ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਨਾਲ ਕੋਈ ਸਾਜਿ਼ਸ਼ ਨਹੀਂ ਹੋਈ: ਹਰਪਾਲ ਚੀਮਾ

ਖਹਿਰਾ ਨਾਲ ਕੋਈ ਸਾਜਿ਼ਸ਼ ਨਹੀਂ ਹੋਈ: ਹਰਪਾਲ ਚੀਮਾ

-- ਬਹੁਤੇ ਪਾਰਟੀ ਵਿਧਾਇਕਾਂ ਨੇ ਕੀਤਾ ਸੁਆਗਤ

 

ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਨਵੇਂ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਵਿਧਾਇਕਾਂ ਦੀ ਸਲਾਹ ਨਾਲ ਆਗੂ ਚੁਣਿਆ ਗਿਆ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਗੂ ਬਣਾਉਣ ਪਿੱਛੇ ਅਸਲ ਕਾਰਨ ਦਲਿਤ ਭਾਈਚਾਰੇ ਨੂੰ ਪ੍ਰਮੁੱਖਤਾ ਦੇਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੁਖਪਾਲ ਖਹਿਰਾ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਜਿ਼ਸ਼ ਨਹੀਂ ਹੋਈ ਹੈ। ਉਨ੍ਹਾਂ ਖਹਿਰਾ ਨੂੰ ਆਪਣਾ ਵੱਡਾ ਭਰਾ ਦੱਸਦਿਆਂ ਕਿਹਾ ਕਿ ਪਾਰਟੀ `ਚ ਕਿਸੇ ਤਰ੍ਹਾਂ ਦੀ ਕੋਈ ਫੁੱਟ ਨਹੀਂ ਹੈ ਤੇ ਭਵਿੱਖ `ਚ ਸੁਖਪਾਲ ਸਿੰਘ ਖਹਿਰਾ ਦੀ ਸਲਾਹ ਨਾਲ ਹੀ ਪਾਰਟੀ ਹਿਤ ਵਿੱਚ ਫ਼ੈਸਲਾ ਲੈਣਗੇ।


ਆਮ ਆਦਮੀ ਪਾਰਟੀ ਦੇ ਨਿਸ਼ਾਨ `ਤੇ ਵਿਧਾਨ ਸਭਾ ਰਖਵਾਂ ਹਲਕਾ ਦਿੜ੍ਹਬਾ ਤੋਂ ਜੇਤੂ ਰਹੇ ਹਰਪਾਲ ਸਿੰਘ ਚੀਮਾ ਪੇਸ਼ੇ ਵਜੋਂ ਇਕ ਵਕੀਲ ਹਨ। ਅੱਜ ਉਨ੍ਹਾਂ ਨੂੰ ਵਿਧਾਨ ਸਭਾ `ਚ ਵਿਰੋਧੀ ਦਲ ਦਾ ਆਗੂ ਬਣਾਏ ਜਾਣ ਤੋਂ ਬਾਅਦ ਇਕ ਨਵੀਂ ਚਰਚਾ ਨੇ ਵੀ ਜ਼ੋਰ ਫੜ ਲਿਆ ਹੈ, ਕਿ ਆਪ ਪੰਜਾਬ ਵਿਚ ਦਲਿਤ ਦਾ ਪੱਤਾ ਖੇਡਣ ਦੀ ਤਿਆਰੀ ਕਰ ਰਹੀ ਹੈ। ਜਿ਼ਕਰਯੋਗ ਹੈ ਕਿ ਹਰਪਾਲ ਸਿੰਘ ਚੀਮਾ ਐਸਸੀ ਸੀਟ ਤੋਂ ਜੇਤੂ ਰਹੇ ਹਨ। ਉਹ ਜਿ਼ਲ੍ਹਾ ਬਾਰ ਕੌਂਸਲ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।


ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਾਰਟੀ ਹਾਈ ਕਮਾਂਡ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ।


ਹਿੰਦੁਸਤਾਨ ਟਾਈਮਜ਼ ਦੇ ਰਿਪੋਰਟਰ ਨਵਨੀਤ ਸ਼ਰਮਾ ਮੁਤਾਬਕ:
ਕੋਟਕਪੂਰਾ ਤੋਂ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਇਹ ਫ਼ੈਸਲਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਦਿੱਲੀ `ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ ਅਤੇ ਜਿਹੜੇ ਵਿਧਾਇਕ ਨਹੀਂ ਪੁੱਜਸਕਦੇ ਸਨ, ਉਨ੍ਹਾਂ ਨੇ ਆਪਣੀ ਸਹਿਮਤੀ ਇਸ ਬਾਰੇ ਲਿਖਤੀ ਰੁਪ ਵਿੱਚ ਦੇ ਦਿੱਤੀ ਸੀ।


ਹਰਪਾਲ ਸਿੰਘ ਚੀਮਾ ਪਿਛਲੇ 16 ਮਹੀਨਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਤੀਜੇ ਆਗੂ ਬਣੇ ਹਨ।


ਇਸ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿਘ ਨੇ ਕਿਹਾ ਹੈ ਕਿ ਇਹ ਫ਼ੈਸਲਾ ਪਾਰਟੀ ਵਿਧਾਇਕਾਂ ਵੱਲੋਂ ਲਿਆ ਗਿਆ ਹੈ। ‘ਮੈਂ ਕਿਉ਼ਕਿ ਕੋਈ ਵਿਧਾਇਕ ਨਹੀਂ ਹਾਂ। ਮੈਂ ਉਸ ਮੀਟਿੰਗ `ਚ ਮੌਜੂਦ ਨਹੀਂ ਸਾਂ ਤੇ ਪਾਰਟੀ ਲੀਡਰਸਿ਼ਪ ਨੇ ਮੈਨੂੰ ਇਸ ਬਾਰੇ ਦੱਸਿਆ ਹੈ।`


ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ `ਚ 13 ਮਹੀਨੇ ਵਿਰੋਧੀ ਧਿਰ ਦੇ ਆਗੂ ਰਹੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no conspiracy against sukhpal khaira says harpal cheema