ਅਗਲੀ ਕਹਾਣੀ

ਹਾਲੇ ਤਕ ਕੌਵਿਡ-19 ਦਾ ਪੰਜਾਬ ’ਚ ਕੋਈ ਮਾਮਲਾ ਨਹੀਂ: ਬਲਬੀਰ ਸਿੱਧੂ

ਪੰਜਾਬ ਦੇ ਸਿਹਤ ਮੰਤਰੀ . ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕੌਵਿਡ -19 ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ ਪ੍ਰਭਾਵਤ ਦੇਸ਼ਾਂ ਦੀ ਯਾਤਰਾ ਕਰਨ ਵਾਲੇ 5814 ਵਿਅਕਤੀਆਂ ਦੀ ਜਾਂਚ  ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਸਹੀ ਤਰ੍ਹਾਂ ਕੀਤੀ ਗਈ ਹੈ ਅੱਜ ਨੌਂ ਵਿਅਕਤੀ ਸ਼ੱਕੀ ਪਾਏ ਗਏ ਹਨ ਅਤੇ ਉਨ੍ਹਾਂ ਦੇ ਨਮੂਨੇ ਏਮਜ਼ ਦਿੱਲੀ ਭੇਜ ਦਿੱਤੇ ਗਏ ਸਨ

 

ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਰਾਜ ਅਤੇ ਜ਼ਿਲ੍ਹਾ ਟੀਮਾਂ ਵੱਲੋਂ ਸਥਿਤੀ ਨੂੰ ਬੜੀ ਸਤਰਕਤਾ ਨਾ ਵਾਚਿਆ ਜਾ ਰਿਹਾ  ਹੈ ਅਤੇ ਕਿਸੇ ਵੀ ਕਿਸਮ ਦੇ ਪ੍ਰਕੋਪ ਨੂੰ ਰੋਕਣ ਲਈ ਗਹੁ ਨਾਲ ਨਜ਼ਰਸਾਨੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਾਰੇ ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ ਅਤੇ ਡਰੱਗ ਕੰਟਰੋਲ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਭਰ ਦੇ ਦਵਾਈਆਂ ਦੇ ਥੋਕ ਵਪਾਰੀਆਂ ਅਤੇ ਪ੍ਰਚੂਨ ਵਿਕਰੇਤਾ ਲੋਕਾਂ ਤੋਂ ਵੱਧ ਕੀਮਤ ਨਾ ਵਸੂਲਣ

 

ਉਨ੍ਹਾਂ ਕਿਹਾ ਕਿ ਕੁਝ ਖਾਸ ਦਵਾਈਆਂ ਤੇ ਮਾਸਕ ਦੀ ਜਮਾਂਖੋਰੀ ਨੂੰ ਵੀ ਰੋਕਿਆ ਜਾਵੇ ਉਕਤ ਅਧਿਕਾਰੀਆਂ ਨੂੰ ਰਾਜ ਦੇ ਸਾਰੇ ਖੇਤਰਾਂ ਵਿਚ ਅਜਿਹੇ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪਣੇ-ਆਪਣੇ ਖੇਤਰਾਂ ਦੀਆਂ ਕੈਮਿਸਟ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ

 

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਾਲਾ ਬਾਜਾਰੀ, ਦਵੀਆਂ ਅਤੇ ਹੋਰ ਉਤਪਾਦਾਂ ਦੀ ਜਮਾਂਖੋਰੀ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਡੀ.ਪੀ.ਸੀ., 2013 ਦੀਆਂ ਧਾਰਾਵਾਂ ਤਹਿਤ ਕੈਮਿਸਟ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਪੱਧਰ 'ਤੇ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਮੰਗ ਦੇ ਵਧਣ ਨਾਲ, ਕੁਝ ਰਸਾਇਣਕ ਦਵਾਈਆਂ ਅਤੇ ਉਤਪਾਦਾਂ ਦੀ ਅਸਥਾਈ / ਜਾਣ ਬੁੱਝ ਕੇ ਬਣਾਈ ਗਈ ਘਾਟ ਦਾ ਫਾਇਦਾ ਉਠਾਉਂਦੇ ਹੋਏ ਵਾਧੂ ਕੀਮਤ ਉਗਰਾ ਸਕਦੇ ਹਨ ਅਤੇ ਜਿਸਨੂੰ ਸਮੇਂ ਤੋਂ ਪਹਿਲਾਂ ਹੀ ਰੋਕਿਆ ਜਾਵੇ

 

. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਪੀ.ਪੀ. (ਪਰਸਨਲ ਪ੍ਰੋਟੈਕਟਿਵ ਉਪਕਰਣ) ਤੋਂ ਇਲਾਵਾ ਟ੍ਰਿਪਲ ਲੇਅਰਡ ਮਾਸਕ ਅਤੇ ਐਨ-95 ਦੇ ਮਾਸਕ ਦਾ ਕਾਫ਼ੀ ਭੰਡਾਰ ਹੈ ਜੋ ਸਿਹਤ ਸੰਭਾਲ ਅਮਲੇ ਦੁਆਰਾ ਕੋਰੋਨਾ ਜਾਂ ਹੋਰ ਅਜਿਹੀਆਂ ਛੂਤ ਦੀਆਂ ਬਿਮਾਰੀਆਂ ਦੇ ਸ਼ੱਕੀ ਮਾਮਲਿਆਂ ਦੀ ਜਾਂਚ ਦੌਰਾਨ ਵਰਤੇ ਜਾਂਦੇ ਹਨ

 

ਉਨ੍ਹਾਂ ਕਿਹਾ ਕਿ ਸੂਬੇ ਨੇ ਮੁਹਾਲੀ ਦੇ ਹਵਾਈ ਅੱਡੇ, ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਇਨਫਰਾ-ਰੈਡ ਥਰਮਾਮੀਟਰ (ਨਾਨ ਸੰਪਰਕ ਥਰਮਾਮੀਟਰ) ਵੀ ਖਰੀਦ ਕੇ ਮੁਹੱਈਆ ਕਰਵਾਏ ਹਨ ਤਾਂ ਜੋ ਸ਼ੱਕੀ ਮਰੀਜ਼ਾਂ ਦੇ ਸਰੀਰ ਦਾ ਤਾਪਮਾਨ ਬਿਨਾਂ ਕਿਸੇ ਛੂਹਣ ਦੇ ਟੈਸਟ ਰਾਹੀਂ ਕੀਤਾ ਜਾ ਸਕੇ

 

ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਟੇਟ ਰੈਪਿਡ ਰਿਸਪਾਂਸ ਟੀਮ ਤੋਂ ਇਲਾਵਾ, ਜ਼ਿਲ੍ਹਾ ਰੈਪਿਡ ਰਿਸਪਾਂਸ ਟੀਮਾਂ ਅਤੇ ਕੰਟਰੋਲ ਰੂਮ ਨੰਬਰ ਵਾਲੇ ਜ਼ਿਲ੍ਹਾ ਨੋਡਲ ਅਫਸਰਾਂ ਦੀ ਸੂਚੀ ਪਹਿਲਾਂ ਹੀ ਸਾਰੇ ਜ਼ਿਲਿਆਂ ਵਿੱਚ ਕੀਤੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਵਾਰਡਾਂ ਵਿਚ ਬੈੱਡ ਵੀ 649 ਤੋਂ ਵਧਾ ਕੇ 823 ਕਰ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਰੋਜ਼ਾਨਾ ਹੈੱਡ ਕੁਆਰਟਰ ਤੋਂ ਕੇਂਦਰੀ ਨਿਗਰਾਨੀ ਇਕਾਈ, ਆਈ.ਡੀ.ਐਸ.ਪੀ ਦਿੱਲੀ, ਭਾਰਤ ਸਰਕਾਰ ਨੂੰ ਰਿਪੋਰਟਿੰਗ ਕੀਤੀ ਜਾ ਰਹੀ ਹੈ

 

ਸਿਹਤ ਮੰਤਰੀ ਨੇ ਦੱਸਿਆ ਕਿਹੁਣ ਤੱਕ ਰਾਜ ਭਰ ਵਿੱਚ 71,900 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਇਨ੍ਹਾਂ ਵਿੱਚੋਂ 48,867 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ, 5,116 ਯਾਤਰੀ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ, 5,401 ਯਾਤਰੀ ਵਾਹਗਾ / ਅਟਾਰੀ ਬਾਰਡਰ ਚੈੱਕ ਪੋਸਟ 'ਤੇ ਅਤੇ ਡੇਰਾ ਬਾਬਾ ਨਾਨਕ ਚੈੱਕ ਪੋਸਟ ਵਿਖੇ 12,516 ਯਾਤਰੀਆਂ ਦੀ ਜਾਂਚ ਕੀਤੀ ਗਈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No case of COVID-19 in Punjab till yet: Balbir Sidhu