਅਰਾਈਆਂ ਨਿਵਾਸੀ ਗੁਰਕੀਰਤ ਕੌਰ ਨੂੰ ਸਿਆਸਤ ਵਿਰਾਸਤ ਚ ਮਿਲੀ ਹੈ। ਖਾਸ ਗੱਲ ਇਹ ਵੀ ਹੈ ਕਿ ਚੋਣਾਂ ਚ ਉਨ੍ਹਾਂ ਦੀ ਮਾਤਾ ਜਿ਼ਲ੍ਹਾ ਪਰਿਸ਼ਦ ਤੇ ਪਿਤਾ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਹਨ। ਉਨ੍ਹਾਂ ਦੀ ਮਾਤਾ ਕਮਲੇਸ਼ ਰਾਣੀ ਇਸ ਵਾਰ ਜਿ਼ਲ੍ਹਾ ਪਰਿਸ਼ਦ ਤੇ ਪਿਤਾ ਗੁਰਦੀਪ ਸਿੰਘ ਬਲਾਮ ਸੰਮਤੀ ਦੇ ਮੈਂਬਰ ਚੁਣੇ ਗਏ ਹਨ। ਪੰਚਾਇਤੀ ਚੋਣਾਂ ਆਈਆਂ ਤਾਂ ਪਿੰਡ ਵਾਲਿਆਂ ਨੇ ਉਸਨੂੰ ਸਰਪੰਚੀ ਚੋਣਾਂ ਲੜਾ ਦਿੱਤੀਆਂ ਤੇ ਉਹ 471 ਵੋਟਾਂ ਨਾਲ ਜਿੱਤ ਗਈ।

 

 

ਨੌਟ- ਵਾਧੂ ਜਾਣਕਾਰੀ ਲਈ ਉਡੀਕ ਕਰੋ ਖਬਰ ਦਾ ਬਾਕੀ ਭਾਗ ਛੇਤੀ ਹੀ ਜੋੜਿਆ ਜਾ ਰਿਹਾ ਹੈ

ਵਾਧੂ ਜਾਣਕਾਰੀ ਲਈ ਉਡੀਕ ਕਰੋ

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:newly elected sarpanch marriage will not take place for 5 years