ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਨਜੀਟੀ​​​​​​​ ਚੇਅਰਪਰਸਨ ਵਲੋਂ ਵਾਤਾਵਰਣ ਮਸਲਿਆਂ ਦੇ ਹੱਲ ਲਈ ਸਾਂਝੇ ਯਤਨ ਵਿੱਢਣ ਦਾ ਸੱਦਾ

ਸਿਹਤਮੰਦ ਜੀਵਨ ਲਈ ਸਮੇਂ ਸਿਰ ਕਦਮ ਨਾ ਚੁੱਕੇ ਤਾਂ ਤਬਾਹੀ ਅਟੱਲ
ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕੂੜਾ ਡੰਪ ਹਟਾਉਣ ਵਿੱਚ ਅਗਵਾਈ ਕਰਨ ਲਈ ਆਖਿਆ
ਐਨ. ਜੀ. ਟੀ. ਵਲੋਂ ਪੰਜਾਬ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ
• ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਤਿੰਨ ਜ਼ੋਨਲ ਕਾਨਫਰੰਸਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਿੱਚ ਕਰਵਾਉਣ ਦਾ ਐਲਾਨ

 

ਕੌਮੀ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਸਮੂਹ ਭਾਈਵਾਲਾਂ ਨੂੰ ਹਵਾ, ਪਾਣੀ, ਸੀਵਰੇਜ ਅਤੇ ਕੂੜਾ ਕਰਕਟ ਪ੍ਰਬੰਧਨ ਸਮੇਤ ਵਾਤਾਵਰਣ ਪ੍ਰਦੂਸ਼ਣ ਦੇ ਹੱਲ ਲਈ ਸਾਂਝੇ ਤੌਰ ਉੱਤੇ ਯਤਨ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੁਲਕ ਵਿੱਚ ਸਿਹਤਮੰਦ ਜੀਵਨ ਵਾਸਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਅਜਿਹਾ ਕਰਨਾ ਸਮੇਂ ਦੀ ਲੋੜ ਹੈ।

 

ਪੰਜਾਬ ਦੇ ਵਾਤਾਵਰਣ ਵਿਭਾਗ ਵਲੋਂ 'ਸਮਾਂ ਨਹੀਂ ਰਿਹਾ, ਹੁਣ ਕਾਰਵਾਈ ਕਰੋ' ਦੇ ਵਿਸ਼ੇ 'ਤੇ ਵਾਤਾਵਰਣ ਉਪਰ ਕਰਵਾਈ ਗਈ ਖੇਤਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਐਨ. ਜੀ. ਟੀ.  ਦੇ ਚੇਅਰਪਰਸਨ ਨੇ ਕਿਹਾ ਕਿ ਇਸ ਪਾਸੇ ਵੱਲ ਹੁਣ ਕਦਮ ਚੁੱਕਣ ਦਾ ਵੇਲਾ ਆ ਗਿਆ ਨਹੀਂ ਤਾਂ ਸਾਨੂੰ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।

 

ਚੇਅਰਪਰਸਨ ਨੇ ਭਰੋਸਾ ਜ਼ਾਹਰ ਕਰਦਿਆਂ ਆਖਿਆ ਕਿ ਇਹ ਕਾਨਫਰੰਸ ਮੁਲਕ ਵਿੱਚ ਵਾਤਾਵਰਣ ਦੀ ਸੰਭਾਲ ਦੇ ਸੰਦੇਸ਼ ਦਾ ਪਾਸਾਰ ਕਰਨ ਲਈ ਰੋਲ ਮਾਡਲ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਨਿੱਘਰ ਸ਼ੁਰੂਆਤ ਹੈ ਜਿਸ ਨੂੰ ਵਾਤਾਵਰਣ ਮਸਲਿਆਂ ਦੇ ਹੱਲ ਲਈ ਦੇਸ਼ ਭਰ ਵਿੱਚ ਹੇਠਲੇ ਪੱਧਰ 'ਤੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ। 

 

ਉਨ੍ਹਾਂ ਕਿਹਾ ਕਿ ਅਸੰਤੁਲਿਤ ਵਾਤਾਵਰਣ ਨੂੰ ਮੋੜਾ ਦੇਣ ਲਈ ਅਜਿਹੇ ਲੋਕ ਪੱਖੀ ਅਤੇ ਕੁਦਰਤ ਪੱਖੀ ਉਪਰਾਲਿਆਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਲਈ ਅਨੇਕਾਂ ਮਾਡਲ ਹਨ ਅਤੇ ਅਜਿਹੇ ਹੋਰ ਵੀ ਮਾਡਲ ਵਿਕਸਤ ਕਰਕੇ ਅਮਲ ਵਿੱਚ ਲਿਆਉਣ ਦੀ ਲੋੜ ਹੈ।

 

'ਸਾਫ ਸੁਥਰੇ ਵਾਤਾਵਰਣ' ਨੂੰ ਸਮੇਂ ਦੀ ਮੁੱਖ ਮੰਗ ਦੱਸਦਿਆਂ ਚੇਅਰਪਰਸਨ ਨੇ ਕਿਹਾ ਕਿ ਸਾਫ ਸੁਥਰਾ, ਹਰਿਆ ਭਰਿਆ ਅਤੇ ਸਾਕਾਰਾਤਮਕ ਕਦਮਾਂ ਅਤੇ ਵਾਤਾਵਰਣ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਸ ਨਾਲ ਜੁੜੇ ਸਾਰੇ ਭਾਈਵਾਲਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ ਵਲੋਂ ਵਡੇਰੇ ਜਨਤਕ ਹਿੱਤ ਵਿੱਚ ਇਹ ਕਾਨਫਰੰਸ ਕਰਾਉਣ ਲਈ ਵਧਾਈ ਦਿੱਤੀ। 

 

ਇਸ ਸੈਸ਼ਨ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਹਰਿਆਣਾ ਦੇ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਵੀ ਹਿੱਸਾ ਲਿਆ। ਐਨ.ਜੀ.ਟੀ. ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਚੇਅਰਪਰਸਨ ਨੇ ਸਪੱਸ਼ਟ ਸਬਦਾਂ ਵਿੱਚ ਕਿਹਾ ਕਿ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਲੋਕ ਹਰ ਸੰਭਵ ਮਦਦ ਲਈ ਤਿਆਰ ਹਨ ਕਿਉਂਕਿ ਸਾਫ ਸੁਥਰਾ ਵਾਤਾਵਰਣ ਬਹੁਤ ਜ਼ਰੂਰੀ ਵਿਸ਼ਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ngt chairperson calls for unified efforts to address environmental issues