ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5ਵੇਂ ਦਿਨ ਵੀ ਕੋਈ ਉੱਘ–ਸੁੱਘ ਨਹੀਂ ਖੇੜੀ ਗੰਡਿਆਂ ਦੇ ਦੋ ਲਾਪਤਾ ਭਰਾਵਾਂ ਦੀ

5ਵੇਂ ਦਿਨ ਵੀ ਕੋਈ ਉੱਘ–ਸੁੱਘ ਨਹੀਂ ਖੇੜੀ ਗੰਡਿਆਂ ਦੇ ਦੋ ਲਾਪਤਾ ਭਰਾਵਾਂ ਦੀ

ਪਟਿਆਲਾ ਜ਼ਿਲ੍ਹੇ ’ਚ ਰਾਜਪੁਰਾ ਲਾਗਲੇ ਪਿੰਡ ਖੇੜੀ ਗੰਡਿਆਂ ਦੇ ਦੋ ਨਾਬਾਲਗ਼ ਸਕੇ ਭਰਾਵਾਂ ਦੀ ਹਾਲੇ ਤੱਕ ਕੋਈ ਉੱਘ–ਸੁੱਘ ਨਹੀਂ ਮਿਲ ਸਕੀ ਹੈ। ਇਹ ਦੋਵੇਂ ਭਰਾ ਜਸ਼ਨਦੀਪ ਸਿੰਘ ਤੇ ਹਸਨਦੀਪ ਸਿੰਘ ਬੀਤੀ 22 ਜੁਲਾਈ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਹਨ।

 

ਬੀਤੀ 23 ਤੇ 24 ਜੁਲਾਈ ਨੂੰ ਦੋ ਦਿਨ ਤਾਂ ਸਥਾਨਕ ਪਿੰਡ ਵਾਸੀਆਂ ਨੇ ਮੁੱਖ ਸੜਕ ਰਾਜਪੁਰਾ–ਪਟਿਆਲਾ ਉੱਤੇ ਧਰਨਾ ਲਾ ਕੇ ਰੱਖਿਆ ਸੀ ਪਰ ਬੁੱਧਵਾਰ ਰਾਤੀਂ ਪੁਲਿਸ ਵੱਲੋਂ ਦੋਵੇਂ ਭਰਾਵਾਂ ਦਾ ਛੇਤੀ ਪਤਾ ਲਾਉਣ ਦਾ ਭਰੋਸਾ ਦਿਵਾ ਕੇ ਇਹ ਧਰਨਾ ਚੁੱਕ ਲਿਆ ਗਿਆ ਸੀ।

 

 

ਕੱਲ੍ਹ ਪੰਚਕੂਲਾ ਤੋਂ ਪੁੱਜੀ ਐੱਨਡੀਆਰਐੱਫ਼ (NDRF) ਦੀ ਟੀਮ ਨੇ ਕਿਸ਼ਤੀਆਂ ਦੀ ਮਦਦ ਨਾਲ ਪਿੰਡ ਦੇ ਛੱਪੜ ਵਿੱਚ ਵੀ ਭਾਲ਼ ਕੀਤੀ ਸੀ ਪਰ ਕੋਈ ਫ਼ਾਇਦਾ ਨਹੀਂ ਹੋਇਆ।

 

ਪ੍ਰਸ਼ਾਸਨ ਵੱਲੋਂ ਪਿੰਡ ਨਿਵਾਸੀਆਂ ਉੱਤੇ ਵੀ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਉਹ ਦੋਬਾਰਾ ਰੋਹ ਵਿੱਚ ਨਾ ਆ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No clue of two missing brothers of Kheri Gandian even on 5th day