ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਸਬਜ਼ੀ ਮੰਡੀ ’ਚ 'ਨਿਹੰਗਾਂ' ਨੇ ਵੱਢਿਆ ASI ਦਾ ਹੱਥ, ਕਈ ਜ਼ਖ਼ਮੀ

ਪਟਿਆਲਾ ਸਬਜ਼ੀ ਮੰਡੀ ’ਚ ਨਿਹੰਗਾਂ ਨੇ ਵੱਢਿਆ ASI ਦਾ ਹੱਥ, ਕਈ ਜ਼ਖ਼ਮੀ

ਪਟਿਆਲਾ ਦੀ ਸਬਜ਼ੀ ਮੰਡੀ ’ਚ ਅੱਜ ਸਵੇਰੇ ਨਿਹੰਗਾਂ ਨੇ ਕਥਿਤ ਤੌਰ ’ਤੇ ਪੁਲਿਸ ਦੀ ਇੱਕ ਟੀਮ ਤੇ ਮੰਡੀ ਬੋਰਡ ਦੇ ਇੱਕ ਅਧਿਕਾਰੀ ’ਤੇ ਹਮਲਾ ਬੋਲ ਦਿੱਤਾ। ਇਸ ਹਮਲੇ ’ਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਹੈ। ਪੁਲਿਸ ਨੇ ਬਲਬੇੜਾ ਪਿੰਡ ਦੇ ਗੁਰਦੁਆਰਾ ਸਾਹਿਬ 'ਚੋਂ ਬਾਹਰ ਨਿੱਕਲਦਿਆਂ ਹੀ ਸੱਤ ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੀ ਸਬਜ਼ੀ ਮੰਡੀ 'ਚ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੇ ਸਿਰਫ਼ ਬਾਣਾ ਹੀ ਨਿਹੰਗਾਂ ਵਾਲਾ ਧਾਰਿਆ ਹੋਇਆ ਸੀ, ਉਹ ਅਸਲ 'ਚ ਨਿਹੰਗ ਨਹੀਂ ਹਨ।

 

 

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਖ਼ਮੀ ਏਐੱਸਆਈ ਨੂੰ ਪੀਜੀਆਈ ਚੰਡੀਗੜ੍ਹ ਲਿਜਾਂਦਾ ਗਿਆ ਹੈ, ਜਿੱਥੇ ਦੋ ਸਰਜਨ ਤੁਰੰਤ ਆਪਰੇਸ਼ਨ ਕਰ ਰਹੇ ਹਨ।

 

 

ਨਿਹੰਗਾਂ ਵੱਲੋਂ ਕ੍ਰਿਪਾਨਾਂ ਨਾਲ ਕੀਤੇ ਇਸ ਕਥਿਤ ਹਮਲੇ ’ਚ ਪੁਲਿਸ ਦੇ ਹੋਰ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਮੰਡੀ ਬੋਰਡ ਦਾ ਇੱਕ ਅਧਿਕਾਰੀ ਵੀ ਫੱਟੜ ਦੱਸਿਆ ਜਾ ਰਿਹਾ ਹੈ। ਨਵਰਾਜਦੀਪ ਸਿੰਘ ਦੀ ਰਿਪੋਰਟ ਮੁਤਾਬਕ ਦਰਅਸਲ, ਪੁਲਿਸ ਅਧਿਕਾਰੀ ਨਿਹੰਗਾਂ ਦੀ ਇੱਕ ਟੋਲੀ ਨੂੰ ਸਬਜ਼ੀ ਮੰਡੀ ਅੰਦਰ ਜਾਣ ਤੋਂ ਵਰਜ ਰਹੇ ਸਨ।

 

 

ਉਸੇ ਗੱਲ ਤੋਂ ਉੱਥੇ ਝਗੜਾ ਹੋ ਗਿਆ ਤੇ ਇੱਕ ਨਿਹੰਗ ਨੇ ਆਪਣੀ ਕ੍ਰਿਪਾਨ ਨਾਲ ਏਐੱਸਆਈ ਹਰਜੀਤ ਸਿੰਘ ਦਾ ਖੱਬਾ ਹੱਥ ਗੁੱਟ ਤੋਂ ਵੱਖ ਕਰ ਦਿੱਤਾ। ਉਸ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਲਿਜਾਂਦਾ ਗਿਆ ਪਰ ਉੱਥੋਂ ਉਸ ਨੂੰ ਤੁਰੰਤ ਪੀਜੀਆਈ–ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

 

 

ਸਦਰ ਪੁਲਿਸ ਥਾਣੇ ਦੇ ਐੱਸਐੱਚਓ ਬਿੱਕਰ ਸਿੰਘ ਤੇ ਏਐੱਸਆਈ ਰਾਜ ਸਿੰਘ ਦੀਆਂ ਟੰਗਾਂ ਉੱਤੇ ਸੱਟਾਂ ਲੱਗੀਆਂ ਹਨ; ;ਜਦ ਕਿ ਮੰਡੀ ਬੋਰਡ ਦੇ ਅਧਿਕਾਰੀ ਯਾਦਵਿੰਦਰ ਸਿੰਘ ਵੀ ਇਸ ਹਮਲੇ ’ਚ ਜ਼ਖ਼ਮੀ ਹੋਏ ਹਨ।

 

 

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਹਮਲਾਵਰ ਨਿਹੰਗਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬਲਬੇੜਾ ਦੇ ਗੁਰਦੁਆਰਾ ਸਾਹਿਬ ਅੰਦਰ ਜਾ ਲੁਕੇ ਸਨ ਤੇ ਪੁਲਿਸ ਨੇ ਉਸ ਗੁਰੂਘਰ ਨੂੰ ਘੇਰਾ ਪਾ ਲਿਆ ਸੀ ਤੇ ਬਾਅਦ 'ਚ ਸੱਤ ਕਥਿਤ 'ਨਿਹੰਗਾਂ' ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nihangs Cut off hand of ASI in Patiala Vegetable Market many injured