ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਰਟ` ਦੇ 9 ਪੰਜਾਬੀ ਵਿਦਿਆਰਥੀਆਂ ਨੂੰ ਕੋਚੀ ਸਮਾਰੋਹ `ਚ ਜਾਣ ਦੀ ਇਜਾਜ਼ਤ

‘ਆਰਟ` ਦੇ 9 ਪੰਜਾਬੀ ਵਿਦਿਆਰਥੀਆਂ ਨੂੰ ਕੋਚੀ ਸਮਾਰੋਹ `ਚ ਜਾਣ ਦੀ ਇਜਾਜ਼ਤ

ਗ੍ਰਾਂਟ ਹਾਸਲ ਕਰਨ ਵਾਲੇ ਮਾਣਮੱਤੇ ਭਾਗੀਦਾਰ: (ਖੱਬਿਓਂ-ਸੱਜੇ): ਬੀਰੇਂਦਰ ਸਿੰਘ, ਰਮਨੀਤ ਕੌਰ, ਜਪਲੀਨ ਕੌਰ, ਗੁਰਜੀਤ ਸਿੰਘ, ਰਾਜਵਿੰਦਰ ਕੌਰ, ਚਿਤਵਨ ਕੌਰ, ਸ੍ਰਿਸ਼ਟੀ, ਬਲਜੀਤ ਸਿੰਘ, ਹਰਮਨ ਸਿੰਘ ਵਿਰਦੀ।


ਚੰਡੀਗੜ੍ਹ ਸਥਿਤ ਕਾਲਜ ਆਫ਼ ਆਰਟ `ਚ ਫ਼ਾਈਨ-ਆਰਟਸ ਦੀ ਪੋਸਟ-ਗ੍ਰੈਜੂਏਸ਼ਨ ਕਰ ਰਹੇ ਅੰਤਿਮ ਵਰ੍ਹੇ ਦੇ ਵਿਦਿਆਰਥੀ ਗੁਰਜੀਤ ਸਿੰਘ ਹੁਣ ਕੋਚੀ ਦੇ ‘ਮੁਜਿ਼ਰਿਸ ਬਾਇਨੇਲ` `ਚ ਜਾਣ ਲਈ ਉਤਸੁਕ ਹੈ। ਗੁਰਜੀਤ ਸਿੰਘ ਤਰਨ ਤਾਰਨ ਦਾ ਜੰਮਪਲ ਹੈ। ਇਹ ਮੌਕਾ ਮਿਲਣ ਤੋਂ ਉਹ ਡਾਢਾ ਖ਼ੁਸ਼ ਹੈ।


ਆਪਣੀ ਵਿਲੱਖਣ ਕਿਸਮ ਦੀ ਕਲਾ ਲਈ ਕਈ ਪੁਰਸਕਾਰ ਜਿੱਤ ਚੁੱਕੇ ਗੁਰਜੀਤ ਨੇ ਕਿਹਾ,‘ਇਹ ਇੱਕ ਬਹੁਤ ਸ਼ਾਨਦਾਰ ਮੌਕਾ ਹੈ ਤੇ ਇਸ ਨਾਲ ਬਿਹਤਰੀਨ ਕਿਸਮ ਦੀ ਸਮਕਾਲੀ ਕਲਾ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। ਮੈਂ ਅਜਿਹੇ ਮੌਕਾ ਦਾ ਲਾਹਾ ਲੈਣ ਦੀ ਉਡੀਕ ਵਿੱਚ ਹਾਂ।`


ਪੰਜਾਬ ਲਲਿਤ ਕਲਾ ਅਕਾਦਮੀ ਨੇ ਅਜਿਹੀ ਮਨਜ਼ੂਰੀ ਪਹਿਲੀ ਵਾਰ ਇਸ ਲਈ ਦਿੱਤੀ ਹੈ, ਤਾਂ ਜੋ ਵਿਦਿਆਰਥੀਆਂ ਆਪਣੇ ਦਿਸਹੱਦਿਆਂ ਦਾ ਪਾਸਾਰ ਕਰ ਸਕਣ। ਇਸ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ ਨੇ ਇਹ ਯਾਤਰਾ ਪ੍ਰਵਾਨਗੀ ਦਿਵਾਉਣ `ਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ: ‘‘ਪੰਜਾਬ ਦੇ ਨੌਜਵਾਨਾਂ ਵਿੱਚ ਬਹੁਤ ਪ੍ਰਤਿਭਾ ਹੈ ਤੇ ਅਜਿਹੀਆਂ ਯਾਤਰਾਵਾਂ ਨਾਲ ਉਨ੍ਹਾਂ ਨੂੰ ਨਵੇਂ ਮਾਧਿਅਮਾਂ ਤੇ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਤਜਰਬੇ ਆਪਣੇ ਤਰੀਕੇ ਨਾਲ ਸਾਂਝੇ ਕਰ ਸਕਦੇ ਹਨ। ਕਲਾਕਾਰਾਂ, ਕਲਾ-ਆਲੋਚਕਾਂ, ਕਲਾ-ਇਤਿਹਾਸਕਾਰਾਂ, ਕਿਊਰੇਟਰਜ਼, ਗੈਲਰੀ ਨਾਲ ਸਬੰਧਤ ਸ਼ਖ਼ਸੀਅਤਾਂ, ਅਜਾਇਬਘਰਾਂ ਦੇ ਡਾਇਰੈਕਟਰਾਂ ਤੇ ਸਭਿਆਚਾਰਕ ਸਿਧਾਂਤਕਾਰਾਂ ਦੀ ਗੱਲਬਾਤ, ਵਿਚਾਰ-ਵਟਾਂਦਰੇ ਅਤੇ ਸੰਵਾਦ ਸੁਣਨ ਨਾਲ ਸੋਚਣ ਦੀ ਪ੍ਰਕਿਰਿਆ ਦਾ ਘੇਰਾ ਵਧਦਾ ਹੈ।``


ਪੰਜਾਬ ਦੇ ਇਨ੍ਹਾਂ 9 ਵਿਦਿਆਰਥੀਆਂ `ਚੋਂ ਹਰੇਕ ਨੂੰ 12-12 ਹਜ਼ਾਰ ਰੁਪਏ ਦੀ ਗ੍ਰਾਂਟ ਵੀ ਮਿਲੇਗੀ ਤੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ।


ਚੰਡੀਗੜ੍ਹ ਦੇ ਕਾਲਜ ਆਫ਼ ਆਰਟ `ਚ ਬੈਚਲਰ ਆਫ਼ ਆਰਟਸ ਕਰ ਰਹੀ ਲੁਧਿਆਣਾ ਦੀ ਚਿਤਵਨ ਕੌਰ ਨੇ ਖ਼ਾਸ ਗੱਲਬਾਤ ਦੌਰਾਨ ਕਿਹਾ: ‘‘ਇਹ ਇੱਕ ਬਹੁਤ ਵੱਡਾ ਮੌਕਾ ਹੈ ਅਤੇ ਅਸੀਂ ਇਸ ਅਦਭੁੱਤ ਕਲਾ ਈਵੈਂਟ ਨੂੰ ਵੇਖ ਸਕਾਂਗੇ। ਮੈਂ ਸੱਚਮੁਚ ਬੇਹੱਦ ਉਤਸ਼ਾਹਿਤ ਹਾਂ ਅਤੇ ਅਸੀਂ ਟੋਲੀ ਬਣਾ ਕੇ ਜਾਵਾਂਗੇ। ਇੰਝ ਸਾਨੂੰ ਆਪਣੀ ਕਲਾ ਨਿਖਾਰਨ ਦਾ ਮੌਕਾ ਵੀ ਮਿਲੇਗਾ।`` ‘ਬਾਇਨੇਲ` ਲਈ ਵਿਦਿਆਰਥੀ 18 ਤੋਂ 28 ਤੱਕ ਟੂਰ `ਤੇ ਰਹਿਣਗੇ।


ਇਸ ਗ੍ਰਾਂਟ ਲਈ ਜਿਹੜੇ ਸੱਤ ਹੋਰ ਵਿਦਿਆਰਥੀ ਚੁਣੇ ਗਏ ਹਨ, ਉਨ੍ਹਾਂ ਦੇ ਨਾਂਅ ਹਨ: ਫ਼ਾਜਿ਼ਲਕਾ ਦਾ ਬਲਜੀਤ ਸਿੰਘ; ਫ਼ਾਈਨ ਆਰਟਸ ਵਿਭਾਗ ਬਲਾਕ 8-ਸੀ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਫ਼ਗਵਾੜਾ ਦਾ ਬੀਰੇਂਦਰ ਸਿੰਘ; ਲੁਧਿਆਣਾ ਦੀ ਰਮਨੀਤ ਕੌਰ, ਰਾਜਵਿੰਦਰ ਕੌਰ ਮੂਲ ਨਿਵਾਸੀ ਫ਼ਾਜਿ਼ਲਕਾ, ਜਲੰਧਰ ਦਾ ਹਰਮਨ ਸਿੰਘ ਵਿਰਦੀ, ਲੁਧਿਆਣਾ ਦੀ ਜਪਲੀਨ ਕੌਰ ਖੁਰਾਨਾ ਅਤੇ ਚੰਡੀਗੜ੍ਹ ਦੀ ਸ੍ਰਿਸ਼ਟੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nine Punjab art students get travel grant for Kochi Muziris Biennale