ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸਖ਼ਬਰੀ!

ਸਾਲ 2018-2019 ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਵਿਦਿਆਰਥੀਆਂ ਵਲੋਂ ਆਨਲਾਈਨ ਅਪਲਾਈ ਕਰਨ ਦੀ ਮਿਤੀ 31 ਅਕਤੂਬਰ, 2018 ਤੱਕ ਵਧਾ ਦਿੱਤੀ ਹੈ। ਵਿਭਾਗ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਲੈਣ ਲਈ ਸੂਬੇ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਤੋਂ 15 ਅਕਤੂਬਰ, 2018 ਤੱਕ ਆਨ-ਲਾਈਨ ਦਰਖਾਸਤਾਂ ਦੀ ਮੰਗ ਕੀਤੀ ਸੀ।

 

ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿਤਕਨੀਕੀ ਨੁਕਸ ਪੈਣ ਕਾਰਨ ਡਾ. ਅੰਬੇਦਰਕਰ ਸਕਾਲਰਸ਼ਿਪ ਪੋਰਟਲ 1 ਅਕਤੂਬਰ ਦੀ ਬਜਾਏ 8 ਅਕਤੂਬਰ, 2018 ਤੋਂ ਸ਼ੁਰੂ ਕੀਤਾ ਜਾ ਸਕਿਆ ਸੀ।

 

ਧਰਮਸੋਤ ਨੇ ਦੱਸਿਆ ਕਿ ਯੋਗ ਵਿਦਿਆਰਥੀ ਵਿੱਦਿਅਕ ਸ਼ੈਸ਼ਨ 2018-19 ਲਈ ਹੁਣ 31 ਅਕਤੂਬਰ, 2018 ਤੱਕ ਨਵੀਂਆਂ ਤੇ ਰੀਨਿਊਅਲ ਦਰਖਾਸਤਾਂ ਲਈ www.scholarships.gov.in  ਵੈਬਸਾਈਟ `ਤੇ  4r. 1mbedkar Scholarship ਪੋਰਟਲ ਰਾਹੀਂ ਆਨ ਲਾਈਨ ਅਪਲਾਈ ਕਰ ਸਕਦੇ ਹਨ।

 

ਉਨ੍ਹਾਂ ਦੱਸਿਆ ਕਿ ਸਿੱਖਿਆ ਸੰਸਥਾਵਾਂ ਸਮੁੱਚੀਆਂ ਦਰਖਾਸਤਾਂ ਨੂੰ 30 ਦਸੰਬਰ, 2018 ਤੱਕ ਦਰੁਸਤ ਕਰਕੇ ਸੈਕਸ਼ਨਿੰਗ ਅਥਾਰਟੀਆਂ ਨੂੰ ਆਨਲਾਈਨ ਭੇਜਣਗੀਆਂ। ਇਸੇ ਤਰ੍ਹਾਂ 10 ਦਸੰਬਰ ਤੱਕ ਸੈਕਸ਼ਨਿੰਗ ਅਥਾਰਟੀਆਂ ਸਮੁੱਚੇ ਕੇਸ ਆਪੋ-ਆਪਣੇ ਵਿਭਾਗਾਂ ਨੂੰ ਅੱਗੇ ਫਾਰਵਡ ਕਰਨਗੀਆਂ।

 

ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਵਜੀਫੇ ਦੇ ਸਮੂਹ ਕੇਸ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਕੋਲ 20 ਦਸੰਬਰ ਤੱਕ ਭੇਜ ਸਕਣਗੇ ਅਤੇ 20 ਦਸੰਬਰ, 2018 ਨੂੰ ਰਾਤ 10 ਵਜੇ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

 

www.scholarships.gov.in

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Newsletter for students wishing for scholarship