ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ-ਹਿਮਾਚਲ ਦੇ ਦਰਿਆਵਾਂ-ਨਾਲਿਆਂ ਦੀ ਨਿਗਰਾਨੀ ਸੰਤ ਸੀਚੇਵਾਲ ਨੂੰ ਸੌਂਪੀ

ਪੰਜਾਬ-ਹਿਮਾਚਲ ਦੇ ਦਰਿਆਵਾਂ-ਨਾਲਿਆਂ ਦੀ ਨਿਗਰਾਨੀ ਸੰਤ ਸੀਚੇਵਾਲ ਨੂੰ ਸੌਂਪੀ

ਭਾਰਤ ਦੇ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ` (ਐੱਨਜੀਟੀ) ਨੇ ਵਾਤਾਵਰਣ-ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕੁਦਰਤੀ ਜਲ ਸਰੋਤਾਂ ਦੀ ਨਿਗਰਾਨੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।


ਕਮੇਟੀ ਵਿੰਚ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਦੇ ਏ. ਸੁਧਾਕਰ, ਨੀਰਜ ਮਾਥੁਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਦੇ ਕਰੁਣੇਸ਼ ਗਰਗ ਤੋਂ ਇਲਾਵਾ ਵਿਭਿੰਨ ਭਾਗਾਂ ਦੇ ਪੰਜ ਹੋਰ ਅਧਿਕਾਰੀਆਂ ਨੂੰ ਮੈਂਬਰ ਬਣਾਇਆ ਗਿਆ ਹੈ। ਹਰਨੇਕ ਸਿੰਘ ਜੈਨਪੁਰੀ (ਦੈਜਾ) ਦੀ ਰਿਪੋਰਟ ਮੁਤਾਬਕ ਪਹਿਲਾਂ ਸਰਕਾਰੀ ਵਿਭਾਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਰਿਆਵਾਂ ਤੇ ਨਾਲਿ਼ਆਂ ਵਿੱਚ ਪ੍ਰਦੂਸ਼ਣ ਦੀ ਗੱਲ ਲੁਕੋਂਦੇ ਰਹੇ ਹਨ ਪਰ ਹੁਣ ਸੰਤ ਸੀਚੇਵਾਲ ਦੇ ਚੇਅਰਮੈਨ ਬਣਨ ਤੋਂ ਬਾਅਦ ਸਾਰੇ ਵਿਭਾਗ ਉਨ੍ਹਾਂ ਨੂੰ ਰਿਪੋਰਟ ਕਰਨਗੇ।


ਸੰਤ ਸੀਚੇਵਾਲ ਵਾਤਾਵਰਣ ਨੂੰ ਸੰਭਾਲਣ ਲਈ ਕੀਤੇ ਕੰਮਾਂ ਕਾਰਨ ਜਗਤ ਪ੍ਰਸਿੱਧ ਹਨ; ਇਸੇ ਲਈ ਉਨ੍ਹਾਂ ਨੂੰ ਇਹ ਇੰਨੀ ਵੱਡੀ ਤੇ ਅਹਿਮ ਜਿ਼ੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੀ ਰਿਪੋਰਟ ਦੇ ਆਧਾਰ `ਤੇ ਹੀ ਬੀਤੇ ਬੁੱਧਵਾਰ ਨੂੰ ਐੱਨਜੀਟੀ ਨੇ ਪੰਜਾਬ ਸਰਕਾਰ ਨੂੰ ਦਰਿਆਵਾਂ ਦੇ ਦੂਸਿ਼ਤ ਹੋਣ `ਤੇ 50 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ।


ਸੰਤ ਸੀਚੇਵਾਲ ਨੇ ਕਿਹਾ ਕਿ ਹਾਲੇ ਤਾਂ ਬਹੁਤ ਕੰਮ ਪਿਆ ਹੈ। ਕਾਲਾ ਸੰਘਿਆਂ ਡ੍ਰੇਨ ਤੇ ਬੁੱਢਾ ਨਾਲ਼ਾ ਦੀ ਸਫ਼ਾਈ ਹੀ ਬਹੁਤ ਵੱਡੀ ਚੁਣੌਤੀ ਹੈ। ਪਹਿਲਾਂ ਉਹ ਅਹਿਮ ਕੰਮ ਨਿਬੇੜਨੇ ਹੋਣਗੇ।


ਹਿਮਾਚਲ ਪ੍ਰਦੇਸ਼ ਵਿੱਚ ਰੇਤੇ ਦੀ ਨਾਜਾਇਜ਼ ਪੁਟਾਈ (ਮਾਈਨਿੰਗ) ਅਤੇ ਬਿਆਸ ਦਰਿਆ `ਚ ਇੱਕ ਖੰਡ ਮਿਲ ਦਾ ਸੀਰਾ ਚਲੇ ਜਾਣ ਦੇ ਮਾਮਲੇ ਦੀ ਜਾਂਚ ਵੀ ਸੰਤ ਸੀਚੇਵਾਲ ਹੁਰਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਮਾਲਵਾ ਅਤੇ ਦੋਆਬਾ ਦੇ ਲਗਭਗ 44 ਸੀਵਰੇਜ ਟ੍ਰੀਟਮੈਂਟ ਪਲਾਂਟਾਂ `ਤੇ ਦਬਾਅ ਪਾ ਕੇ ਇਹ ਰਿਪੋਰਟ ਐੱਨਜੀਟੀ ਨੂੰ ਭੇਜੀ ਸੀ।


ਲੁਧਿਆਣਾ ਦੇ ਬੁੱਢਾ ਨਾਲਾ, ਕਾਲਾ ਸੰਘਿਆਂ ਤੇ ਜਮਸ਼ੇਰ ਡ੍ਰੇਨ ਨੂੰ ਦਰਿਆਵਾਂ `ਚ ਜਾਣ ਤੋਂ ਰੋਕਣਾ ਸੰਤ ਸੀਚੇਵਾਲ ਹੁਰਾਂ ਦੀ ਵੱਡੀ ਤਰਜੀਹ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NGT appointed Sant Seechewal superviser over Punjab Himachal