ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ `ਚ ਇਸ ਦੀਵਾਲੀ ਨਹੀਂ ਵਿਕਣਗੇ ਪਟਾਕੇ

ਪਟਿਆਲਾ `ਚ ਇਸ ਦੀਵਾਲੀ ਨਹੀਂ ਵਿਕਣਗੇ ਪਟਾਕੇ

ਸ਼ਾਹੀ ਸ਼ਹਿਰ ਪਟਿਆਲਾ `ਚ ਪਟਾਕਿਆਂ ਦੀ ਬਿਲਕੁਲ ਵੀ ਵਿਕਰੀ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਫ਼ੋਨ `ਤੇ ਦੱਸਿਆ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪਟਾਕਿਆਂ ਦੀ ਵਿਕਰੀ ਲਈ ਵਪਾਰੀਆਂ ਨੂੰ ਕੋਈ ਅਸਥਾਈ ਲਾਇਸੈਂਸ ਨਹੀਂ ਦਿੱਤੇ ਜਾ ਰਹੇ।


ਡੀਸੀ ਨੇ ਦੱਸਿਆ ਕਿ ਇਹ ਫ਼ੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਵਰ੍ਹੇ 2017 `ਚ ਸੁਣਾਏ ਗਏ ਫ਼ੈਸਲੇ ਦੇ ਆਧਾਰ `ਤੇ ਲਿਆ ਗਿਆ ਹੈ। ਉਸ ਫ਼ੈਸਲੇ ਅਦਾਲਤ ਨੇ ਆਖਿਆ ਸੀ ਕਿ ਆਤਿਸ਼ਬਾਜ਼ੀ ਦੀ ਵਿਕਰੀ ਲਈ ਅਸਥਾਈ ਲਾਇਸੈਂਸਾਂ ਦੀ ਗਿਣਤੀ ਪਿਛਲੇ ਵਰ੍ਹੇ ਜਾਰੀ ਕੀਤੇ ਲਾਇਸੈਂਸਾਂ ਦੀ ਗਿਣਤੀ ਦੇ 20 ਫ਼ੀ ਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।


ਅਦਾਲਤੀ ਹੁਕਮਾਂ ਅਨੁਸਾਰ ਆਧਾਰ-ਵਰ੍ਹਾ 2016 ਨੂੰ ਮੰਨਿਆ ਗਿਆ। ਉਸ ਵਰ੍ਹੇ ਸਿਰਫ਼ ਇੱਕੋ ਅਸਥਾਈ ਲਾਇਸੈਂਸ ਦੀਵਾਲੀ ਦੌਰਾਨ ਪਟਾਕਿਆਂ ਦੀ ਵਿਕਰੀ ਲਈ ਜਾਰੀ ਕੀਤਾ ਗਿਆ ਸੀ। ਇਸੇ ਲਈ ਇਸ ਵਰ੍ਹੇ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਪਿਛਲੇ ਵਰ੍ਹੇ ਕਾਰੋਬਾਰੀਆਂ ਨੂੰ ਪੋਲੋ ਮੈਦਾਨ `ਚ ਖੁੱਲ੍ਹੀ ਥਾਂ `ਤੇ ਸਟਾਲ ਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ।


ਲੋਕਾਂ ਨੇ ਜੇ ਪਟਾਕੇ ਖ਼ਰੀਦਣੇ ਹੋਣਗੇ, ਉਹ ਲਾਗਲੇ ਜਿ਼ਲ੍ਹਿਆਂ ਤੋਂ ਖ਼ਰੀਦ ਲਿਆਉਣਗੇ ਤੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਸਿਰਫ਼ ਰਾਤੀਂ 8 ਵਜੇ ਤੋਂ 10 ਵਜੇ ਤੱਕ ਹੀ ਹੋਵੇਗੀ।


ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਨੇ ਕਿਹਾ ਕਿ ਜੇ ਕੋਈ ਵਿਅਕਤੀ ਪਟਾਕੇ ਵੇਚਦਾ ਫੜਿਆ ਗਿਆ, ਤਾਂ ਉਸ ਖਿ਼ਲਾਫ਼ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ ਾਅਧੀਨ ਕੇਸ ਦਰਜ ਹੋਵੇਗਾ।


ਆਤਿਸ਼ਬਾਜ਼ੀ ਦੇ ਕਾਰੋਬਾਰ ਨਾਲ ਜੁੜੇ ਸ੍ਰੀ ਅਮਨਪ੍ਰੀਤ ਸਿੰਘ ਨੇ ਇਸ ਪਾਬੰਦੀ ਨੂੰ ਗ਼ੈਰ-ਵਾਜਬ ਦੱਸਿਆ। ਉਨ੍ਹਾਂ ਕਿਹਾ ਕਿ ਉਹ ਬਰਬਾਦ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਹਰੋਂ ਪਟਾਕੇ ਖ਼ਰੀਦ ਕੇ ਇੱਥੇ ਚਲਾਉਣ ਦੀ ਇਜਾਜ਼ਤ ਹੈ, ਇਹ ਅਨਿਆਂਪੂਰਨ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No crackers sale in Patiala this Diwali