ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NGT ਵੱਲੋਂ ਪਟਿਆਲਾ ਦੀਆਂ 4 ਸਨਅਤੀ ਇਕਾਈਆਂ ਨੂੰ 50–50 ਲੱਖ ਰੁਪਏ ਜੁਰਮਾਨਾ

NGT ਵੱਲੋਂ ਪਟਿਆਲਾ ਦੀਆਂ 4 ਸਨਅਤੀ ਇਕਾਈਆਂ ਨੂੰ 50–50 ਲੱਖ ਰੁਪਏ ਜੁਰਮਾਨਾ

ਘੱਗਰ ਦਰਿਆ ’ਚ ਪ੍ਰਦੂਸ਼ਣ ਉੱਤੇ ਚੌਕਸ ਨਜ਼ਰ ਰੱਖਣ ਵਾਲੇ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ’ (NGT) ਦੇ ਵਿਸ਼ੇਸ਼ ਨਿਗਰਾਨ ਪੈਨਲ ਨੇ ਪੰਜਾਬ ਤੇ ਹਰਿਆਣਾ ਦੇ ਪ੍ਰਦੂਸ਼ਣ ਰੋਕਥਾਮ ਬੋਰਡਾਂ ਦੇ ਕੰਮ–ਕਾਜ ਉੱਤੇ ਸੁਆਲ ਕਰਦਿਆਂ ਦਰਿਆ ਨੂੰ ਦੂਸ਼ਿਤ ਕਰਨ ਵਾਲੇ ਚਾਰ ਉਦਯੋਗਾਂ ਨੂੰ ਭਾਰੀ ਜੁਰਮਾਨੇ ਕੀਤੇ ਹਨ।

 

 

ਜਸਟਿਸ ਪ੍ਰੀਤਮ ਪਾਲ ਦੀ ਅਗਵਾਈ ਹੇਠਲੇ ਇਸ ਪੈਨਲ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਨੂੰ ਆਖਿਆ ਹੈ ਕਿ ਉਹ ਪਟਿਆਲਾ ਦੇ ਚਾਰ ਉਦਯੋਗਾਂ ਨੂੰ 50–50 ਲੱਖ ਰੁਪਏ ਜੁਰਮਾਨਾ ਕਰੇ।

 

 

ਤੀਜੀ ਕਾਰਜਕਾਰਨੀ ਕਮੇਟੀ ਵੱਲੋਂ ਬੀਤੀ 30 ਸਤੰਬਰ ਨੂੰ NGT ਹਵਾਲੇ ਕੀਤੀ ਰਿਪੋਰਟ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਇਹ ਆਖਦਿਆਂ ਝਾੜ ਵੀ ਪਾਈ ਗਈ ਹੈ ਕਿ ਉਸ ਦੇ ਉਦਯੋਗਾਂ ਦੇ ਨਿਰੀਖਣ ਦੀ ਰਫ਼ਤਾਰ ਬਹੁਤ ਮੱਠੀ ਹੈ।

 

 

ਇਸ ਕੇਂਦਰੀ ਪੈਨਲ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨੂੰ ਹਦਾਇਤ ਕੀਤੀ ਹੈ ਕਿ ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ’ਚ ਸਥਿਤ ਵਿਸ਼ਾਲ ਪੇਪਰ ਇੰਡਸਟ੍ਰੀਜ਼ ਪ੍ਰਾਈਵੇਟ ਲਿਮਿਟੇਡ ਤੇ ਵਿਸ਼ਾਲ ਕੋਟਰਜ਼ ਪ੍ਰਾਈਵੇਟ ਲਿਮਿਟੇਡ ਅਤੇ ਇਸੇ ਜ਼ਿਲ੍ਹੇ ਦੇ ਪਿੰਡ ਭਾਨੜੀ ਸਥਿਤ ਡੀਐੱਸਜੀ ਪੇਪਰ ਪ੍ਰਾਈਵੇਟ ਲਿਮਿਟੇਡ ਨੂੰ 50–50 ਲੱਖ ਰੁਪਏ ਜੁਰਮਾਨਾ ਕਰੇ।

 

 

ਪੈਨਲ ਨੇ ਸਿਫ਼ਾਰਸ਼ ਕੀਤੀ ਹੈ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇਨ੍ਹਾਂ ਉਦਯੋਗਾਂ ਨੂੰ ਦਿੱਲੀ ਮਨਜ਼ੂਰੀ ਰੱਦ ਕਰੇਗਾ। ਇਨ੍ਹਾਂ ਉਦਯੋਗਾਂ ਤੋਂ ਮਿਲਣ ਵਾਲੀ ਜੁਰਮਾਨੇ ਦੀ ਰਕਮ ਰਾਹੀਂ ਘੱਟ ਦਰਿਆ ਦੇ ਪਾਣੀ ਨੂੰ ਸਾਫ਼ ਕਰਨ ਲਈ ਵਰਤਿਆ ਜਾਵੇਗਾ। ਪੈਨਲ ਮੁਤਾਬਕ ਇਨ੍ਹਾਂ ਉਦਯੋਗਾਂ ਦੀ 30 ਫ਼ੀ ਸਦੀ ਉਤਪਾਦਨ ਸਮਰੱਥਾ ਘਟਾਈ ਜਾਵੇਗੀ, ਤਾਂ ਜੋ ਇਨ੍ਹਾਂ ’ਚੋਂ ਨਿੱਕਲਣ ਵਾਲੀ ਨਿਕਾਸੀ ਦੀ ਮਾਤਰਾ ਘਟੇ ਤੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕੇ।

 

 

ਇਸ ਦੇ ਨਾਲ ਹੀ ਕੇਂਦਰੀ ਪੈਨਲ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਹੈ ਕਿ ਪਿੰਡ ਮਾਇਨੇ ਸਥਿਤ ਪਟਿਆਲਾ ਡਿਸਟਿਲਰਜ਼ ਐਂਡ ਮੈਨੂਫ਼ੈਕਚਰਰਜ਼ ਲਿਮਿਟੇਡ ਨੂੰ ਦਿੱਤੀ ਮਨਜ਼ੂਰੀ ਰੱਦ ਕਰੇ ਤੇ ਉਸ ਨੂੰ ਵੀ 50 ਲੱਖ ਰੁਪਏ ਦਾ ਜੁਰਮਾਨਾ ਕਰੇ। ਇਸ ਸਨਅਤੀ ਇਕਾਈ ਦਾ ਉਤਪਾਦਨ ਵੀ 30 ਫ਼ੀ ਸਦੀ ਘਟਾਇਆ ਜਾਵੇਗਾ।

 

 

ਇਸ ਦੇ ਨਾਲ ਹੀ ਪੈਨਲ ਨੇ ਹਰਿਆਣਾ ਰਾਜ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਪੇਹੋਵਾ ਸਥਿਤ ਸੇਨਸੰਨਜ਼ ਪੇਪਰ ਮਿਲ ਨੂੰ 50 ਲੱਖ ਰੁਪਏ ਤੇ ਨਿਸ਼ਾਂਤ ਪੇਪਰ ਮਿਲ, ਸ਼ਿਵ ਪੇਪਰ ਮਿਲ ਤੇ ਕੈਲਾਸ਼ ਪੇਪਰ ਮਿਲ ਨੂੰ 25–25 ਲੱਖ ਰੁਪਏ ਦਾ ਜੁਰਮਾਨਾ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NGT panel slaps Rs 50 Lakh fine each on 4 Patiala units