ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NHA ਨੇ ਅੰਬੋਮਾਜਰਾ ਓਵਰਬ੍ਰਿਜ ਬਣਾਏ ਜਾਣ ਸਬੰਧੀ ਲਿਆ ਜਾਇਜਾ

NHA ਨੇ ਅੰਬੋਮਾਜਰਾ ਓਵਰਬ੍ਰਿਜ ਬਣਾਏ ਜਾਣ ਸਬੰਧੀ ਲਿਆ ਜਾਇਜਾ

ਮੰਡੀ ਗੋਬਿੰਦਗੜ ‘ਚ ਗੁਜ਼ਰਨ ਵਾਲੇ ਲੋਕਾਂ ਦੇ ਸਵਾਗਤ ਲਈ ਦੋਵੇਂ ਪਾਸੇ ਬਣਾਏ ਜਾਣਗੇ ‘ਸਵਾਗਤੀ ਗੇਟ’-ਈ.ਓ.
 

 

ਅੱਜ ਨੈਸ਼ਨਲ ਹਾਈਵੇ ਅਥਾਰਟੀ (NHA) ਅੰਬਾਲਾ ਦੇ ਮੈਨੇਜਰ ਅਦਿਤਿਆ ਰਾਣਾ, ਬਿ੍ਰਜ ਮੈਨੇਜਰ ਬੀ.ਬੀ. ਘੋਸ਼, ਹਾਈਵੇ ਮੈਂਟੀਨੈਂਸ ਇੰਜੀ. ਨਿਕੇਸ਼ ਪਟੇਲ, ਕੁਆਇੰਟੀਟੀ ਇੰਜੀ. ਸੁਮੰਤ ਕੁਮਾਰ ਨੇ ਪਿੰਡ ਅੰਬੇਮਾਜਰਾ ਦੇ ਨੇੜੇ ਓਵਰ ਬਿ੍ਰਜ ਬਨਾਏ ਜਾਣ ਸਬੰਧੀ ਜਾਇਜਾ ਲਿਆ ਅਤੇ ਹਾਈਵੇ ਅਥਾਰਟੀ ਦੇ ਮੈਨੇਜਰ ਅਦਿੱਤਿਆ ਰਾਣਾ ਨੇ ਦੱਸਿਆ ਕਿ ਇਸ ਦੋਰਾਨ ਉਨਾਂ ਦੇ ਧਿਆਨ ‘ਚ ਇਹ ਵੀ ਲਿਆਂਦਾ ਗਿਆ ਹੈ ਕਿ ਜੀ.ਟੀ.ਰੋਡ ‘ਤੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਬਾਰਸ਼ਾਂ ਦੋਰਾਨ ਵੱਡੀ ਮਾਤਰਾ ‘ਚ ਪਾਣੀ ਖੜ੍ਹ ਜਾਂਦਾ ਹੈ, ਜਿਸ ਨਾਲ ਜੀ. ਟੀ. ਰੋਡ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ।

 

 

ਉਨਾਂ ਭਰੋਸਾ ਦਿਵਾਇਆ ਕਿ ਇਸ  ਸਮੱਸਿਆ ਨੂੰ ਦੂਰ ਕਰਨ ਲਈ ਹਾਈਵੇ ਅਥਾਰਟੀ ਵੱਲੋਂ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦੇ ਪੀਏ ਰਾਮ ਕਿ੍ਰਸ਼ਨ ਭੱਲਾ, ਬਲਾਕ ਕਾਂਗਰਸ ਮੰਡੀ ਗੋਬਿੰਦਗੜ ਦੇ ਪ੍ਰਧਾਨ ਸੰਜੀਵ ਦੱਤਾ ਅਜਨਾਲੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਰਾਜਿੰਦਰ ਸਿੰਘ ਬਿੱਟੂ, ਕੌਂਸਲਰ ਹਰਪ੍ਰੀਤ ਸਿੰਘ ਪਿ੍ਰੰਸ ਅਤੇ ਜ਼ਿਲਾ ਕਾਂਗਰਸ ਕਮੇਟੀ ਫ਼ਤਹਿਗੜ ਸਾਹਿਬ ਦੇ ਸਾਬਕਾ ਜਨਰਲ ਸਕੱਤਰ ਕੁਲਦੀਪ ਸਿੰਘ ਸ਼ੁਤਰਾਣਾ ਤੋਂ ਇਲਾਵਾ ਨਗਰ ਕੌਂਸਲ ਮੰਡੀ ਗੋਬਿੰਦਗੜ ਦੇ ਅਧਿਕਾਰੀਆਂ ‘ਚ ਈ.ਓ ਚਰਨਜੀਤ ਸਿੰਘ, ਐਮ.ਈ. ਰਾਜੀਵ ਕੁਮਾਰ ਅਤੇ ਜੇ.ਈ. ਕੁਲਜਿੰਦਰ ਸਿੰਘ ਵੀ ਮੌਕੇ ‘ਤੇ ਹਾਜਰ ਸਨ।

 


ਇਸ ਮੌਕੇ ਵਿਧਾਇਕ ਦੇ ਪੀਏ ਰਾਮਕਿ੍ਰਸ਼ਨ ਭੱਲਾ ਨੇ ਦੱਸਿਆ ਕਿ ਸ਼ਹਿਰਵਾਸੀਆਂ ਅਤੇ ਉਦਯੋਗਪਤੀ ਲੰਮੇ ਸਮੇਂ ਤੋਂ ਫੋਕਲ ਪੁਆਇੰਟ ਨੂੰ ਜਾਣ ਲਈ ਅੰਬੇਮਾਜਰਾ ਵਿਖੇ ਓਵਰਬਿ੍ਰਜ ਬਣਾਏ ਜਾਣ ਦੀ ਮੰਗ ਕਰ ਰਹੇ ਸਨ, ਜੋ ਕਿ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਯਤਨਾਂ ਸਦਕਾ ਹੁਣ ਇਹ ਓਵਰ ਬਿ੍ਰਜ ਬਣਨ ਜਾ ਰਿਹਾ ਹੈ  ਅਤੇ ਜਿਸ ਦੀ ਉਸਾਰੀ ਦਾ ਕੰਮ ਕਾਗਜੀ ਪ੍ਰਿਆ ਪੂਰੀ ਹੋਣ ‘ਤੇ ਜਲਦ ਹੀ ਸ਼ੁਰੂ ਹੋ ਜਾਵੇਗਾ।

 

 

ਸੰਧੂ ਸ਼ੁਤਰਾਣਾ ਦੀ ਰਿਪੋਰਟ ਅਨੁਸਾਰ ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਮੰਡੀ ਗੋਬਿੰਦਗੜ ਆਉਣ ਵਾਲੇ ਲੋਕਾਂ ਦੇ ‘ਸਵਾਗਤ/ਜੀ ਆਇਆ’ ਕਹਿਣ ਦੇ ਲਈ ਰਿਮਟ ਕਾਲਜ ਅਤੇ ਭਾਦਲਾ ਪਿੰਡ ਲਾਗੇ ਨੈਸ਼ਨਲ ਹਾਈਵੇ ‘ਤੇ  ਨਗਰ ਕੌਂਸਲ  ਵੱਲੋਂ ਦੋ ਸਵਾਗਤੀ ਗੇਟ ਬਣਾਏ ਜਾ ਰਹੇ ਹਨ, ਜਿਸ ਦੇ ਲਈ ਕਿ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਨਜੂਰੀ ਮੰਗੀ ਗਈ ਹੈ। ਉਨਾਂ ਕਿਹਾ ਕਿ ਮੰਨਜੂਰੀ ਮਿਲਦੇ ਸਾਰ ਹੀ ਸ਼ਹਿਰ ਦੇ ਦੋਵੀਂ ਪਾਸੇ ਸਵਾਗਤੀ ਗੇਟਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NHA Reviews Ambomajra Overbridge Construction