ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਸਾਲਾਂ ਤੋਂ ਕੇਂਦਰੀ ਬਜਟ ’ਚ ਪੰਜਾਬ ਲਈ ਨਹੀਂ ਕੀਤਾ ਜਾ ਰਿਹਾ ਕੋਈ ਐਲਾਨ

ਦੋ ਸਾਲਾਂ ਤੋਂ ਕੇਂਦਰੀ ਬਜਟ ’ਚ ਪੰਜਾਬ ਲਈ ਨਹੀਂ ਕੀਤਾ ਜਾ ਰਿਹਾ ਕੋਈ ਐਲਾਨ

ਕੱਲ੍ਹ ਸਾਲ 2020–21 ਲਈ ਦੇਸ਼ ਦਾ ਆਮ ਬਜਟ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੇਂਦਰੀ ਬਜਟ ਵਿੱਚ ਪੰਜਾਬ ਲਈ ਕੁਝ ਵੀ ਨਹੀਂ ਹੁੰਦਾ। ਸ਼ਾਇਦ ਕੇਂਦਰ ਦੀ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਹੁੰਦਿਆਂ ਇਸ ਸੂਬੇ ਨੂੰ ਕੁਝ ਦਿੱਤਾ ਜਾਵੇ।

 

 

ਇੱਕ ਤਾਂ ਪੰਜਾਬ ਦੀ ਹੱਦ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀ ਹੈ ਤੇ ਇਹ ਸੂਬਾ ਅੱਤਵਾਦ ਦੀ ਮਾਰ ਝੱਲਦੇ ਰਹਿਣ ਤੋਂ ਬਾਅਦ ਹਾਲੇ ਤੰਕ ਵੀ ਸੰਭਲਿਆ ਨਹੀਂ ਹੈ। ਪੰਜਾਬ ਵੱਲੋਂ ਕੇਂਦਰ ਸਰਕਾਰ ਤੋਂ ਪਿਛਲੇ ਲੰਮੇ ਸਮੇਂ ਤੋਂ ਖ਼ਾਸ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ।

 

 

ਇਸ ਤੋਂ ਇਲਾਵਾ ਭਾਰੀ ਕਰਜ਼ਿਆਂ ਦੇ ਬੋਝ ਹੇਠਾਂ ਦਬੇ ਕਿਸਾਨਾਂ ਲਈ ਵੀ ਕੇਂਦਰ ਤੋਂ ਅਕਸਰ ਮਦਦ ਮੰਗੀ ਜਾਂਦੀ ਰਹੀ ਹੈ। ਪੰਜਾਬ ਦੇ ਗੁਆਂਢ ’ਚ ਸਥਿਤ ਪਹਾੜੀ ਸੂਬਿਆਂ ਨੂੰ ਖ਼ਾਸ ਪੈਕੇਜ ਮਿਲਦੇ ਰਹੇ ਹਨ; ਜਿਸ ਕਾਰਨ ਪੰਜਾਬ ਦੇ ਬਹੁਤੇ ਉਦਯੋਗ ਹਿਮਾਚਲ ਪ੍ਰਦੇਸ਼ ਜਾ ਕੇ ਸਥਾਪਤ ਹੋ ਗਏ ਹਨ।

 

 

ਪੰਜਾਬ ਦੇ ਜਲ–ਸਰੋਤਾਂ ਦੀ ਸਾਂਭ–ਸੰਭਾਲ ਤੇ ਸੂਬੇ ਸਿਰ ਚੜ੍ਹੇ ਭਾਰੀ ਕਰਜ਼ੇ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ; ਜਿਨ੍ਹਾਂ ਬਾਰੇ ਇਸ ਵਾਰ ਦਾ ਕੇਂਦਰੀ ਬਜਟ ਇੱਕ ਵਾਰ ਫਿਰ ਪੂਰੀ ਤਰ੍ਹਾਂ ਚੁੱਪ ਰਿਹਾ।

 

 

ਰੇਲ ਬਜਟ ’ਚ ਤੇਜਸ ਵਰਗੀਆਂ 100 ਪ੍ਰਾਈਵੇਟ ਰੇਲ–ਗੱਡੀਆਂ ਚਲਾਉਣ ਦੀ ਗੱਲ ਕੀਤੀ ਗਈ ਹੈ ਪਰ ਉਨ੍ਹਾਂ ਵਿੱਚੋਂ ਕੋਈ ਵੀ ਰੇਲ–ਗੱਡੀ ਪੰਜਾਬ ਲਈ ਨਹੀਂ ਹੈ।

 

 

ਬਜਟ ’ਚ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਨੂੰ ਨਵੇਂ ਸਾਲ ’ਚ ਵੀ ਵਿਸਥਾਰ ਦਿੰਦਿਆਂ ਯੋਜਨਾ ਅਧੀਨ 20 ਲੱਖਾ ਕਿਸਾਨਾਂ ਨੂੰ ਸੋਲਰ ਪੰਪ ਲਾਉਣ ਵਿੱਚ ਮਦਦ ਦਾ ਐਲਾਨ ਕੀਤਾ ਗਿਆ ਹੈ। ਇਹ ਯੋਜਨਾ ਪਿਛਲੇ ਵਰ੍ਹੇ ਦੇਸ਼ ਵਿੱਚ ਲਾਗੂ ਕੀਤੀ ਗਈ ਸੀ।

 

 

ਇਸੇ ਤਰ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੇਂਦਰੀ ਯੋਜਨਾ ਦਾ ਵਰਨਣ ਵੀ ਬਜਟ ’ਚ ਹੈ ਪਰ ਇਹ 2022 ਤੱਕ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Announcement for Punjab in General Budget for the last two years