ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰੰਕਾਰੀ ਭਵਨ ਧਮਾਕਾ: ਬਿਕਰਮ ਸਿੰਘ ਦਾ 8 ਹੋਰ ਦਿਨਾਂ ਲਈ ਪੁਲਿਸ ਰਿਮਾਂਡ

ਨਿਰੰਕਾਰੀ ਭਵਨ ਧਮਾਕਾ: ਬਿਕਰਮ ਸਿੰਘ ਦਾ 8 ਹੋਰ ਦਿਨਾਂ ਲਈ ਪੁਲਿਸ ਰਿਮਾਂਡ

ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਤੇ ਗ੍ਰੇਨੇਡ ਨਾਲ ਹਮਲਾ ਕਰਨ ਦੇ ਕਥਿਤ ਮੁਲਜ਼ਮ ਬਿਕਰਮ ਸਿੰਘ ਨੂੰ ਅੱਜ ਅਦਾਲਤ ਨੇ ਨੇ 8 ਦਿਨਾਂ ਦੇ ਪੁਲਿਸ ਰਿਮਾਂਡ `ਤੇ ਭੇਜ ਦਿੱਤਾ। ਇਸ ਦੌਰਾਨ ਪੁਲਿਸ ਉਸ ਤੋਂ ਕਈ ਤਰ੍ਹਾਂ ਦੇ ਸੁਆਲ ਜਾਣਨ ਦਾ ਜਤਨ ਕਰੇਗੀ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮ ਬਿਕਰਮ ਸਿੰਘ ਦਾ 15 ਦਿਨਾਂ ਦਾ ਰਿਮਾਂਡ ਮੰਗਿਆ ਸੀ।


ਮੁਲਜ਼ਮ ਨੂੰ ਅੱਜ ਅਜਨਾਲਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ `ਚ ਪੇਸ਼ ਕੀਤਾ ਗਿਆ।


ਪੁਲਿਸ ਨੇ ਅਦਾਲਤ ਨੂੰ ਤਰਕ ਦਿੱਤਾ ਸੀ ਕਿ ਬਿਕਰਮ ਸਿੰਘ ਦੀਆਂ ਗਤੀਵਿਧੀਆਂ ਦੇਸ਼ ਦੀ ਏਕਤਾ ਲਈ ਖ਼ਤਰਾ ਹਨ। ਉਸ ਤੋਂ ਹਾਲੇ ਕਈ ਮਾਮਲਿਆਂ ਦੀ ਪੁੱਛਗਿੱਛ ਕੀਤੀ ਜਾਣੀ ਹੈ। ਬਿਕਰਮ ਸਿੰਘ ਦੇ ਵਕੀਲ ਰੰਜੀਤ ਸਿੰਘ ਛੀਨਾ ਨੇ ਅਦਾਲਤ ਨੂੰ ਕਿਹਾ ਕਿ ਪੁਲਿਸ ਨੇ ਪੰਜ ਦਿਨਾਂ ਦੇ ਰਿਮਾਂਡ ਤੋਂ ਕੀ ਹਾਸਲ ਕੀਤਾ, ਇਸ ਦੀ ਜਾਣਕਾਰੀ ਦਿੱਤੀ ਜਾਵੇ।


ਪੁਲਿਸ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੋਵੇਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਬਿਕਰਮ ਸਿੰਘ ਨੂੰ ਅੱਠ ਦਿਨਾਂ ਦੇ ਪੁਲਿਸ ਰਿਮਾਂਡ `ਤੇ ਭੇਜ ਦਿੱਤਾ।


ਇਸੇ ਮਾਮਲੇ ਦੇ ਇੱਕ ਹੋਰ ਮੁਲਜ਼ਮ ਅਵਤਾਰ ਸਿੰਘ ਖ਼ਾਲਸਾ ਨੂੰ ਵੀ ਪੁਲਿਸ ਹੁਣ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਸਾਰੇ ਮਾਮਲੇ ਦੇ ਤਾਰ ਇਟਲੀ, ਦੁਬਈ ਤੇ ਪਾਕਿਸਤਾਨ ਨਾਲ ਵੀ ਜੁੜੇ ਹੋਏ ਹਨ।


ਬੀਤੀ 18 ਨਵੰਬਰ ਨੂੰ ਦੋ ਹਮਲਾਵਰਾਂ ਨੇ ਨਿਰੰਕਾਰੀ ਭਵਨ ਦੇ ਸ਼ਰਧਾਲੂਆਂ `ਤੇ ਗ੍ਰੇਨੇਡ ਸੁੱਟ ਕੇ 3 ਵਿਅਕਤੀਆਂ ਦੀ ਜਾਨ ਲੈ ਲਈ ਸੀ ਤੇ 20 ਦੇ ਲਗਭਗ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirankari Bhawan Blast 8 more days remand for Bikram Singh